(ਸਮਾਜ ਵੀਕਲੀ)
ਕਿਹੋ ਜਿਹਾ ਸਮਾਂ ਹੋ ਚੁੱਕਿਆ ਹੈ ਕਿ ਹਰ ਰੋਜ਼ ਅਖ਼ਬਾਰਾਂ ਵਿੱਚ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ।ਦਿਨ ਪ੍ਰਤੀ ਦਿਨ ਅਸੀਂ ਆਪਣੇ ਆਲੇ-ਦੁਆਲੇ, ਅਖਬਾਰਾਂ ਵਿੱਚ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਆਮ ਸੁਣਦੇ ਹਾਂ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ ਕਿ ਲੋਕਾਂ ਵਿੱਚ ਸ਼ਹਿਣਸ਼ੀਲਤਾ ਨਹੀਂ ਰਹੀ ਹੈ। ਕੋਈ ਆਪਣੇ ਘਰੇਲੂ ਝਗੜੇ ਕਾਰਨ ਤੇ ਕੋਈ ਆਪਣੇ ਦਫ਼ਤਰਾਂ ਵਿੱਚ ਸੀਨੀਅਰਾਂ ਕਰਕੇ ਖੁਦਕੁਸ਼ੀ ਨੂੰ ਤਰਜੀਹ ਦੇ ਰਿਹਾ ਹੈ। ਕਿਸੇ ਕੋਲ ਰੁਜ਼ਗਰ ਨਹੀਂ ਹੈਂ। ਜਾਂ ਕੋਈ ਅੱਤ ਦੀ ਗਰੀਬੀ ਵਿਚ ਜ਼ਿੰਦਗੀ ਬਸਰ ਕਰ ਰਿਹਾ ਹੈ। ਅਜਿਹੇ ਇਨਸਾਨ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਬਜਾਏ ਖੁਦਕੁਸ਼ੀ ਕਰ ਰਹੇ ਹਨ।
ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਇਨਸਾਨ ਜਿੰਦਗੀ ਵਿੱਚ ਬਹੁਤ ਮਿਹਨਤ ਕਰਦਾ ਹੈ। ਕਈ ਵਾਰ ਇੰਝ ਵੀ ਹੁੰਦਾ ਹੈ ਕਿ ਇਨਸਾਨ ਨੂੰ ਉਸ ਦਾ ਮਨਚਾਹਿਆ ਟੀਚਾ ਨਹੀਂ ਮਿਲਦਾ। ਫਿਰ ਉਹ ਉਸ ਟੀਚੇ ਨੂੰ ਮਿਹਨਤ ਕਰਨ ਦੀ ਬਜਾਏ ਗਲਤ ਕਦਮ ਚੁੱਕ ਲੈਂਦਾ ਹੈ। ਅਜਿਹੀਆਂ ਖ਼ਬਰਾਂ ਅਸੀਂ ਆਮ ਅਖਬਾਰਾਂ ਵਿੱਚ ਪੜ੍ਹਦੇ ਹਨ ਕਿ ਫਲਾਣੇ ਬੰਦੇ ਨੇ ਇਹ ਪ੍ਰੀਖਿਆ ਜਾਂ ਟੀਚਾ ਨਾ ਹਾਸਲ ਹੋਣ ਕਾਰਨ ਆਤਮ ਹੱਤਿਆਂ ਕਰ ਲਈ ।ਅਕਸਰ ਪਰਿਵਾਰਾਂ ਵਿੱਚ ਤਕਰਾਰ ਹੋ ਜਾਂਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਘਰ ਵਿੱਚ ਇੱਕ ਮੈਂਬਰ ਦਾ ਸੁਭਾਅ ਬੜਾ ਕੱਬਾ ਹੁੰਦਾ ਹੈ, ਜੇ ਉਸ ਇਨਸਾਨ ਦਾ ਸੁਭਾਅ ਗਰਮ ਹੈ, ਤਾਂ ਬਾਕੀ ਮੈਂਬਰਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਕਹਿੰਦੇ ਵੀ ਹਨ ਕਿ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਓ। ਕਹਾਵਤ ਵੀ ਹੈ ਕਿ ਇੱਕ ਚੁੱਪ ਸੌ ਜਣਿਆਂ ਨੂੰ ਹਰਾਉਂਦਾ ਹੈ। ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਵਿੱਚ ਬਿਲਕੁਲ ਵੀ ਸਹਿਨਸ਼ੀਲਤਾ ਨਹੀਂ ਹੈ ।
ਜੇ ਬੱਚੇ ਗਲਤ ਹੁੰਦੇ ਹਨ ,ਤਾਂ ਮਾ ਪਿਓ ਨੂੰ ਅੱਜ ਇਨ੍ਹਾਂ ਵੀ ਹੱਕ ਨਹੀ ਰਿਹਾ ਕਿ ਉਹਨਾਂ ਨੂੰ ਝਿੜਕ ਦੇਣ। ਕਿ ਬੱਚੇ ਤੂੰ ਗਲਤ ਕੰਮ ਕਰ ਰਿਹਾ ਹੈ। ਬੱਚੇ ਮਾਂ-ਬਾਪ ਨੂੰ ਕੱਬਾ ਬੋਲਦੇ ਹਨ।ਜੇ ਤੁਹਾਡਾ ਕਿਸੇ ਗੱਲ ਨੂੰ ਲੈ ਕੇ ਪਰਿਵਾਰ ਵਿੱਚ ਮਨਮੁਟਾਵ ਹੈ ਤਾਂ ਕਿਸੇ ਪਾਰਕ ਵਿੱਚ ਚਲੇ ਜਾਓ, ਗੁਰੂ ਘਰ ਜਾਓ। ਚੰਗੀਆਂ ਕਿਤਾਬਾਂ ਪੜ੍ਹੋ ।ਜਿਸ ਨਾਲ ਚੰਗੇ ਖਿਆਲ ਆਉਣਗੇ।ਕਹਿਣ ਦਾ ਭਾਵ ਹੈ ਕਿ ਕੋਈ ਵੀ ਅਜਿਹਾ ਗ਼ਲਤ ਕਦਮ ਨਾ ਉਠਾਓ, ਜਿਸ ਨਾਲ ਕੱਲ ਨੂੰ ਪਰਿਵਾਰਕ ਮੈਂਬਰਾਂ ਨੂੰ ਸ਼ਰਮਿੰਦਾ ਹੋਣਾ ਪਵੇ।ਅੱਜ ਦੇ ਸਮੇਂ ਵਿੱਚ ਹਰ ਸਮੱਸਿਆ ਦਾ ਹੱਲ ਹੈ। ਕੋਈ ਜੋ ਤੁਹਾਡੇ ਦੋਸਤ ਕਰੀਬੀ ਹੈ,ਉਸ ਨਾਲ ਸਲਾਹ ਕਰੋ।
ਘਰ ਵਿਚ ਆਪਣੇ ਬਜ਼ੁਰਗਾਂ ਨਾਲ ਸਲਾਹ ਕਰੋ। ਕਿਉਂ ਇੰਨੀ ਸੋਹਣੀ ਜ਼ਿੰਦਗੀ ਨੂੰ ਫਿਰ ਅਸੀਂ ਹੱਸ ਖੇਡ ਕੇ ਨਹੀਂ ਗੁਜ਼ਾਰਦੇ ?ਕਿਉਂ ਅਸੀਂ ਅਜਿਹੇ ਗਲਤ ਕਦਮ ਚੁੱਕਦੇ ਹਾਂ। ਜ਼ਿੰਦਗੀ ਬਹੁਤ ਖੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ। ਕਦੇ ਵੀ ਮਾੜੇ ਖਿਆਲ ਆਪਣੇ ਦਿਮਾਗ ਵਿੱਚ ਲੈ ਕੇ ਨਾ ਆਵੋ। ਸਿਨੇਮਾ ਘਰ ਜਾਵੋ ।ਵਧੀਆ ਫ਼ਿਲਮ ਦੇਖੋ। ਵੀਚਾਰੋ ਅਸੀਂ ਇਸ ਧਰਤੀ ਤੇ ਬਾਰ-ਬਾਰ ਥੋੜੀ ਹੀ ਆਉਣਾ ਹੈ। ਅੱਜ ਕੱਲ ਦੀ ਜ਼ਿੰਦਗੀ ਤਾਂ ਵੈਸੇ ਵੀ ਟੈਸ਼ਨ ਨਾਲ ਭਰੀ ਹੋਈ ਹੈ। ਛੋਟੀ ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਅਟੈਕ ਹੋ ਰਹੇ ਹਨ। ਟੈਨਸ਼ਨ ਨਾ ਲਵੋ। ਹੱਸ ਖੇਡ ਕੇ ਸਮਾਂ ਗੁਜ਼ਾਰੋ। ਬੱਚਿਆਂ ਨੂੰ ਘਰ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
ਮਾਂ-ਬਾਪ ਬੱਚੇ ਦੇ ਸਭ ਤੋਂ ਕਰੀਬੀ ਦੋਸਤ ਹੁੰਦੇ ਹਨ। ਮਾਂ-ਬਾਪ ਬੱਚਿਆਂ ਨੂੰ ਉਨ੍ਹਾਂ ਦੀ ਭਲਾਈ ਲਈ ਹੀ ਝਿੜਕਦੇ ਹਨ। ਤੁਹਾਡਾ ਚੁੱਕਿਆ ਹੋਇਆ ਇੱਕ ਗਲਤ ਕਦਮ ਸਾਰੀ ਜਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਠੀਕ ਹੈ ਜੇ ਤੁਹਾਨੂੰ ਗੁੱਸਾ ਹੈ, ਤਾਂ ਉਸ ਮੈਂਬਰ ਨਾਲ ਬਿਲਕੁੱਲ ਵੀ ਨਾਂ ਬੋਲੋ। ਤੁਹਾਡਾ ਗੁੱਸਾ ਆਪਣੇ ਆਪ ਸ਼ਾਂਤ ਹੋ ਜਾਵੇਗਾ। ਹਮੇਸ਼ਾ ਖੁਸ਼ ਰਹੋ।
ਸੰਜੀਵ ਸਿੰਘ ਸੈਣੀ
ਮੁਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly