ਅੱਗ ਲੱਗਣ ਦੀਆਂ ਘਟਨਾਵਾਂ ਨੂੰ ਨਾ ਰੋਕ ਪਾਉਣਾ ਵਿੱਚੋਂ ਸਰਕਾਰ ਦੀ ਨਾਕਾਮੀ ਸਾਫ਼ ਝਲਕਦੀ ਹੈ 

ਬਲਜੀਤ ਸਿੰਘ ਕਚੂਰਾ
  (ਸਮਾਜ ਵੀਕਲੀ)   ਹਰ ਸਾਲ ਜਦੋਂ ਵੀ ਕਿਸਾਨ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤੀ ਫਸਲ ਜਦੋਂ ਸੜ ਕੇ ਸਵਾਹ ਹੁੰਦੀ ਹੈ ਤਾਂ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ, ਇਹ ਤਾਂ ਉਹ ਹੀ ਜਾਣਦਾ ਹੈ। ਅੱਗ ਲੱਗਣ ਦਾ ਕਾਰਨ ਲਾਪਰਵਾਹੀ ਜਾਂ ਕੁੱਝ ਵੀ ਹੋ ਸਕਦਾ ਹੈ। ਭਾਵੇਂ ਅੱਜ ਸਰਕਾਰਾਂ ਦਾਅਵਾ ਤਾਂ ਇਹ ਕਰਦੀਆਂ ਹਨ ਕਿ ਅਸੀਂ ਬਹੁਤ ਵਿਕਾਸ ਕਰ ਦਿੱਤਾ ਹੈ ਆਪਣੇ ਰਾਜ ਦਾ, ਪਰ ਹਕੀਕਤ ਸਭ ਦੇ ਸਾਹਮਣੇ ਹੈ। ਸਰਕਾਰਾਂ ਕੋਲ ਆਪਣੇ ਮੰਤਰੀਆਂ ਦੀ ਸੁਰੱਖਿਆ ਲਈ ਗੱਡੀਆਂ ਖਰੀਦਣ ਲਈ ਤਾਂ ਪੈਸਾ ਹੈ, ਪਰ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਉ ਗੱਡੀਆਂ ਦਾ ਪੂਰਨ ਪ੍ਰਬੰਧ ਅਜੇ ਵੀ ਸਰਕਾਰ ਨਹੀਂ ਕਰ ਸਕੀ। ਬੀਤੇ ਦਿਨੀ ਅੱਗ ਲੱਗਣ ਕਰਕੇ ਇਹ ਆਮ ਦੇਖਿਆ ਗਿਆ ਕਿ ਤਕਰੀਬਨ ਦੋ ਦੋ ਘੱਟੇ ਤਾਂ ਘਟਣਾ ਵਾਲੀ ਜਗ੍ਹਾ ਤੇ ਅੱਗ ਬੁਝਾਉ ਗੱਡੀਆਂ ਹੀ ਨਹੀਂ ਪਹੁੰਚੀਆਂ। ਇਸ ਤੋਂ ਸਰਕਾਰ ਦੀ ਨਾਕਾਮੀ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਂਝ ਤਾਂ ਸਰਕਾਰੀ ਸਮਾਗਮਾਂ ਵਿੱਚ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ, ਪਰ ਜ਼ਮੀਨੀ ਪੱਧਰ ਤੇ ਹਾਲਾਤ ਕੀ ਹਨ, ਇਹ ਤਾਂ ਸਾਫ਼ ਹੀ ਦਿਖ ਰਿਹਾ ਹੈ। ਬਹੁਤ ਹੀ ਦੁੱਖ ਭਰੀ ਗੱਲ ਹੈ ਕਿ ਜ਼ਮੀਨੀ ਪੱਧਰ ਤੇ ਹਾਲਾਤ ਅਜੇ ਵੀ ਬਹੁਤ ਮਾੜੇ ਹਨ, ਕਾਗਜ਼ਾਂ ਵਿੱਚ ਤੇ ਭਾਸ਼ਨਾਂ ਵਿੱਚ ਸਰਕਾਰ ਦੇ ਮੰਤਰੀ ਜੋ ਮਰਜੀ ਬੋਲੀ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਪੀੜਤ ਕਿਸਾਨਾਂ ਦੀ ਕਿੰਨੀ ਕੁ ਮਾਲੀ ਸਹਾਇਤਾ ਕਰਦੀ ਹੈ ਜਾਂ ਫਿਰ ਵਾਅਦੇ ਹੀ ਰਹਿ ਜਾਣਗੇ ਤੇ ਕਿਸਾਨ ਫਿਰ ਤੋਂ ਕੁਦਰਤੀ ਮਾਰਾਂ ਦਾ ਸ਼ਿਕਾਰ ਹੁੰਦਾ ਹੋਇਆ ਦੁੱਖ ਸਹਿੰਦਾ ਰਹੇਗਾ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਿੰਦਗੀ ਨੂੰ ਖੂਬਸੂਰਤ ਬਣਾਓ
Next articleਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਸੰਕਟ