ਪਹਿਲੇ ਦਿਨ 20 ਅਕਤੂਬਰ ਦੀ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੰਪਨ ਹੋਈ

ਸੰਗਰੂਰ (ਸਮਾਜ ਵੀਕਲੀ)  ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ 20 ਤੇ 21 ਅਕਤੂਬਰ ਨੂੰ ਸਾਰੇ ਪੰਜਾਬ ਵਿੱਚ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਵਿੱਚ 6 ਵੀਂ ਜਮਾਤ ਤੋਂ ਲੈ ਕੇ ਉਪਰਲੀਆਂ ਸਾਰੀਆਂ ਜਮਾਤਾਂ ਦੇ ਚਾਹਵਾਨ ਵਿਦਿਆਰਥੀ  ਭਾਗ ਲੈ  ਰਹੇ ਹਨ।  ਇਕਾਈ ਸੰਗਰੂਰ  ਵੱਲੋਂ‌ ਅਜ 8 ਪ੍ਰੀਖਿਆ ਕੇਂਦਰਾਂ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ (190),ਸਸਸ ਸਕੂਲ ਬਾਲੀਆਂ(71), ਸਸਸਸਸਕੂਲ ਭਲਵਾਨ(48),  ਸਸਸਸਕੂਲ ਬਡਰੁੱਖਾਂ(185), ਸਹਸਕੂਲ ਚੂੜਲ(51),ਸਹਸ ਗਾਗਾ(59), ਸਹਸਕੂਲ ਹਰਿਆਊ (72), ਸਸਸਸ ਸਕੂਲ ਭਵਾਨੀਗੜ (ਲੜਕੀਆਂ) 224,ਇਹ ਛੇਵੀਂ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ਼ ਪ੍ਰੀਖਿਆ ਸੰਪਨ ਹੋਈ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਕੁਲ 900 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਪ੍ਰੀਖਿਆ ਨਕਲ ਰਹਿਤ ਤੇ ਉਸਾਰੂ ਸੇਧ ਦਿੰਦੀ ,ਸਿਖਿਆਮਈ ਤੇ ਗਿਆਨ ਵਰਧਕ ਹੋ ਨਿਬੜੀ । ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਇਕਾਈ ਸੰਗਰੂਰ ਵੱਲੋਂ 21ਅਕਤੂਬਰ ਨੂੰ 9 ਹੋਰ ਪ੍ਰੀਖਿਆ ਕੇਂਦਰਾਂ ਵਿੱਚ ਇਹ ਪ੍ਰੀਖਿਆ ਲਈ ਜਾਵੇਗੀ,ਜਿਸ ਵਿੱਚ 1000 ਵਿਦਿਆਰਥੀ ਸ਼ਮੂਲੀਅਤ ਕਰਨਗੇ।
ਮਾਸਟਰ ਪਰਮਵੇਦ,
ਜੋਨ ਜਥੇਬੰਦਕ ਮੁਖੀ 
ਤਰਕਸ਼ੀਲ ਸੁਸਾਇਟੀ ਪੰਜਾਬ ਤੋਂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਰਵਾਚੌਥ …..
Next article~~ ਸਮ੍ਰਿਤੀ ~~