ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ਾਨ ਨਾਲ ਜਿੱਤੇਗੀ – ਐਡਵੋਕੇਟ ਚੀਮਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਨੇੜਲੇ ਪਿੰਡ ਖਡਿਆਲ ਵਿਖੇ ਬਣਨ ਜਾ ਰਹੇ ਬਿਜਲੀ ਗਰਿੱਡ ਦਾ ਨੀਂਹ ਪੱਥਰ ਰੱਖਣ ਲਈ ਅੱਜ ਪੰਜ਼ਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਉਚੇਚੇ ਤੌਰ ਤੇ ਪੁੱਜੇ। ਗ੍ਰਾਮ ਪੰਚਾਇਤ ਸਰਪੰਚ ਕੈਪਟਨ ਲਾਭ ਸਿੰਘ ਦੀ ਅਗਵਾਈ ਵਿੱਚ ਪਿਛਲੇ ਪੰਜ ਸਾਲਾਂ ਤੋਂ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਇਹ ਵੀ ਇਕ ਵੱਡਾ ਉਪਰਾਲਾ ਹੈ।
ਇਸ ਮੌਕੇ ਮੁੱਖ ਮਹਿਮਾਨ ਸ੍ਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਦੱਸਿਆ ਕਿ ਪਿੰਡ ਖਡਿਆਲ ਦੇ ਵਿਕਾਸ ਕਾਰਜਾਂ ਲਈ ਹੁਣ ਤੱਕ ਬਹੁਤ ਵੱਡੇ ਪੱਧਰ ਤੇ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਸੀਵਰੇਜ ਪਾਈਪ ਲਾਈਨਾਂ ਪਾਈਆ ਜਾ ਰਹੀਆਂ ਹਨ। ਸਕੂਲ ਵਿੱਚ ਕਮਰੇ ਚਾਰਦੀਵਾਰੀ ਤੇ ਹੋਰ ਸਾਮਾਨ ਦੇ ਚੰਗੇ ਪ੍ਰਬੰਧ ਕੀਤੇ ਜਾ ਰਹੇ ਹਨ।
ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿਛਲੇ ਦਿਨੀਂ ਪ੍ਰਸਿੱਧ ਬੁਲਾਰੇ ਸਤਪਾਲ ਮਾਹੀ ਹੋਰਾਂ ਦੀ ਅਗਵਾਈ ਵਿੱਚ ਹੋਏ ਕਬੱਡੀ ਟੂਰਨਾਂਮੈਂਟ ਦੋਰਾਨ ਐਲਾਨ ਕੀਤੀ ਗ੍ਰਾਂਟ ਵੀ ਖੇਡ ਸਟੇਡੀਅਮ ਨੂੰ ਜਾਰੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਸਾਰਾ ਪੈਸਾ ਪਾਰਦਰਸ਼ੀ ਢੰਗ ਨਾਲ ਖਰਚਿਆ ਜਾਵੇਂਗਾ। ਕਿਉਕਿ ਸਰਕਾਰ ਦਾ ਪੈਸਾ ਲੋਕਾ ਦਾ ਪੈਸਾ ਹੈ। ਕਿਸੇ ਵੀ ਤਰ੍ਹਾਂ ਦੇ ਘਪਲੇ ਤੇ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਕਿਹਾ ਕਿ ਪਿੰਡ ਦੇ ਸਰਪੰਚ ਕੈਪਟਨ ਲਾਭ ਸਿੰਘ ਨੇ ਇਮਾਨਦਾਰੀ ਨਾਲ ਰਿਕਾਰਡ ਤੋੜ ਕੰਮ ਕਰਵਾਏ ਹਨ। ਪਿਛਲੀ ਕਾਂਗਰਸ ਸਰਕਾਰ ਨੇ ਕੋਈ ਵੀ ਪੈਸਾ ਪਿੰਡ ਦੇ ਵਿਕਾਸ ਲਈ ਨਹੀਂ ਦਿੱਤਾ। ਅਕਾਲੀ ਭਾਜਪਾ ਸਰਕਾਰ ਸਮੇਂ ਆਈਆ ਗਰਾਂਟਾ ਵਿਚ ਵੱਡੀਆਂ ਧਾਂਦਲੀਆਂ ਹੋਈਆ ਹਨ। ਇਸ ਕਰਕੇ ਅੱਜ ਵੀ ਵਧੇਰੇ ਪਿੰਡ ਵਿਕਾਸ ਤੋਂ ਵਾਂਝੇ ਹਨ। ਪਰ ਹੁਣ ਕਿਤੇ ਕੋਈ ਕਮੀ ਨਹੀਂ ਆਵੇਗੀ।
ਇਸ ਮੌਕੇ ਐਡਵੋਕੇਟ ਸ੍ਰ ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ ਪੰਜਾਬ, ਡੀ ਐਸ ਪੀ ਸ੍ਰ ਪ੍ਰਿਥਵੀ ਸਿੰਘ ਚਹਿਲ, ਐੱਸ ਐਚ ਓ ਗੁਰਮੀਤ ਸਿੰਘ, ਐਸ ਡੀ ਐਮ ਰਾਜੇਸ਼ ਬੱਤਰਾ , ਐੱਸ ਸੀ ਪਾਵਰ ਕਾਮ, ਐਸ ਡੀ ਓ ਪਾਵਰ ਕਾਮ, ਸ੍ਰ ਸਤਪਾਲ ਸਿੰਘ ਮਾਹੀ ਖਡਿਆਲ, ਸ੍ਰ ਰਵਿੰਦਰ ਸਿੰਘ ਮਾਨ ਮਹਿਲਾਂ ਚੌਂਕ, ਸਰਪੰਚ ਕੈਪਟਨ ਲਾਭ ਸਿੰਘ, ਜਸਪਾਲ ਸਿੰਘ ਪਰੈਟੀ, ਪ੍ਰਗਟ ਸਿੰਘ ਪੰਚ, ਕਰਮਜੀਤ ਸਿੰਘ ਸਾਬਕਾ ਪੰਚ, ਜਸਪ੍ਰੀਤ ਸਿੰਘ ਜੱਸੀ , ਰਾਣਾ ਸਿੰਘ, ਲਾਲ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ ਪੰਚ, ਨਿਰਮਲ ਸਿੰਘ ਨਿੰਮਾ, ਜਗਤਾਰ ਸਿੰਘ ਤਾਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly