ਪੁਸਤਕ ਮੇਰੀ ਨਜ਼ਰ ਵਿੱਚ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਬਚਪਨ ਦੀਆਂ ਯਾਦਾਂ ਕੌਰੇ ਕਾਗਜ਼ ਤੇ ਆਪਣੀ ਛਾਪ ਛੱਡ ਜਾਂਦੀਆਂ ਹਨ ਜਿਹੜੀਆਂ ਉਮਰ ਭਰ ਵਿਅਕਤੀ ਨੂੰ ਚੇਤ ਅਚੇਤ ਮਨ ਵਿੱਚੋਂ ਨਹੀਂ ਭੁਲਦੀਆਂ। ਫਿਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਭਾਵੇਂ ਆਪਣੇ ਪ੍ਰੀਵਾਰਕ ਰੁਝੇਵਿਆਂ ਵਿੱਚ ਛੁਪੀਆਂ ਰਹਿੰਦੀਆਂ ਹਨ ਪਰ ਉਮਰ ਦੇ ਪਿਛਲੇ ਪੜਾਅ ਵਿੱਚ ਯਾਦ ਕਰਕੇ ਵਿਅਕਤੀ ਗੱਦ ਗੱਦ ਹੋ ਜਾਂਦਾ ਹੈ। ਡਾ. ਉਜਾਗਰ ਸਿੰਘ ਮਾਨ ਵੀ ਆਪਣੀਆਂ ਬਚਪਨ ਦੀਆ ਯਾਦਾਂ ਨੂੰ ਹੁਣ ਤੱਕ ਸਾਂਭੀ ਬੈਠਾ ਹੈ ਜਿਹਨਾਂ ਨੂੰ ਪੁਸਤਕ ਦੇ ਰੂਪ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ਼ ਸਾਂਝੀਆਂ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ। ਡਾ. ਮਾਨ ਡਿਪਟੀ ਡਾਇਰੈਕਟਰਲੂ ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਰਿਟਾਇਰ ਹੋਣ ਉਪਰੰਤ ਪੁਸਤਕਾਂ ਪ੍ਰਕਾਸ਼ਿਤ ਕਰਵਾ ਰਿਹਾ ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਜਿੰਨੀਆਂ ਵੀ ਕਵਿਤਾਵਾਂ/ਗੀਤ/ਗ਼ਜ਼ਲ/ਟੱਪੇ ਆਦਿ ਦੀ ਰਚਨਾ ਕੀਤੀਲੂ ਉਹ ਹੁਣ ਤੱਕ ਸਿਰਫ ਕਾਗ਼ਜਾਂ ਤੱਕ ਹੀ ਮਹਿਫੂਜ ਸੀ ਪਰ ਸੇਵਾ ਮੁਕਤ ਹੋਣ ਤੋਂ ਬਾਅਦ ਉਸ ਨੇ ਇਹਨਾਂ ਰਚਨਾਵਾਂ ਨੂੰ ਕਿਤਾਬੀ ਰੂਪ ਦਿੱਤਾ। ਫੁੱਟਦੀ ਜਵਾਨੀ ਵਿੱਚ ਹਰ ਕਿਸੇ ਦੇ ਮਨ ਵਿੱਚ ਕੁਝ ਤਰੰਗਾਂ ਉਠਦੀਆਂ ਹਨ ਅਤੇ ਉਹ ਆਪਣੇ ਹਾਵ-ਭਾਵ ਆਪਣੀ ਕਲਮ ਜਾਂ ਜੁਬਾਨ ਨਾਲ ਪ੍ਰਗਟ ਕਰਦਾ ਹੈ। ਹਸਮੁੱਖ ਹੋਣ ਦੇ ਬਾਵਜੂਦ ਉਸਨੇ ਪੜਾਈ ਦੌਰਾਨ ਆਪਣਾ ਤਖ਼ਲੱਸ ‘ਦੁਖੀਆ’ ਪਤਾ ਨਹੀਂ ਕਿਉਂ ਰੱਖਿਆ ਸੀ? ਇਸੇ ਤਰ੍ਹਾਂ ਡਾ. ਉਜਾਗਰ ਸਿੰਘ ਮਾਨ ਨੇ ਆਪਣੇ ਬਚਪਨਲੂ ਜਵਾਨੀ ਦੇ ਸਮੇਂ ਦੀਆਂ ਵਾਧ-ਘਾਟਾਂ ਸਬੰਧੀ ਕੀਤੀਆਂ ਰਚਨਾਵਾਂ ਨੂੰ ਹੁਣ ਤੱਕ ਸਾਂਭ ਕੇ ਰੱਖਿਆ ਹੈ।
ਹਥਲੀ ਪੁਸਤਕ ‘ਮੇਰੀ ਅੱਲੜ੍ਹ ਵਰੇਸ’ ਕਾਵਿ ਸੰਗ੍ਰਹਿ ਡਾ. ਮਾਨ ਦੀ ਦੂਜੀ ਕਾਵਿ ਪੁਸਤਕ ਹੈ। ਇਸ ਤੋਂ ਇਲਾਵਾ ਲੇਖਕ ਨੇ ਪਿੱਛੇ ਜਿਹੇ ਲਗਾਤਾਰ ਦੋ ਕਾਵਿ ਪੁਸਤਕਾਂ ਪਾਠਕਾਂ ਨੂੰ ਸਮਰਪਿਤ ਕੀਤੀਆਂ। ਪਹਿਲੀ ਕਾਵਿ ਪੁਸਤਕ ‘ਜਟਕੀ ਕਵਿਤਾ’ (ਬਾਲ ਵਰੇਸ) ਅਤੇ ਤੀਜੀ ਕਾਵਿ ਪੁਸਤਕ ‘ਉਮਰ ਲੰਘਦੀ ਗਈ’ ਨਾਲ਼ ਸਾਹਿਤਕ ਖੇਤਰ ਵਿੱਚ ਹਾਜ਼ਰੀ ਲਗਵਾਈ ਹੈ। ਇਸ ਪੁਸਤਕ ਦਾ ਕਾਰਜਕਾਲ ਸਾਲ 1965 ਤੋਂ 1969 ਤੱਕ ਦਾ ਹੈ। ਜਿਹੜੀਆਂ ਉਸਨੇ ਪ੍ਰੈਪ ਦੀ ਕਲਾਸ ਤੋਂ ਲੈ ਕੇ ਸ਼ਾਮਲ ਕੀਤੀਆਂ ਹਨ। ਲੇਖਕ ਦਾ ਪਿਛੋਕੜ ਪਿੰਡ ਰਾਜਗੜ੍ਹ ਹੈਲੂ ਪਰ ਹੁਣ ਸਾਹਿਤ ਦੇ ਮੱਕੇ ਬਰਨਾਲਾ ਦਾ ਵਸਨੀਕ ਹੈ। ਇਸ ਪੁਸਤਕ ਨੂੰ ਉਸਨੇ ਆਪਣੇ ਉਹਨਾਂ ਸਾਰੇ ਅਧਿਆਪਕਾਂ ਨੂੰ ਸਮਰਪਿਤ ਕੀਤੀ ਹੈ ਜਿਨ੍ਹਾਂ ਦੀ ਬਦੌਲਤ ਪੜ੍ਹ ਕੇ ਉਹ ਵੈਟਰਨਰੀ ਡਾਕਟਰ ਬਣਿਆ। ਇਸ ਪੁਸਤਕ ਦਾ ਮੁੱਖ ਬੰਦ ਉਸ ਦੇ ਸਹਿਪਾਠੀ ਜਗਤਾਰ ਬੈਂਸ ਨੇ ਲਿਖਿਆ ਹੈ ਅਤੇ ਨਾਲ਼ ਹੀ ਡਾ. ਭੁਪਿੰਦਰ ਸਿੰਘ ਬੇਦੀ ਅਤੇ ਰਾਜਵਿੰਦਰ ਸਿੰਘ ਰਾਹੀ ਨੇ ਵੀ ਆਪਣੇ ਵਿਚਾਰ ਅੰਕਿਤ ਕੀਤੇ ਹਨ।
ਪੁਸਤਕ ਦਾ ਆਗਾਜ਼ ‘ਡਾਕਟਰੀ ਦੀ ਵਿਦਿਆ’ ਤੋਂ ਲੈ ਕੇ ਪ੍ਰੈਪ ਦਾ ਝਟਕਾਲੂ ਨਵਾਂ ਸਾਲਲੂ ਐਸ. ਡੀ. ਕਾਲਜ ਦਾ ਦਾਖਲਾਲੂ ਬਦਲਿਆ ਸਮਾਂਲੂ ਅੱੱੱਧਖੜ ਉਮਰ ਦਾ ਸੁਹੱਪਣ ਅਤੇ ਪੁਰਾਣ ਮਿੱਤਰ ਵਿੱਚੋਂ ਹੁੰਦਾ ਹੋਇਆ ਰੁਲਦਾ ਬਚਪਨ ਤੇ ਆ ਕੇ ਮੁਕਦਾ ਹੈ। ਪੁਸਤਕ ਦਾ ਮੁਤਾਲਿਆ ਕਰਨ ਤੇ ਉਸ ਦੀ ਕਵਿਤਾ ਚੇਤਿਆਂ ਵਿੱਚ ਵਸੇ ਗੀਤਲੂ ਕਲੀਆਂਲੂ ਬੋਲੀਆਂ ਰਾਹੀ ਅਮਰ ਸਿੰਘ ਸ਼ੌਂਕੀਲੂ ਲਾਲ ਚੰਦ ਯਮਲਾ ਜੱਟਲੂ ਮੁਹੰਮਦ ਸਦੀਕ ਅਤੇ ਇੰਦਰਜੀਤ ਹਸਨਪੁਰੀ ਦੇ ਗੀਤਾਂ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਉਸ ਦੀਆਂ ਕਵਿਤਾਵਾਂ ਵਿੱਚ ਅੱਲੜ੍ਹ ਜਵਾਨੀ ਦੀਆਂ ਹਰਕਤਾਂਲੂ ਕੰਮ ਅਤੇ ਜੀਵਨ ਦਾ ਵਰਨਣ ਕੀਤਾ ਗਿਆ ਹੈ। ਸਕੂਲਾਂ ਕਾਲਜਾਂ ਵਿੱਚ ਫਿਰਦੇ ਮੰਡੀਰ ਦੀ ਗੱਲ ਕਰਦਿਆਂ ਕਵਿਤਾ ‘ਐਸ ਡੀ ਕਾਲਜ ਬਰਨਾਲਾ ਦਾਖਲਾ’ ਦੇ ਸਿਰਲੇਖ ਹੇਠ ਲਿਖਿਆ ਹੈ :-
‘ਅਲ਼ਕ ਵਛੇੜਿਆਂ ਵਾਂਗੂੰ ਮੁੰਡੇ ਫਿਰਦੇ ਮੇਲਾ ਜਿਵੇਂ ਛਪਾਰ ਦਾਲੂ
ਉੱਚੀ ਗੱਲਾਂਲੂ ਉੱਚੀ ਹੱਸਦੇਲੂ ਡਰ ਨਹੀਂ ਕਿਸੇ ਸਰਕਾਰ ਦਾ।’ (ਪੰਨਾ 23)
ਆਪਣੀ ਪ੍ਰੈਪ ਦੀ ਪੜਾਈ ਨਾਲ਼ ਐਨ ਸੀ ਸੀ ਦੇ ਕੋਰਸਲੂ ਧੂਰੀ ਦੀ ਸੈਰ ਦੌਰਾਨ ਖੰਡ ਮਿਲ ਦੇਖਣ ਦੀ ਇੱਛਾਲੂ ਸਫਰ ਦੌਰਾਨ ਰੇਲ ਗੱਡੀ ਵਿੱਚ ਕਿਸੇ ਔਰਤ ਦਾ ਸਫ਼ਰ ਜਵਾਨੀ ਨੂੰ ਪ੍ਰਭਾਵਿਤ ਹੁੰਦਿਆਂ ਅੱਲੜ੍ਹਪੁਣੇ ਦੀ ਅੱਲੜ੍ਹ ਅਕਲ ਨਿੱਤ ਨਵੇਂ ਚੰਦ ਚਾੜਦੀ ਜਵਾਨੀ ਦਾ ਵਰਨਣ ਵੀ ਕਵਿਤਾ ‘ਸਬਰ ਸੰਤੋਖ’ ਵਿੱਚ ਕੀਤਾ ਹੈ :-
‘ਅਲ੍ਹੜਪੁਣੇ ਦੀ ਅਲੜ੍ਹ ਅਕਲ ਨਵੇਂ ਚੰਦ ਚਾੜਦੀ।
ਰਹੇ ਬਦਨ ਭਖਦਾ ਜਿਵੇਂ ਰੁੱਤ ਜੇਠ ਹਾੜ ਦੀ।’(ਪੰਨਾ 36)
ਪੁਸਤਕ ਜਵਾਨੀ ਦੇ ਸੁਪਨਿਆਂ ਦੀ ਗੱਲਲੂ ਤਾਰਿਆਂ ਭਰੀ ਰਾਤ ਦੀ ਸੱਚੀ ਕਹਾਣੀਲੂ ਇੱਕ ਤਰਫਾ ਪਿਆਰ ਦੀ ਗੱਲ ਵੀ ਕਰਦੀ ਹੈ। ਇਸੇ ਪਿਆਰ ਦੀ ਕਹਾਣੀ ਦੌਰਾਨ ਕਵੀ ਬਰਨਾਲੇ ਦੇ ਨੇੜਲੇ ਪਿੰਡ ਦੀ ਕਹਾਣੀ ਵੀ ਪਾਉਂਦਾ ਹੈ ਜਿਹੜੀ ਉਸ ਨੂੰ ਪੱਕਾ ਉਦਾਸ ਵੀ ਕਰਦੀ ਹੈ ਪਰ ਉਸ ਨੇ ਉਸ ਨੇੜਲੇ ਪਿੰਡ ਦੇ ਨਾਂ ਦਾ ਜਿਕਰ ਨਹੀਂ ਕੀਤਾ। ਕਵਿਤਾ ‘ਪੱਕੀ ਉਦਾਸੀ’ਲੂ ‘ਉਦਾਸ ਪਲ਼’ ਅਤੇ ‘ਇਸ਼ਕ ਸਦੀਵੀ ਦੀ ਮਾਸੂਮੀਅਤ’ ਜਿਸ ਦਾ ਪ੍ਰਮਾਣ ਪੇਸ਼ ਕਰਦੀ ਹੈ। ਕਵਿਤਾ ‘ਜਵਾਨੀ ਦੋ ਦਿਨ ਦੀ’ ਵਿੱਚ ਸੱਚਾਈ ਪ੍ਰਗਟ ਕੀਤੀ ਹੈ। ‘ਉਦਾਸ ਪਲ਼’ ਦੀਆਂ ਇਹ ਸਤਰਾਂ ਸੱਚਾਈ ਪੇਸ਼ ਕਰਦੀਆਂ ਹਨ :-
‘ਰਾਖ ਮੇਰੀ ਕਰਨ ਵਿੱਚ ਬਹੁਤਿਆਂ ਦਾ ਯੋਗਦਾਨ ਹੈ।
ਭੁਲੇਖਾ ਸੀ ਜ਼ਿਹਨ ਵਿੱਚ ਮਗਰ ਪਿਆ ਭਗਵਾਨ ਹੈ।’(ਪੰਨਾ 68)
ਪੁਸਤਕ ਦੀਆਂ ਕਵਿਤਾਵਾਂ ਵਿੱਚ ਯਥਾਰਥ ਪਿਆ ਮਿਲਦਾ ਹੈ। ਕਵਿਤਾਵਾਂ ਵਿੱਚ ਲੇਖਕ ਦੇ 1967 ਪ੍ਰੀ ਮੈਡੀਕਲ ਦੇ ਪੇਪਰ ਡਰਾਪ ਕਰਨਲੂ ਫਿਜਿਕਸ ਨਾ ਆਉਣ ਅਤੇ ਪੜਾਈ ਦੌਰਾਨ ਪ੍ਰਾਪਤ ਕੀਤੇ ਅੰਕਾਂ ਦਾ ਵੇਰਵਾ ਵੀ ਪਾਇਆ ਗਿਆ ਹੈ। ਪੁਸਤਕ ਦੀਆਂ ਹੋਰ ਕਵਿਤਾਵਾਂ ਸਮੇਂ ਦੇ ਰੰਗਲੂ ਸੂਰਮਗਤੀਲੂ ਜੀਅ ਨਹੀਂ ਲਗਦਾਲੂ ਅੱਲ ਦੀ ਪਟੱਲਲੂ ਰੁਲਦਾ ਬਚਪਨ ਆਦਿ ਪੜ੍ਹਨਯੌਗ ਹਨ।
ਪੁਸਤਕ ਦੀ ਭਾਸ਼ਾ ਜਿੱਥੇ ਸਰਲ ਹੈ ਉੱਥੇ ਦਿਲਚਸਪ ਵੀ ਹੈ। ਕਵਿਤਾ ਦਾ ਪਾਠ ਕਰਦਿਆਂ ਜ਼ਿਹਨ ਵਿੱਚ ਆਉਂਦਾ ਹੈ ਜਿਵੇਂ ਕਵਿਸ਼ਰੀ ਦਾ ਪਾਠ ਕਰ ਰਹੇ ਹੋਈਏ। ਕਾਵਿ ਰਚਨਾਵਾਂ ਵਿੱਚ ਹਾਸ ਰਸ ਕਵਿਤਾਵਾਂ ਵੀ ਮਿਲਦੀਆਂ ਹਨ ਜਿਹੜੀਆਂ ਪਾਠਕਾਂ ਨੂੰ ਉਕਤਾਉਂਦੀਆਂ ਨਹੀਂ। ਡਾ. ਮਾਨ ਦੀਆਂ ਅਜੇ ਹੋਰ ਵੀ ਕਈ ਪੁਸਤਕਾਂ ਪ੍ਰਕਾਸ਼ਨ ਗੋਚਰ ਹਨਲੂ ਉਮੀਦ ਹੈਲੂ ਉਹ ਵੀ ਜਲਦੀ ਪਾਠਕਾਂ ਦੇ ਸਨਮੁੱਖ ਪੇਸ਼ ਹੋਣਗੀਆਂ।
ਪੁਸਤਕ ਦਾ ਨਾਂ ਮੇਰੀ ਅੱਲੜ੍ਹ ਵਰੇਸ ਲੇਖਕ ਡਾ. ਉਜਾਗਰ ਸਿੰਘ ਮਾਨ
ਪੰਨੇ 96 ਮੁੱਲ 200/-
ਪ੍ਰਕਾਸ਼ਕ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ।
ਤੇਜਿੰਦਰ ਚੰਡਿਹੋਕ ਸਾਬਕਾ ਏ.ਐਸ.ਪੀ, ਨੈਸ਼ਨਲ ਐਵਾਰਡੀ ਬਰਨਾਲਾ।
ਸੰਪਰਕ 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj