ਚੰਡੀਗੜ੍ਹ :(ਸਮਾਜਵੀਕਲੀ) – ਅਮਰੀਕੀ ਫਿਲਮਸਾਜ ਅਤੇ ਨਾਸਾ( NASA) ਦੇ ਸਾਬਕਾ ਵਿਗਿਆਨੀ ਬੇਦੋਬਰਾਤਾ ਪੇਨ, ਕਿਸਾਨ ਅੰਦੋਲਨ ਤੇ ਬਣਾਈ ਜਾ ਰਹੀ ਡਾਕੂਮੈਂਟਰੀ ਫਿਲਮ ਸ਼ੂਟ ਕਰਨ ਲਈ ਟਿੱਕਰੀ ਬਾਰਡਰ ਤੇ ਪਹੁੰਚੇ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸਮੇਤ ਮੋਰਚੇ ਦੇ ਲੋਕਾਂ ਨਾਲ ਅੰਦੋਲਨ ਬਾਰੇ ਗੱਲਬਾਤ ਕੀਤੀ।
ਜਿਕਰਯੋਗ ਹੈ ਕਿ ਬੇਦੋਬਰਾਤਾ ਪੇਨ ਅਮਰੀਕਾ ਦੇ ਉੱਘੇ ਡਾਕੂਮੈਟਰੀ ਫਿਲਮਸਾਜ਼ ਹਨ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਹੀ ਅਮਰੀਕਾ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦੁਆਰਾ ਤਬਾਹ ਕਰਨ ਤੇ ਪਹਿਲਾਂ ਵੀ ਡਾਕੂਮੈਂਟਰੀ ਫਿਲਮ ਬਣਾ ਚੁੱਕੇ ਹਨ।ਜਿਸ ਵਿੱਚ ਅਮਰੀਕਾ ਦੇ ਕਿਸਾਨਾਂ ਦਾ ਭਾਰਤੀ ਕਿਸਾਨਾ ਨੂੰ ਪੈਗ਼ਾਮ ਹੈ ਕਿ ਕਿਵੇ ਅਮਰੀਕਾ ਵਿੱਚ ਖੇਤੀ ਸੁਧਾਰਾ ਦੇ ਨਾਮ ਤੇ ਸਾਰੀ ਕਿਸਾਨੀ ਨੂੰ ਤਬਾਹ ਕਰਕੇ ਜਮੀਨ , ਖੁਰਾਕ ਮਲਟੀਨੇਸ਼ਨ ਕੰਪਨੀਆ ਦੇ ਹਵਾਲੇ ਕਰ ਦਿੱਤੀ ਗਈ। ਉਨ੍ਹਾਂ ਕਿਸਾਨਾ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਡੱਟਵੀ ਸੁਪੋਰਟ ਕੀਤੀ ਅਤੇ ਜਿੱਤ ਤੱਕ ਪਹੁੰਚਣ ਲਈ ਡਟੇ ਰਹਿਣ ਦਾ ਸੁਨੇਹਾ ਭੇਜਿਆ ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਹਾ ਕੇ ਇਸ ਅੰਦੋਲਨ ਨੇ ਪੂਰੀ ਦੁਨੀਆਂ ਚ ਧਾਕ ਜਮਾਈ ਹੈ।ਇਸ ਅੰਦੋਲਨ ਦੀ ਜਿੱਤ ਨੇ ਕਾਰਪੋਰੇਟ ਪੱਖੀ ਸਰਕਾਰਾਂ ਨੂੰ ਚਿੰਤਾ ਚ ਪਾਇਆ ਹੈ ਤੇ ਦੁਨੀਆਂ ਭਰ ਦੇ ਪੂੰਜੀਵਾਦੀ ਪ੍ਰਬੰਧ ਤੋ ਸਤਾਏ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ।ਜਿਸ ਕਰਕੇ ਫਿਲਮਸਾਜ ਯੂਨੀਵਰਸਿਟੀਆਂ ਦੇ ਖੋਜਾਰਥੀ ਤੇ ਹੋਰ ਚੇਤੰਨ ਲੋਕ ਲਗਾਤਾਰ ਮੋਰਚੇ ਬਾਰੇ ਲਿਖਣ ਤੇ ਜਾਨਣ ਲਈ ਲਗਾਤਾਰ ਪਹੁੰਚ ਰਹੇ ਨੇ।
ਬੇਦੋਬਰਾਤਾ ਪੇਨ ਵੀ ਇਸੇ ਲਈ ਅੰਦੋਲਨ ਬਾਰੇ ਫਿਲਮ ਬਣਾਉਣ ਲਈ ਭਾਰਤ ਪਹੁੰਚੇ ਹਨ।ਉਹ ਅਪਣੇ ਸਾਥੀਆਂ ਸਮੇਤ ਟਿਕਰੀ ਬਾਰਡਰ ਤੇ ਪਹੁੰਚੇ।ਜਿਕਰਯੋਗ ਹੈ ਕਿ ਬੇਦੋਬਰਾਤਾ ਪੇਨ ਨੇ ਅਤੇ ਉਨ੍ਹਾਂ ਦੇ ਸਾਥੀ ਪੱਤਰਕਾਰ ਸ਼ਰਿਸ਼ਟੀ ਅਗਰਵਾਲ ਨੇ ਅਮਰੀਕੀ ਕਿਸਾਨਾ ਦੀ ਦਸ਼ਾ ਤੇ ਡਾਕੂਮੈਟਰੀ ਬਣਾਉਣ ਲਈ ਦਸ ਹਜਾਰ ਕਿਲੋਮੀਟਰ ਦਾ ਸਫਰ ਕਰਕੇ ਅਤੇ ਕਿਸਾਨਾ ਨੂੰ ਮਿਲ ਕੇ ਹਰਾਨੀਜਨਕ ਖੁਲਾਸੇ ਕੀਤੇ ।ਉਨ੍ਹਾਂ ਸਾਹਮਣੇ ਲਿਆਦਾ ਕਿ ਅਮਰੀਕਾ ਵਿੱਚ ਔਸਤਨ ਡੇਢ ਸੌ ਏਕੜ ਵਾਲੇ ਕਿਸਾਨ ਸਨ।ਜਿੰਨਾ ਨੂੰ ਕਾਰਪੋਰੇਟ ਨੇ ਤਬਾਹ ਕਰਕੇ ਜਮੀਨਾਂ ਕਬਜਾ ਲਈਆਂ ਖੁਰਾਕ ਤੇ ਕਬਜਾ ਕਰ ਲਿਆ,ਕੰਪਨੀਆਂ ਨੇ ਹਜਾਰਾ ਹੈਕਟੇਅਰ ਦੇ ਵੱਡੇ ਵੱਡੇ ਫਾਰਮ ਬਣਾ ਲਏ। ਇਸਤੋਂ ਇਲਾਵਾ ਪਸ਼ੂ ਪਾਲਣ ਕਿੱਤੇ ਵਿੱਚ ਕਾਰਪੋਰੇਟ ਨੇ ਕਬਜਾ ਕਰਕੇ ਡੇਅਰੀ ਫਾਰਮਿੰਗ ਨੂੰ ਤਹਿਸ਼ ਨਹਿਸ਼ ਕਰ ਦਿੱਤਾ। ਅਮਰੀਕਾ ਵਿੱਚ ਕੋਈ ਅਜਿਹਾ ਕਿਸਾਨ ਨਹੀ ਜਿਸਦੇ ਘਰ ਵਿੱਚ ਕਿਸੇ ਨੇ ਕਿਸੇ ਨੇ ਖੁਦਕੁਸ਼ੀ ਨਾ ਕੀਤੀ ਹੋਵੇ।ਆਗੂਆਂ ਨੇ ਬੇਦੋਬਰਾਤਾ ਪੇਨ ਤੇ ਓੁਸਦੇ ਸਾਥੀਆਂ ਦਾ ਮੋਰਚੇ ਵਿਚ ਪਹੁੰਚਣ ਤੇ ਸਵਾਗਤ ਵੀ ਕੀਤਾ।
* ਯਾਦਵਿੰਦਰ* ਸਰੂਪ ਨਗਰ ਰਾਓਵਾਲੀ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly