(ਸਮਾਜ ਵੀਕਲੀ)
ਕਲਮ ਉਹ ਵਧੀਆ ਲਿਖੇ,
ਜਿਹੜੀ ਦੁਖੀਆਂ ਦੀ ਸੁਣੇ ਪੁਕਾਰ।
ਪੱਤਰਕਾਰੀ ਉਹ ਵਧੀਆ ਹੁੰਦੀ,
ਜਿਹੜੀ ਮਚਾਵੇ ਹਾਹਾਕਾਰ।
ਗੱਲ ਉਹੀ ਨਿਸ਼ਾਨੇ ਤੇ ਲੱਗੇ,
ਜਿਹੜੀ ਤੋੜੇ ਹੰਕਾਰ।
ਵਹਿਮਾਂ-ਭਰਮਾਂ ਵਿੱਚ ਜਿਹੜਾ ਪਾਵੇ,
ਪੰਡਿਤ ਹੁੰਦਾ ਬਦਕਾਰ।
ਸੱਤ ਪੱਤਣਾਂ ਦਾ ਤਾਰੂ,
ਕਰਦਾ ਭਵ-ਸਾਗਰ ਪਾਰ।
ਮਸਤ ਹਾਥੀ ਆਪਣੀ ਚਾਲੇ ਚਲਦਾ,
ਗੁੱਸਾ ਆਵੇ ਤਾਂ ਕਰਦਾ ਤਾਰ ਤਾਰ।
ਕੌਣ ਕਹੇ ਰਾਣੀ ਨੂੰ ਅੱਗਾ ਢੱਕ,
ਉਹਦਾ ਪਤੀ ਲਾਉਂਦਾ ਦਰਬਾਰ।
ਜੀਹਦੀ ਨੀਅਤ ਹੋਵੇ ਸਾਫ,
ਪ੍ਰਭੂ ਉਸ ਦੀ ਲਾਜ ਰੱਖਦਾ ਆਪ।
ਦੁਖੀਆਂ ਦੇ ਦੁੱਖ ਹਰਨ ਲਈ,
ਆਪ ਬਹੁੜੇ ਕਰਤਾਰ।
ਮੁਆਫ ਕਰਕੇ ਸਿੱਧੇ ਰਾਹ ਪਾਵੇ,
ਉਹ ਸੱਚਾ ਨਿਰੰਕਾਰ।
ਐਵੇਂ ਦੁਨੀਆਂ ਝਮੇਲਿਆਂ ਚ ਪਈ ਫਿਰੇ,
ਖਾਲੀ ਹੱਥ ਆਏ, ਖਾਲੀ ਤੁਰ ਜਾਣਾ ਵਿੱਚ ਸੰਸਾਰ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ, ਹਾਲ-ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639