ਜ਼ਿਲ੍ਹੇ ਵਿਚ ਪਟਾਕਿਆਂ ਦੀ ਵਿਕਰੀ ਲਈ ਡਰਾਅ ਰਾਹੀਂ 8 ਆਰਜ਼ੀ ਲਾਇਸੰਸ ਜਾਰੀ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹੇ ਵਿਚ ਦੀਵਾਲੀ ਮੌਕੇ ਪਟਾਕੇ ਵੇਚਣ ਦੇ 8 ਆਰਜ਼ੀ ਲਾਇਸੰਸ ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਵਿਚ ਬਿਨੇਕਾਰਾਂ ਦੀ ਹਾਜ਼ਰੀ ਵਿਚ ਪਾਰਦਰਸ਼ੀ ਢੰਗ ਨਾਲ ਡਰਾਅ ਰਾਹੀਂ ਅਲਾਟ ਕੀਤੇ ਗਏ। ਸਬ-ਡਵੀਜ਼ਨ ਵਾਈਜ਼ ਕੱਢੇ ਗਏ ਇਸ ਡਰਾਅ ਵਿਚ ਨਵਾਂਸ਼ਹਿਰ ਸਬ-ਡਵੀਜ਼ਨ ਲਈ 4 ਅਤੇ ਬੰਗਾ ਤੇ ਬਲਾਚੌਰ ਲਈ 2-2 ਆਰਜ਼ੀ ਲਾਇਸੰਸ ਅਲਾਟ ਕੀਤੇ ਗਏ। ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ ਜ਼ਿਲ੍ਹੇ ਵਿਚੋਂ ਕੁੱਲ 58 ਅਰਜ਼ੀਆਂ ਪ੍ਰਾਪਤ ਹੋਈਆਂ ਸਨ।
ਨਵਾਂਸ਼ਹਿਰ ਸਬ-ਡਵੀਜ਼ਨ ਲਈ ਆਈਆਂ ਅਰਜ਼ੀਆਂ ਵਿਚੋਂ ਨਵਾਂਸ਼ਹਿਰ (ਸ਼ਹਿਰੀ ਇਲਾਕਾ) ਦੋਆਬਾ ਆਰੀਆ ਸਕੂਲ, ਰਾਹੋਂ ਰੋਡ, ਨਵਾਂਸ਼ਹਿਰ ਦੀ ਗਰਾਊਂਡ ਲਈ 2 ਆਰਜ਼ੀ ਲਾਇਸੰਸ ਡਰਾਅ ਰਾਹੀਂ ਅਲਾਟ ਕੀਤੇ ਗਏ, ਜਿਨ੍ਹਾਂ ਵਿਚ ਵਿਸ਼ਾਲ ਅਬੀ ਅਤੇ ਜਤਿਨ ਸ਼ਾਮਿਲ ਸਨ। ਇਸੇ ਤਰਾਂ ਨਵਾਂਸ਼ਹਿਰ (ਦਿਹਾਤੀ ਇਲਾਕਾ) ਦੁਸਹਿਰਾ ਗਰਾਊਂਡ ਔੜ ਲਈ ਸੁਰਜੀਤ ਸਿੰਘ ਅਤੇ ਦੁਸਹਿਰਾ ਗਰਾਊਂਡ ਰਾਹੋਂ ਲਈ ਮਨਜਿੰਦਰ ਸਿੰਘ ਦਾ ਡਰਾਅ ਨਿਕਲਿਆ।
ਇਸ ਤੋਂ ਇਲਾਵਾ ਸਬ-ਡਵੀਜ਼ਨ ਬੰਗਾ ਲਈ  ਬੰਗਾ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬੰਗਾ ਲਈ ਸੁਖਵਿੰਦਰ ਕੁਮਾਰ ਅਤੇ ਬੰਗਾ (ਦਿਹਾਤੀ ਇਲਾਕਾ) ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਦੀ ਗਰਾਊਂਡ ਲਈ ਜੋਗਿੰਦਰ ਪਾਲ ਨੂੰ ਡਰਾਅ ਰਾਹੀਂ ਆਰਜ਼ੀ ਲਾਇਸੰਸ ਅਲਾਟ ਕੀਤੇ ਗਏ।
ਇਸੇ ਤਰ੍ਹਾਂ ਸਬ-ਡਵੀਜ਼ਨ ਬਲਾਚੌਰ ਲਈ ਪ੍ਰਾਪਤ ਅਰਜ਼ੀਆਂ ਵਿਚੋਂ ਬਲਾਚੌਰ (ਸ਼ਹਿਰੀ ਇਲਾਕਾ) ਦੁਸਹਿਰਾ ਗਰਾਊਂਡ ਬਲਾਕ ਬਲਾਚੌਰ ਲਈ ਤਲਬ ਕੁਮਾਰ ਅਤੇ ਬਲਾਚੌਰ (ਦਿਹਾਤੀ ਇਲਾਕਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਬਲਾਕ ਸੜੋਆ ਲਈ ਰਾਜੇਸ਼ ਮਹਾਜਨ ਨੂੰ ਆਰਜ਼ੀ ਲਾਇਸੰਸ ਅਲਾਟ ਹੋਏ।
ਇਸ ਮੌਕੇ ਡੀ.ਐਸ.ਪੀ ਸੁਰਿੰਦਰ ਚਾਂਦ, ਸਹਾਇਕ ਸਿਵਲ ਸਰਜਨ ਡਾ. ਬਲਵੀਰ ਕੁਮਾਰ, ਨਾਇਬ ਤਹਿਸੀਲਦਾਰ ਬੰਗਾ ਮਨੀ ਮਹਾਜਨ, ਜੀ.ਐਮ.ਡੀ.ਆਈ. ਸੀ ਨੇਹਾ ਸਹੋਤਾ ਤੋਂ ਇਲਾਵਾ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਪ੍ਰਿਥੀਪਾਲ ਅਮਰੀਕਾ ਵਾਲੇ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਦੇ ਦਰਸ਼ਨ ਕਰਨ ਪਹੁੰਚੇ।
Next articleਭਾਸ਼ਾ ਵਿਭਾਗ ਨੇ ਕਰਵਾਏ ਬਾਲ ਗਿਆਨ ਕੁਇਜ਼ ਮੁਕਾਬਲੇ