ਸ਼ਿਮਲਾ (ਸਮਾਜ ਵੀਕਲੀ): ਕੁਫ਼ਰੀ ਤੇ ਨਾਰਕੰਡਾ ਵਿੱਚ ਅੱਜ ਸੀਜ਼ਨ ਦੀ ਪਹਿਲੀ ਹਲਕੀ ਬਰਫ਼ਬਾਰੀ ਹੋਈ ਜਦੋਂਕਿ ਸ਼ਿਮਲਾ ਤੇ ਨਾਲ ਲਗਦੇ ਇਲਾਕਿਆਂ ਵਿਚ ਮੀਂਹ ਪਿਆ। ਹਲਕੀ ਬਰਫ਼ਬਾਰੀ ਕਰਕੇ ਕੁਫ਼ਰੀ ਤੇ ਛਰਾਬੜਾ ਵਿੱਚ ਸੜਕਾਂ ’ਤੇ ਤਿਲਕਣ ਹੈ ਤੇ ਸ਼ਿਮਲਾ ਪੁਲੀਸ ਨੇ ਰਾਹਗੀਰਾਂ ਨੂੰ ਸੜਕ ’ਤੇ ਵਾਹਨ ਚਲਾਉਣ ਮੌਕੇ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਕਿਨੌਰ ਜ਼ਿਲ੍ਹੇ ਦੇ ਚਿਤਕੁਲ, ਸਾਂਗਲਾ ਤੇ ਕਲਪਾ ਜਿਹੇ ਸੈਲਾਨੀ ਕੇਂਦਰਾਂ ’ਤੇ ਕ੍ਰਮਵਾਰ 15.5 ਸੈਂਟੀਮੀਟਰ, 7.6 ਸੈਂਟੀਮੀਟਰ ਤੇ 6 ਸੈਂਟੀਮੀਟਰ ਬਰਫ਼ ਪਈ ਹੈ ਜਦੋਂਕਿ ਦੂਰ ਦਰਾਡੇ ਦੇ ਦੋਦੜਾ ਕਵਾਰ ਤੇ ਚੋਪਾਲ ਵਿੱਚ ਕ੍ਰਮਵਾਰ 30 ਸੈਂਟੀਮੀਟਰ ਤੇ 6 ਸੈਂਟੀਮੀਟਰ ਬਰਫ਼ ਪਈ ਹੈ। ਰੋਹਤਾਂਗ ਪਾਸ ਤੇ ਅਟਲ ਟਨਲ ’ਤੇ ਵੀ 75 ਸੈਂਟੀਮੀਟਰ ਤੇ 45 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ ਹੈ। ਕਿਲੌਂਗ ਦੇ ਲਾਹੌਲ ਤੇ ਸਪਿਤੀ ਵਿੱਚ ਵੀ ਬਰਫ਼ਬਾਰੀ ਦੀਆਂ ਰਿਪੋਰਟਾਂ ਹਨ। ਬਰਫ਼ਬਾਰੀ ਕਰਕੇ ਆਮ ਜਨਜੀਵਨ ’ਤੇ ਅਸਰ ਪਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly