ਕਾਬੁਲ (ਸਮਾਜ ਵੀਕਲੀ): ਇੰਟਰਨੈਸ਼ਨਲ ਡੇਅ ਆਫ ਹੈਪੀਨੈੱਸ ਮੌਕੇ ਰਿਲੀਜ਼ ਕੀਤੀ ਗਈ ਵਿਸ਼ਵ ਹੈਪੀਨੈੱਸ ਰਿਪੋਰਟ ਵਿੱਚ ਫਿਨਲੈਂਡ ਲਗਾਤਾਰ ਚੌਥੇ ਸਾਲ ਅੱਵਲ ਰਿਹਾ ਹੈ ਜਦੋਂ ਕਿ ਅਫਗਾਨਿਸਤਾਨ ਫਾਡੀ ਰਿਹਾ ਹੈ। ਇਹ ਸਰਵੇਖਣ 149 ਦੇਸ਼ਾਂ ਵਿੱਚ ਕਰਵਾਇਆ ਗਿਆ ਹੈ ਤੇ ਅਫਗਾਨਿਸਤਾਨ ਨੂੰ ਸਭ ਤੋਂ ਵਧ ਉਦਾਸ ਮੁਲਕ ਦੱਸਿਆ ਗਿਆ ਹੈ। ਉਦਾਸ ਦੇਸ਼ਾਂ ਦੀ ਸੂਚੀ ਵਿੱਚ ਲੈਬਨਾਨ ਦੂਜੇ ਨੰਬਰ ’ਤੇ ਆਉਂਦਾ ਹੈ ਤੇ ਇਸ ਮਗਰੋਂ ਬੋਸਤਸਵਾਨਾ, ਰਵਾਂਡਾ ਤੇ ਜ਼ਿੰਬਾਬਵੇ ਦਾ ਨੰਬਰ ਆਉਂਦਾ ਹੈ। ਵੇਰਵਿਆਂ ਅਨੁਸਾਰ ਖੁਸ਼ਮਿਜ਼ਾਜ਼ ਦੇਸ਼ਾਂ ਵਿੱਚ ਫਿਨਲੈਂਡ ਅਵੱਲ ਹੈ ਤੇ ਉਸ ਦੇ 7.8 ਅੰਕ ਹਨ। ਡੈਨਮਾਰਕ ਅਤੇ ਸਵਿੱਟਜ਼ਰਲੈਂਡ ਕ੍ਰਮਵਾਰ ਦੂਜੇ ਤੇ ਤੀਜੇ ਨੰਬਰ ’ਤੇ ਆਉਂਦੇ ਹਨ। ਆਈਸਲੈਂਡ ਤੇ ਨੀਦਰਲੈਂਡ ਵੀ ਦੁਨੀਆਂ ਦੇ ਸਿਖਰਲੇ ਪੰਜ ਸਭ ਤੋਂ ਵਧ ਖੁਸ਼ ਦੇਸ਼ਾਂ ਵਿੱਚ ਸ਼ਾਮਲ ਹਨ। ਇਸ ਭਾਰਤ ਇਸ ਸੂਚੀ ਵਿੱਚ 3.7 ਅੰਕਾਂ ਨਾਲ 136ਵੇਂ ਨੰਬਰ ’ਤੇ ਹੈ। ਸਰਵੇਖਣਕਰਤਾਵਾਂ ਨੇ ਇਨ੍ਹਾਂ ਦੇਸ਼ਾਂ ਨੂੰ ਰੇਕਿੰਗ ਦੇਣ ਤੋਂ ਪਹਿਲਾਂ ਪਿਛਲੇ ਤਿੰਨ ਸਾਲਾਂ ਦੇ ਡਾਟੇ ਦਾ ਅਧਿਐਨ ਕੀਤਾ ਤੇ ਇਨ੍ਹਾਂ ਦੇਸ਼ਾਂ ਦੇ ਕੁੱਲ ਘਰੇਲੂ ਉਤਪਾਦ, ਪ੍ਰਤੀ ਵਿਅਕਤੀ ਆਮਦਨ, ਸਮਾਜਿਕ ਸੁਰੱਖਿਆ ਵਰਗੇ ਮੁੱਦਿਆਂ ਨੂੰ ਸਟੱਡੀ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly