(ਸਮਾਜ ਵੀਕਲੀ)
ਜਦੋਂ ਆਪਣਾ ਹੀ ਸਿੱਕਾ ਖੋਟਾ,
ਦੋਸ਼ ਫੇਰ ਕਿਸਨੂੰ ਦਈਏ ਜੀ,
ਮਾਪੇ ਮਰਗੇ ਇਕੱਠੇ ਕਰਦੇ-ਕਰਦੇ,
ਹੁਣ ਕਿੱਥੋਂ ਰਲ ਕੇ ਬਹੀਏ ਜੀ,
ਦਿਲਾਂ ਵਿੱਚ ਵੈਰ ਪਵਾ ਦਿੰਦੀਆਂ,
ਚੁਗਲਖੋਰਾਂ ਦੀਆਂ ਉਂਗਲਾਂ ਜੀ,
ਭਾਈਆਂ ਨੂੰ ਅੱਡ ਕਰਾ ਦਿੰਦੀਆਂ,
ਚੁਗਲਖੋਰਾਂ ਦੀਆਂ ਉਂਗਲਾਂ ਜੀ,
ਇੱਕ ਕੋਲ ਜੇ ਚਾਰ ਛਿੱਲੜ ਜ਼ਿਆਦਾ,
ਤਾਂ ਕਹਿੰਦੇ ਹੰਕਾਰ ਹੋ ਗਇਆ,
ਜਰਿਆ ਨਾ ਜਾਵੇ ਉਹ ਚੁਗਲਾਂ ਤੋਂ,
ਤਾਂ ਲੱਗ ਉਂਗਲਾਂ ਤਕਰਾਰ ਹੋਗਿਆ,
ਹਰ ਘਰ ਵਿੱਚ ਉਹ ਰੱਪੜ ਪਾਉਂਦੇ,
ਕਦੇ ਕਦੇ ਸਿਰ ਪੜਵਾ ਦਿੰਦੀਆਂ,
ਚੁਗਲਖੋਰਾਂ ਦੀਆਂ ਉਂਗਲਾਂ ਜੀ,
ਭਾਈਆਂ ਨੂੰ ਅੱਡ ਕਰਾ ਦਿੰਦੀਆਂ,
ਚੁਗਲਖੋਰਾਂ ਦੀਆਂ ਉਂਗਲਾਂ ਜੀ,
“ਕਰਮਜੀਤ” ਕਿਉਂ ਜਰੇ ਨਾ ਕੋਈ,
ਲੋਕਾਂ ਵਿੱਚ ਚੰਗਾ ਰੁਤਬਾ ਕਿਸੇ ਦਾ,
ਪਹਿਲਾਂ ਸਿਆਣਪ ਸੋਚਦੇ ਨਾ,
ਮਗਰੋਂ ਕੁਝ ਨਹੀਂ ਬਣਦਾ ਕਿਸੇ ਦਾ,
ਸਦਾ ਲੰਘੇ ਸਮੇਂ ਤੋਂ ਬਾਅਦ ਫੇਰ,
ਪਾਣੀ ਵਿੱਚ ਡਾਂਗਾਂ ਮਰਵਾ ਦਿੰਦੀਆਂ,
ਚਗਲਖੋਰਾਂ ਦੀਆਂ ਉਂਗਲਾਂ ਜੀ,
ਭਾਈਆਂ ਨੂੰ ਅੱਡ ਕਰਾ ਦਿੰਦੀਆਂ,
ਚੁਗਲਖੋਰਾਂ ਦੀਆਂ ਉਂਗਲਾਂ ਜੀ,
ਕਰਮਜੀਤ ਕੌਰ ਸਮਾਓਂ
ਜਿਲ੍ਹਾ ਮਾਨਸਾ
7888900620
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly