ਪਿੰਡ ਕਾਲੇਵਾਲ ਦੇ ਮੱਛੀ ਪਾਲਕ ਕਿਸਾਨ ਪਰਮਿੰਦਰਜੀਤ ਸਿੰਘ ‘ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਨੇੜਲੇ ਪਿੰਡ ਕਾਲੇਵਾਲ ਦੇ ਕਿਸਾਨ ਪਰਮਿੰਦਰਜੀਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨਾਂ ਨੂੰ ਮੱਛੀ ਪਾਲਣ ਦਾ ਵਿਗਿਆਨਿਕ ਢੰਗ ਨਾਲ ਕਾਮਯਾਬ ਧੰਦਾ ਕਰਨ ਬਦਲੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਮੇਲੇ ਦੌਰਾਨ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਵੱਲੋਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਿਸਾਨ ਪਰਮਿੰਦਰਜੀਤ ਸਿੰਘ ਵੱਲੋਂ ਆਪਣੇ 4 ਏਕੜ ਰਕਬੇ ਵਿੱਚ ਮੱਛੀ ਫਾਰਮ ਬਣਾਇਆ ਹੋਇਆ ਹੈ ਅਤੇ ਨਾਲ ਹੀ ਸੂਰ ਪਾਲਣ ਦਾ ਧੰਦਾ ਕੀਤਾ ਹੋਇਆ ਹੈ। ਉਨਾਂ ਵੱਲੋਂ ਸੰਯੁਕਤ ਖੇਤੀ ਪ੍ਰਣਾਲੀ ਅਧੀਨ ਮੱਛੀ ਤਲਾਅ ਅਤੇ ਸੂਰ ਫਾਰਮ ਬਣਾ ਕੇ ਦੋਵਾਂ ਦਾ ਸਫਲਤਾ ਪੂਰਵਕ ਸੁਮੇਲ ਕੀਤਾ ਹੈ। ਮੱਛੀ ਪਾਲਣ ਦੇ ਕਿੱਤੇ ਦੀ ਤਰੱਕੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਉਨਾਂ ਨੂੰ ਮੱਛੀ ਪਾਲਣ ਦੀ ਸ਼੍ਰੇਣੀ ਵਿੱਚ ਮੁੱਖ ਮੰਤਰੀ ਪੁਰਸਕਾਰ ਨਾਲ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪਰਮਿੰਦਰਜੀਤ ਸਿੰਘ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਨਮਾਨਿਤ ਕੀਤੇ ਜਾਣ ‘ਤੇ ਸਰਪੰਚ ਅਵਤਾਰ ਸਿੰਘ ਭੌਰ ਪੋਲਟਰੀ ਫਾਰਮ ਵਾਲੇ, ਜਸਵੰਤ ਸਿੰਘ ਨੰਬਰਦਾਰ, ਦਿਲਬਾਗ ਸਿੰਘ ਠੱਟਾ ਨਵਾਂ, ਸਾਬਕਾ ਸਰਪੰਚ ਜਸਬੀਰ ਸਿੰਘ, ਸਾਬਕਾ ਸਰਪੰਚ ਬਚਨ ਸਿੰਘ ਝੰਡ ਅਤੇ ਦਿਲਬਾਗ ਸਿੰਘ ਸਮੇਤ ਇਲਾਕੇ ਭਰ ਦੇ ਕਿਸਾਨਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਿ਼ਤਮਾ ਵੱਲੋਂ ਪੰਜਾਬੀ ਫਿਲਮ ਮੇਲਾ ਮਈ ਮਹੀਨੇ ਵਿੱਚ ਕਰਵਾਇਆ ਜਾ ਰਿਹਾ ਹੈ ।
Next articleਖ਼ਾਲਸਾ ਕਾਲਜ ਵਿਖੇ ਲਾਇਬਰੇਰੀ ਦਾ ਕੀਤਾ ਗਿਆ ਨਾਮਕਰਨ