ਪਹਿਲੀ ਵਾਰ ਫ਼ਿਲਮ “ਸ਼ਰਾਫਤ” ‘ਚ ਨਜ਼ਰ ਆਈ ਧਰਮਿੰਦਰ ਅਤੇ ਹੇਮਾ ਮਾਲਨੀ ਦੀ ਜੋੜੀ

ਬਾਲੀਵੁੱਡ ਦੀਆਂ ਸਭ ਜੋੜੀਆਂ ‘ਚੋਂ ਇਹ ਜੋੜੀ ਸੁਪਰ ਹਿੱਟ ਮੰਨੀ ਗਈ 
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ)  ਹਿੰਦੀ ਸਿਨੇ ਜਗਤ ‘ਚ ਬਹੁਤ ਸਾਰੀਆਂ ਜੋੜੀਆਂ ਨੇ ਸਾਲਾਂ ਤੱਕ ਫਿਲਮੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਇਹ ਜੋੜੀਆਂ ਨਾ ਸਿਰਫ਼ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚ ਇਕੱਠੇ ਨਜ਼ਰ ਆਈਆਂ, ਸਗੋਂ ਉਹ ਬੇਹੱਦ ਕਾਮਯਾਬ ਵੀ ਸਾਬਤ ਹੋਈਆਂ। ਧਰਮਿੰਦਰ ਅਤੇ ਹੇਮਾ ਮਾਲਨੀ ਦੀ ਜੋੜੀ ਬਾਲੀਵੁੱਡ ਦੀਆਂ ਸਭ ਜੋੜੀਆਂ ਵਿੱਚੋਂ ਸੁਪਰ ਹਿੱਟ ਮੰਨੀ ਜਾਂਦੀ ਹੈ। ਇਸ ਜੋੜੀ ਨੇ ਸਿਰਫ਼ ਫ਼ਿਲਮਾਂ ‘ਚ ਹੀ ਪ੍ਰਸਿੱਧੀ ਨਹੀਂ ਹਾਸਿਲ ਕੀਤੀ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਮਿਸਾਲ ਕਾਇਮ ਕੀਤੀ। 1970 ਅਤੇ 1980 ਦੇ ਦਹਾਕੇ ਵਿੱਚ ਇਨ੍ਹਾਂ ਦੀ ਜੋੜੀ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਅਤੇ ਦਰਸ਼ਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ।
ਧਰਮਿੰਦਰ, ਜਿਨ੍ਹਾਂ ਨੂੰ ਫ਼ਿਲਮ ਇੰਡਸਟਰੀ ‘ਚ “ਹੀ-ਮੈਨ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਅਤੇ ਉਹ ਬਾਲੀਵੁੱਡ ਦੇ ਸਭ ਤੋਂ ਵਧ ਪਸੰਦ ਕੀਤੇ ਜਾਣ ਵਾਲੇ ਅਭਿਨੇਤਾਵਾਂ ਵਿੱਚੋਂ ਇੱਕ ਸਨ। ਹੇਮਾ ਮਾਲਨੀ ਨੂੰ “ਡ੍ਰੀਮ ਗਰਲ” ਦਾ ਖ਼ਿਤਾਬ ਮਿਲਿਆ, ਕਿਉਂਕਿ ਉਹਨਾਂ ਦੀ ਸੁੰਦਰਤਾ ਅਤੇ ਅਦਾਕਾਰੀ ਨੇ ਕਈ ਲੋਕਾਂ ਦਾ ਦਿੱਲ ਮੋਹ ਲਿਆ। ਇਹ ਦੋਵੇਂ ਸਿਤਾਰੇ ਪਹਿਲੀ ਵਾਰ 1970 ‘ਚ ਆਈ ਫ਼ਿਲਮ “ਸ਼ਰਾਫਤ” ਵਿੱਚ ਨਜ਼ਰ ਆਏ। ਦਰਸ਼ਕਾਂ ਵਲੋਂ ਇਨ੍ਹਾਂ ਦੀ ਜੋੜੀ ਨੇ ਬਹੁਤ ਵੱਡੀ ਲੋਕਪ੍ਰੀਯਤਾ, ਇਸ ਫ਼ਿਲਮ ਰਾਹੀਂ ਹਾਸਿਲ ਕੀਤੀ। ਉਸ ਤੋਂ ਬਾਅਦ ਦਰਸ਼ਕਾਂ ਨੇ ਹਮੇਸ਼ਾ ਹੀ ਇਸ ਜੋੜੀ ਦੀ ਫ਼ਿਲਮ ਨੂੰ ਹਿੱਟ ਕੀਤਾ ਅਤੇ ਇਸ ਜੋੜੀ ਨੇ ਵੀ ਦਰਸ਼ਕਾਂ ਦੀ ਝੋਲੀ ਤਕ਼ਰੀਬਨ 30 ਤੋਂ ਵੱਧ ਫਿਲਮਾਂ ਪਾਇਆਂ।
ਇਨ੍ਹਾਂ ਦੀ ਜੋੜੀ ਨੇ ਕਈ ਹਿੱਟ ਫ਼ਿਲਮਾਂ ਵਿੱਚ ਇੱਕਠੀਆਂ ਕੰਮ ਕੀਤਾ ਜਿਵੇਂ “ਸਿਤਾ ਔਰ ਗੀਤਾ”, “ਤੁਮ ਹਸੀਨ ਮੈਂ ਜਵਾਨ”, “ਰਾਜਾ ਜਾਨੀ” ਅਤੇ “ਡ੍ਰੀਮ ਗਰਲ” ਆਦਿ, ਪਰ ਜਦੋਂ ਗੱਲ ਆਉਂਦੀ ਹੈ ਸਭ ਤੋਂ ਵਧੇਰੇ ਸੁਪਰ ਹਿੱਟ ਫ਼ਿਲਮ ਦੀ ਤਾਂ ਉਹ ਹੈ “ਸ਼ੋਲੇ”। ਇਸ ਫ਼ਿਲਮ ਵਿੱਚ ਧਰਮਿੰਦਰ ਨੇ ‘ਵੀਰੂ’ ਤੇ ਹੇਮਾ ਮਾਲਨੀ ਨੇ ‘ਬਸੰਤੀ’ ਦਾ ਕਿਰਦਾਰ ਨਿਭਾਇਆ। ਇਨ੍ਹਾਂ ਦੇ ਸ਼ਰਾਰਤੀ ਅਤੇ ਰੋਮਾਂਟਿਕ ਦ੍ਰਿਸ਼ ਲੋਕਾਂ ਨੂੰ ਅੱਜ ਵੀ ਯਾਦ ਹਨ। ਫ਼ਿਲਮ ‘ਸ਼ੋਲੇ’ ਬਾਲੀਵੁੱਡ ਦੀ ਸਭ ਤੋਂ ਵੱਡੀਆਂ ਕਲਾਸਿਕ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਵਿੱਚ ਧਰਮਿੰਦਰ ਅਤੇ ਹੇਮਾ ਮਾਲਨੀ ਦੀ ਜੋੜੀ ਨੇ ਅਦਾਕਾਰੀ ਦੇ ਐਸੇ ਰੰਗ ਭਰੇ ਜੋ ਅੱਜ ਤੱਕ ਵੀ ਫਿੱਕੇ ਨਹੀਂ ਹੋਏ।
ਧਰਮਿੰਦਰ ਅਤੇ ਹੇਮਾ ਮਾਲਨੀ ਦੀ ਜੋੜੀ ਨਿੱਜੀ ਤੌਰ ਤੇ ਵੀ ਬਹੁਤ ਮਜ਼ਬੂਤ ਹੈ। ਦੋਵਾਂ ਵਿੱਚ ਪ੍ਰੇਮ ਦੇ ਪ੍ਰਸੰਗ ਉਸ ਵੇਲੇ ਫੁੱਟੇ ਜਦੋਂ ਇਹਨਾਂ ਨੇ ਕਈ ਫ਼ਿਲਮਾਂ ਵਿੱਚ ਇੱਕ ਦੂਜੇ ਨਾਲ ਕੰਮ ਕੀਤਾ। 1980 ਵਿੱਚ ਇਨ੍ਹਾਂ ਦਾ ਵਿਆਹ ਹੋਇਆ, ਜਿਸ ਨੇ ਬਾਲੀਵੁੱਡ ਅਤੇ ਮੀਡੀਆ ਵਿੱਚ ਕਾਫੀ ਹੰਗਾਮਾ ਖੜਾ ਕੀਤਾ। ਕਿਉਕਿ ਧਰਮਿੰਦਰ ਪਹਿਲਾਂ ਹੀ ਸ਼ਾਦੀਸ਼ੁਦਾ ਸਨ, ਉਸ ਦੌਰਾਨ ਇਨ੍ਹਾਂ ਦੀ ਪ੍ਰੇਮ ਕਹਾਣੀ ਬਹੁਤ ਜ਼ਿਆਦਾ ਚਰਚਾ ‘ਚ ਰਹੀ।
ਇਸ ਜੋੜੀ ਦਾ ਸਫ਼ਰ ਸਿਰਫ਼ ਇੱਕ ਰੂਮਾਂਟਿਕ ਜੋੜੀ ਵਜੋਂ ਹੀ ਨਹੀਂ, ਸਗੋਂ ਬਾਲੀਵੁੱਡ ਦੀਆਂ ਕਈ ਮਹੱਤਵਪੂਰਨ ਫ਼ਿਲਮਾਂ ਦਾ ਹਿੱਸਾ ਵੀ ਰਹੀ। ਇਨ੍ਹਾਂ ਦੀ ਕਾਮਯਾਬੀ ਦਾ ਕਾਰਨ ਸਿਰਫ਼ ਉਨ੍ਹਾਂ ਦੀ ਸੁੰਦਰਤਾ ਜਾਂ ਅਭਿਨੇ ਦੀ ਕਲਾ ਹੀ ਨਹੀਂ, ਸਗੋਂ ਦੋਹਾਂ ਦੀ ਮੇਹਨਤ ਵੀ ਰਹੀ। ਹੇਮਾ ਮਾਲਨੀ ਨੇ ਆਪਣੇ ਕੈਰੀਅਰ ਨੂੰ ਬਹੁਤ ਮਜ਼ਬੂਤੀ ਨਾਲ ਚਲਾਇਆ, ਅਦਾਕਾਰੀ ਤੋਂ ਇਲਾਵਾ ਨਿਰਦੇਸ਼ਕਾ, ਨਿਰਮਾਤਾ ਅਤੇ ਸਿਆਸਤਦਾਨ ਬਣੀ। ਉਨ੍ਹਾਂ ਨੇ ਧਰਮਿੰਦਰ ਨਾਲ ਆਪਣੇ ਰਿਸ਼ਤੇ ਨੂੰ ਕਾਫੀ ਪਿਆਰ ਅਤੇ ਮਰਿਆਦਾ ਨਾਲ ਅੱਜ ਵੀ ਸਾਂਭਿਆ ਹੋਇਆ ਹੈ।
ਧਰਮਿੰਦਰ ਅਤੇ ਹੇਮਾ ਮਾਲਨੀ ਦੀ ਜੋੜੀ ਨੇ ਆਪਣੇ ਕੈਰੀਅਰ ਅਤੇ ਨਿੱਜੀ ਜੀਵਨ ਵਿੱਚ ਬਹੁਤ ਖੂਬਸੂਰਤ ਸੰਤੁਲਨ ਬਣਾਇਆ ਹੈ। ਇਹ ਜੋੜੀ ਪ੍ਰੇਰਣਾ ਦਿੰਦੀ ਹੈ ਕਿ ਕੰਮ ਜਰੂਰੀ ਹੈ, ਪਰ ਆਪਣੇ ਨਿੱਜੀ ਜੀਵਨ ਦੀ ਕਦਰ ਕਰਨੀ ਵੀ ਬਹੁਤ ਜਰੁਰੀ ਹੈ।
✍️ ਬਲਦੇਵ ਸਿੰਘ ਬੇਦੀ 
       ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯਾਦਗਾਰੀ ਹੋਰ ਨਿਬੜੀਆਂ ਸੈਂਟਰ ਢੇਰ ਦੀਆਂ ਸੈਂਟਰ – ਪੱਧਰੀ ਖੇਡਾਂ
Next articleਈ ਟੀ ਟੀ ਯੂਨੀਅਨ ਪੰਜਾਬ ਨੇ ਕੰਪਿਊਟਰ ਅਧਿਆਪਕਾਂ ਤੇ ਲਾਠੀਚਾਰਜ ਦੀ ਕੀਤੀ ਨਿੰਦਾ