ਫਿਰਹਾਦ ਹਾਕਿਮ ਹੋਣਗੇ ਕੋਲਕਾਤਾ ਦੇ ਅਗਲੇ ਮੇਅਰ

ਕੋਲਕਾਤਾ (ਸਮਾਜ ਵੀਕਲੀ):  ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇਐੱਮਸੀ) ਦੀਆਂ ਚੋਣਾਂ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਦੇ ਆਗੂ ਚੁਣੇ ਗਏ ਸੀਨੀਅਰ ਟੀਐੱਮਸੀ ਆਗੂ ਫਿਰਹਾਦ ਹਾਕਿਮ ਸ਼ਹਿਰ ਦੇ ਅਗਲੇ ਮੇਅਰ ਹੋਣਗੇ। ਉਹ ਅਗਲੇ ਹਫ਼ਤੇ ਸਹੁੰ ਚੁੱਕਣਗੇ ਅਤੇ ਆਜ਼ਾਦੀ ਮਗਰੋਂ ਮੁਸਲਿਮ ਭਾਈਚਾਰੇ ’ਚੋਂ ਚੁਣੇ ਜਾਣ ਵਾਲੇ ਪਹਿਲੇ ਮੇਅਰ ਹੋਣਗੇ। ਮਮਤਾ ਬੈਨਰਜੀ ਦੀ ਕੈਬਨਿਟ ਵਿੱਚ ਟਰਾਂਸਪੋਰਟ ਅਤੇ ਹਾਊਸਿੰਗ ਵਿਭਾਗਾਂ ਦੀ ਅਗਵਾਈ ਕਰ ਰਹੇ ਸ੍ਰੀ ਹਾਕਿਮ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ (ਕੇਐੱਮਸੀ) ਦੇ 39ਵੇਂ ਮੇਅਰ ਹੋਣਗੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੇਐੱਮਸੀ ਦੀ ਕਾਰਗੁਜ਼ਾਰੀ ਦਾ ਹਰ ਛੇ ਮਹੀਨਿਆਂ ਮਗਰੋਂ ਮੁਲਾਂਕਣ ਕੀਤਾ ਜਾਵੇਗਾ ਤੇ ਕਾਰਗੁਜ਼ਾਰੀ ਨਾ ਵਿਖਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨਆਈਏ ਤੇ ਐੱਨਐੱਸਜੀ ਦੀਆਂ ਟੀਮਾਂ ਵੱਲੋਂ ਜਾਂਚ ਸ਼ੁਰੂ
Next article42वीं ऑल इंडिया रेलवे हॉकी महिला चैंपियशिप