ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਨੇ ਸਕੂਲ ਦੀਆਂ ਯਾਦਾਂ ਨੂੰ ਤਾਜਾ ਕੀਤਾ
ਕਿਹਾ-ਅਧਿਆਪਕਾਂ ਦੀ ਪ੍ਰੇਰਣਾ ਸਦਕਾ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹਾਂਗੇ
ਜਲੰਧਰ।(ਸਮਾਜ ਵੀਕਲੀ) ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਅੱਜ ਆਪਣੇ ਚੋਣ ਪ੍ਰਚਾਰ ’ਚੋਂ ਸਮਾਂ ਕੱਢ ਕੇ ਦੋਆਬਾ ਚੌਕ, ਸੋਢਲ ਰੋਡ ਵਿਖੇ ਲੱਭੂ ਰਾਮ ਦੋਆਬਾ ਸਕੂਲ ਪਹੁੰਚੇ। ਐਡਵੋਕੇਟ ਬਲਵਿੰਦਰ ਕੁਮਾਰ ਇਸ ਸਕੂਲ ਦੇ ਸਟੂਡੈਂਟ ਰਹੇ ਹਨ ਤੇ ਇੱਥੋਂ ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੈ।
ਇਸ ਮੌਕੇ ਉਨ੍ਹਾਂ ਆਪਣੇ ਹਿੰਦੀ ਦੇ ਟੀਚਰ ਸ਼੍ਰਵਣ ਕੁਮਾਰ ਭਾਰਦਵਾਜ, ਜੋ ਕਿ ਹੁਣ ਸਕੂਲ ਦੇ ਪਿ੍ਰੰਸੀਪਲ ਹਨ ਅਤੇ ਅੰਗ੍ਰੇਜ਼ੀ ਦੇ ਟੀਚਰ ਪਵਨ ਕਪਿਲ ਸਮੇਤ ਆਪਣੇ ਪੁਰਾਣੇ ਅਧਿਆਪਕਾਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਆਪਣੇ ਸਕੂਲ ਸਮੇਂ ਦੀਆਂ ਯਾਦਾਂ ਅਧਿਆਪਕਾਂ ਨਾਲ ਤਾਜਾ ਕੀਤੀਆਂ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਨੇ ਸਕੂਲ ਸਮੇਂ ਉਨ੍ਹਾਂ ਨੂੰ ਇਹੀ ਸਿੱਖਿਆ ਦਿੱਤੀ ਕਿ ਹਮੇਸ਼ਾ ਚੰਗੇ ਰਾਹ ’ਤੇ ਤੁਰਨਾ ਹੈ, ਕਿਸੇ ਦਾ ਮਾੜਾ ਨਹੀਂ ਕਰਨਾ, ਮਨੁੱਖਤਾ ਦੇ ਭਲੇ ਲਈ ਕੰਮ ਕਰਨਾ ਹੈ, ਨਿੱਜ ਹਿੱਤ ਦੀ ਬਜਾਏ ਸਮੂਹਿਕ ਹਿੱਤ ਬਾਰੇ ਸੋਚਣਾ ਹੈ। ਅਧਿਆਪਕਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਹੀ ਉਹ ਲੋਕਾਂ ਦੀ ਲੜਾਈ ਲੜਨ ਲਈ ਸਮਰੱਥ ਹੋਏ ਹਨ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਮਹਾਪੁਰਖਾਂ, ਮਾਤਾ-ਪਿਤਾ ਤੇ ਅਧਿਆਪਕਾਂ ਵੱਲੋਂ ਦਿਖਾਏ ਰਾਹ ’ਤੇ ਚੱਲਦੇ ਹੋਏ ਉਹ ਲੋਕਾਂ ਦੇ ਭਲੇ ਲਈ ਚੱਲਦੇ ਰਹੇ ਹਨ ਤੇ ਅੱਗੇ ਵੀ ਚੱਲਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly