ਰੈਡ ਕਰਾਸ ਵਲੋਂ ਫਸਟ ਏਡ ਦਿਵਸ ਵਿਸ਼ੇ ਤੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਮਾਨਯੋਗ ਸਕੱਤਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ. ਰਿਟਾ. ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਰਾਜ ਸ਼ਾਖਾ, ਚੰਡੀਗੜ੍ਹ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਦੀ ਪ੍ਰੇਰਨਾਦਾਇਕ ਅਗਵਾਈ ਹੇਠ “ਫਸਟ ਏਡ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀਮਤੀ ਤਰਨਪ੍ਰੀਤ ਕੌਰ ਪ੍ਰਿੰਸੀਪਲ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ: ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਹਰ ਸਾਲ ਸਤੰਬਰ ਦੇ ਹਰ ਦੂਜੇ ਸ਼ਨੀਵਾਰ ਨੂੰ “ਫਸਟ ਏਡ ਡੇ” ਮਨਾਇਆ ਜਾਂਦਾ ਹੈ। ਇਸ ਹਫ਼ਤੇ ਦੇ ਸਬੰਧ ਵਿੱਚ ਲੰਮੇ ਸਮਾਗਮ ਕੀਤੇ ਜਾਂਦੇ ਹਨ। ਇਸ ਸਾਲ ਦਾ ਥੀਮ “ਫਸਟ ਏਡ ਅਤੇ ਸਪੋਰਟਸ” ਹੈ। ਫਸਟ ਏਡ ਇੱਕ ਐਮਰਜੈਂਸੀ ਉਪਾਅ ਹੈ ਜਿਸ ਵਿੱਚ ਸਧਾਰਨ ਜੀਵਨ ਬਚਾਉਣ ਦੇ ਉਪਾਅ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਬਿਨਾਂ ਕਿਸੇ ਪੂਰਵ ਡਾਕਟਰੀ ਗਿਆਨ ਦੇ ਲਾਗੂ ਕਰਨਾ ਸਿੱਖ ਸਕਦਾ ਹੈ। ਇਸ ਸਾਲ ਸੰਸਥਾਵਾਂ ਨੂੰ ਐਥਲੀਟਾਂ ਤੋਂ ਲੈ ਕੇ ਦਰਸ਼ਕਾਂ ਅਤੇ ਹੋਰ ਹਿੱਸੇਦਾਰਾਂ ਤੱਕ, ਸਾਰਿਆਂ ਲਈ ਉਤਪਾਦਕ ਅਤੇ ਆਨੰਦਦਾਇਕ ਖੇਡ ਸਮਾਗਮਾਂ ਨੂੰ ਯਕੀਨੀ ਬਣਾਉਣ ਲਈ ਪਹਿਲੀ ਸਹਾਇਤਾ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਫਸਟ ਏਡ ਦੀਆਂ ਵੱਖੋ-ਵੱਖ ਸਥਿਤੀਆਂ ਵਿੱਚ ਦਿਲ ਬੰਦ ਹੋਣਾ, ਖੂਨ ਵਹਿਣਾ, ਦਮ ਘੁੱਟਣਾ, ਜਲਣ, ਛਾਲੇ, ਟੁੱਟੀ ਹੱਡੀ/ਫ੍ਰੈਕਚਰ, ਮੋਚ, ਨੱਕ ਵਗਣਾ, ਠੰਡ, ਸੱਪ ਦਾ ਡੰਗ, ਮਧੂ ਮੱਖੀ ਦਾ ਡੰਗ ਆਦਿ ਹਨ।
ਸ਼੍ਰੀਮਤੀ ਜਸਵਿੰਦਰ ਕੌਰ (ਕੌਂਸਲਰ) ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਉਸਨੇ CPR ਦਾ ਪ੍ਰੈਕਟੀਕਲ ਡੈਮੋ ਦਿੱਤਾ (ਇੱਕ ਫਸਟ ਏਡ ਤਕਨੀਕ ਜੋ ਕਾਰਡੀਅਕ ਅਰੈਸਟ ਐਮਰਜੈਂਸੀ ਵਿੱਚ ਵਰਤੀ ਜਾਂਦੀ ਹੈ)
ਸ਼੍ਰੀਮਤੀ ਸੋਨੀਆ ਅੰਗਰੀਸ਼, ਸੀ.ਡਬਲਿਊ.ਸੀ, ਨਵਾਂਸ਼ਹਿਰ ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ।
ਇਸ ਮੌਕੇ ਰੈੱਡ ਕਰਾਸ ਤੋਂ ਦੀਪਕ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਦਾਕਾਰ ਮਲਕੀਤ ਰੌਣੀ, ਸੀਮਾ ਕੌਸ਼ਲ ਤੇ ਰਵਨੀਤ ਕੌਰ ਪਹੁੰਚੇ ਸਿੱਖ ਨੈਸ਼ਨਲ ਕਾਲਜ ਬੰਗਾ, ਅਰਦਾਸ ਫ਼ਿਲਮ ਦੀ ਕੀਤੀ ਪ੍ਰਮੋਸ਼ਨ
Next articleਖਾਣ-ਪੀਣ ਵਾਲੀਆਂ ਵਸਤੂਆਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਕਾਰਵਾਈ, ਬੇਕਰੀਆਂ ਤੇ ਫੈਕਟਰੀਆਂ ‘ਤੇ ਛਾਪੇਮਾਰੀ