ਰੇਡੀਓ ਚੜ੍ਹਦੀ ਕਲਾ ਵੱਲੋਂ ਸਾਂਝ ਮਾਂਵਾਂ ਧੀਆਂ ਦੀ: 2023 ਲਈ ਪਹਿਲੀ ਮੀਟਿੰਗ ਹੋਈ

ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ): ਯੂਨੀਅਨ ਸਿਟੀ, ਕੈਲੀਫੋਰਨੀਆ, ਯੂ.ਐੱਸ.ਏ., 5 ਫਰਵਰੀ: ਰੇਡੀਓ ਚੜ੍ਹਦੀ ਕਲਾ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਸਮਾਗਮ ‘ਸਾਂਝ ਮਾਵਾਂ ਧੀਆਂ ਦੀ’ ਬਾਬਤ ਜਸਵਿੰਦਰ ਕੌਰ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਬਾਰੇ ਰਣਬੀਰ ਕੌਰ ਬੱਲ ਮੀਡੀਆ ਸਕੱਤਰ ਨੇ ਦੱਸਿਆ ਕਿ ਇਸ ਵਾਰ 2023 ਦਾ ਪ੍ਰੋਗਰਾਮ 11 ਜੂਨ ਨੂੰ ਦੁਪਹਿਰ 12:00 ਤੋਂ ਸ਼ਾਮੀ 5:00 ਵਜੇ 1275, ਵਿੰਨਟਨ ਏਵ, ਹੇਵਰਡ (ਕੈਲੀਫੋਰਨੀਆ) ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਅਮਰੀਕੀ-ਭਾਰਤੀ ਬੀਬੀਆਂ ਵੱਲੋਂ ਪੰਜਾਬੀ ਸਭਿਆਚਾਰ ਦੀ ਬਾਤ ਪਾਉਂਦੇ ਗੀਤ-ਸੰਗੀਤ, ਗਿੱਧਾ, ਬੱਚਿਆਂ ਦੇ ਮੁਕਾਬਲੇ ਆਦਿ ਹੋਣਗੇ। ਇਸ ਮੌਕੇ ਕਮਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸੰਧੂ ਕੋਆਰਡੀਨੇਟਰ ਤੇ ਕਮਲ ਪਰਮਾਰ ਮੁੱਖ ਸਲਾਹਕਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

 

Previous articleਏਹੁ ਹਮਾਰਾ ਜੀਵਣਾ ਹੈ -200
Next articleਜ਼ਿੰਦਗੀ ਜਿਊਣਾ ਔਖਾ ਹੈ ਜਾਂ ਸੌਖਾ