ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਤੇ ਹੋਣਗੀਆਂ ਕੁਸ਼ਤੀਆਂ – ਬਿੱੱਲਾ ਪਾਜੀਆਂ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਸਲਿੰਗ ਐਸੋਸੀਏਸ਼ਨ ਕਪੂਰਥਲਾ ਵੱਲੋਂ ਕਰਵਾਏ ਜਾ ਰਹੇ ਪਹਿਲੇ ਪੰਜਾਬ ਕੇਸਰੀ ਕੁਸ਼ਤੀ ਦੰਗਲ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਪ੍ਰਧਾਨ ਕੁਲਵੰਤ ਸਿੰਘ ਸ਼ਾਹ, ਪ੍ਰਵਾਸੀ ਭਾਰਤੀ ਨੱਥਾ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਹਿਲੇ ਕੁਸ਼ਤੀ ਦੰਗਲ ਵਿੱਚ ਜੇਤੂ ਪਹਿਲਵਾਨਾਂ ਨੂੰ ਆਕਰਸ਼ਿਤ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਲਈ ਧਰਮ ਸਿੰਘ ਮੈਰੀਪੁਰ ਯੂ ਐਸ ਏ, ਨੱਥਾ ਸਿੰਘ ਢਿੱਲੋਂ, ਬਲਬੀਰ ਸਿੰਘ ਡੇਰਾ ਨੰਦ, ਹਰਨੇਕ ਸਿੰਘ ਨੇਕਾ ਮੈਰੀਪੁਰ,ਦੇਵ ਥਿੰਦ ਸ਼ਿਕਾਰ ਪੁਰ, ਬਿੱਲਾ ਸੰਘੇੜਾ, ਕੁਲਦੀਪ ਸਿੰਘ ਟੁਰਨਾ, ਸਤਨਾਮ ਸਿੰਘ ਕਾਂਜਲੀ, ਜੋਤਿਸ਼ ਸੇਠੀ,ਸੰਜੇ ਸ਼ਰਮਾ,ਬਲਕਾਰ ਹਰਨਾਮਪੁਰ,ਧੀਰਾ ਪਹਿਲਵਾਨ ਕਪੂਰਥਲਾ ਆਦਿ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਦੰਗਲ ਦਾ ਉਦਘਾਟਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਰਨਗੇ ਅਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।ਇਸ ਤੋਂ ਇਲਾਵਾ ਬਾਲ ਮੁਕੰਦ ਸ਼ਰਮਾ ਚੇਅਰਮੈਨ ਫੂਡ ਸਪਲਾਈ ਕਮਿਸ਼ਨ ਪੰਜਾਬ ਤੇ ਉੱਘੇ ਪਹਿਲਵਾਨ ਛਿੰਦਾ ਪੱਟੀ ਵੀ ਪਹੁੰਚ ਰਹੇ ਹਨ।ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਬਕਾ ਡੀ ਐਸ ਪੀ ਪਿਆਰਾ ਸਿੰਘ ਬਿੱਲਾ ਪਾਜੀਆਂ, ਪਹਿਲਵਾਨ ਮਲਕੀਤ ਕਾਂਜਲੀ, ਲੈਕਚਰਾਰ ਬਲਦੇਵ ਸਿੰਘ ਟੀਟਾ ਨੇ ਦੱਸਿਆ ਕਿ ਸਾਰੀਆਂ ਕੁਸ਼ਤੀਆਂ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਮੈਟ ਤੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਵਰਗ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਲੜਕੀਆਂ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਲਾਕੇ ਭਰ ਦੇ ਸਰਪੰਚਾਂ ਤੇ ਹੋਰ ਸਮਾਜ਼ ਸੇਵਕਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਬਲਕਾਰ ਸਿੰਘ ਹਰਨਾਮ ਪੁਰ, ਕੁਲਦੀਪ ਸਿੰਘ ਡਡਵਿੰਡੀ,ਜਵਾਹਰ ਸਿੰਘ ਸੈਦੋਵਾਲ, ਉੱਘੇ ਕੋਚ ਸਰੂਪ ਟਿੱਬਾ, ਹਰਜਿੰਦਰ ਸਿੰਘ ਲਾਲੀ, ਸੁਰਿੰਦਰ ਸਿੰਘ ਇੰਸਪੈਕਟਰ, ਕੁਲਬੀਰ ਵਲਣੀ,ਰੌਣਕੀ ਤਲਵੰਡੀ ਚੌਧਰੀਆਂ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly