(ਸਮਾਜ ਵੀਕਲੀ)
ਭੈੜੇ ਸਿਆਸੀ ਦੌਰ ਚ, ਕੋਈ ਉੱਤੇ ਤੇ ਕੋਈ ਥੱਲੇ ਆ,
ਕੰਮ ਨੀ ਕਰਦੇ ਕੋਈ, ਬੱਸ ਫੋਕੀ ਬੱਲੇ ਬੱਲੇ ਆ,
ਬਦਨਾਮ ਕਰਦੇ ਇਕ ਦੂਜੇ ਨੂੰ, ਕਈ ਕਰਦੇ ਚੜਾਈਆ ਨੇ ,
ਕੀ ਦੱਸਾ ਭਰਾਵਾਂ,ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਬੈਠ ਕੇ ਕੁਰਸੀ ਉੱਤੇ ,ਰੱਬ ਨੂੰ ਟੱਬ ਨੇ ਦੱਸਦੇ ,
ਕਰਕੇ ਗੁੰਮਰਾਹ ਬੰਦੇ ਨੂੰ,ਜਜ਼ਬਾਤ ਨੇ ਕੱਸਦੇ,
ਅਨਪੜ ਬੰਦੇ ਮੂਹਰੇ, ਕਿ ਕਰਨੀਆ ਪੜਾਈਆ ਨੇ,
ਕੀ ਦੱਸਾ ਭਰਾਵਾਂ, ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਆਮ ਬੰਦਾ ਬੋਲੇ ਵੀ ਕੀ, ਦੁੱਖ ਸੁੱਖ ਸਭ ਵਿੱਚੇ ਜਰਜੇ,
ਇਹਨਾ ਨੂੰ ਕੋਈ ਮਤਲਬ ਨੀ, ਭਾਵੇਂ ਕੋਈ ਭੁੱਖਾ ਮਰਜੇ,
ਕੁਲਵੀਰੇ ਭੇੜੇ ਲਾਲਚ ਨੇ,ਕਿੰਨੀਆ ਜਿੰਦਾ ਤੜਫਾਈਆ ਨੇਂ,
ਕੀ ਦੱਸਾ ਭਰਾਵਾਂ, ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਇਹ ਬੱਸ ਕੁਰਸੀ ਪਿੱਛੇ ਲੜਾਈਆ ਨੇਂ,
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ੍ਹ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly