(ਸਮਾਜ ਵੀਕਲੀ): ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ,ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰਪਾਲ ਸਿੰਘ ਗਰੇਵਾਲ ਖੇਤੀਬਾੜੀ ਅਫ਼ਸਰ, ਖੰਨਾ ਦੀ ਅਗਵਾਈ ਹੇਠ ਖੇਤ ਦਿਵਸ ਪਿੰਡ ਈਸੜੂ ਵਿਖੇ ਮਨਾਇਆ ਗਿਆ।ਇਹ ਖੇਤ ਦਿਵਸ ਜਸਵਿੰਦਰ ਸਿੰਘ ਬੈਨੀਪਾਲ ਦੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਲਗਾਇਆ ਗਿਆ।ਇਸ ਖੇਤ ਦਿਵਸ ਦੌਰਾਨ ਕਿਸਾਨ ਵੀਰਾਂ ਨੂੰ ਸੰਬੋਧਿਤ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉਣਾ ਸਮੇ ਦੀ ਲੋੜ ਹੈ।
ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਕਿਸਾਨਾ ਦੇ ਖੇਤੀ ਖ਼ਰਚੇ ਵੀ ਘੱਟਦੇ ਹਨ।ਝੋਨੇ ਦੀ ਸਿੱਧੀ ਬਿਜਾਈ ਵਾਲੀ ਫ਼ਸਲ ਕੱਦੂ ਵਾਲੇ ਝੋਨੇ ਤੋਂ 7 ਤੋਂ 10 ਦਿਨ ਪਹਿਲਾਂ ਪੱਕ ਜਾਂਦੀ ਹੈ ਅਤੇ ਕਿਸਾਨ ਵੀਰਾਂ ਨੂੰ ਝੋਨੇ ਦਾ ਨਾੜ ਸਾਂਭਣ ਲਈ ਵੱਧ ਸਮਾਂ ਮਿਲ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਮੁਤਾਬਿਕ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕਣਕ ਦਾ ਝਾੜ ਇਕ ਤੋਂ ਸਵਾ ਕਇੰਟਲ ਵੱਧ ਰਹਿੰਦਾ ਹੈ।ਇਸ ਲਈ ਸਾਰੇ ਪਹਿਲੂ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਪੰਜਾਬ ਦਾ ਪਾਣੀ,ਕਿਸਾਨ ਅਤੇ ਵਾਤਾਵਰਣ ਬਚਾਉਣ ਦਾ ਇਕ ਵਧੀਆ ਤਰੀਕਾ ਹੈ।ਇਸ ਉਪਰੰਤ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਖੰਨਾ ਨੇ ਕਿਸਾਨ ਵੀਰਾਂ ਨੂੰ ਝੋਨੇ ਦੀ ਫਸਲ ਲੋੜ ਅਨੁਸਾਰ ਯੂਰਿਆ ਖਾਦ ਵਰਤਣ ਦੀ ਸਲਾਹ ਦਿੱਤੀ।
ਓਹਨਾ ਕਿਹਾ ਕਿ ਵੱਧ ਯੂਰਿਆ ਪਾਉਣ ਨਾਲ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ।ਉਹਨਾਂ ਕਿਸਾਨ ਵੀਰਾਂ ਨੂੰ ਦਾਣੇਦਾਰ ਕੀਟ ਨਾਸ਼ਕ ਜ਼ਹਿਰ ਪਾਉਣ ਤੋਂ ਗੁਰੇਜ਼ ਕਰਨ ਲਈ ਕਿਹਾ।ਓਹਨਾ ਪੱਤਾ ਲਪੇਟ ਸੁੰਡੀ,ਗੋਭ ਦੀ ਸੁੰਡੀ ਅਤੇ ਪਲਾਂਟ ਹਾਪਰ ਬਾਰੇ ਜਾਣਕਾਰੀ ਦਿੱਤੀ।ਉਹਨਾਂ ਮਿੱਤਰ ਕੀੜਿਆਂ ਦੀ ਮਹੱਤਤਾ ਬਾਰੇ ਵੀ ਦੱਸਿਆ। ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਆਪਣੇ ਤਜ਼ਰਬੇ ਹਾਜ਼ਿਰ ਕਿਸਾਨ ਵੀਰਾਂ ਨਾਲ ਸਾਂਝੇ ਕੀਤੇ।ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਨੇ ਆਪਣੇ ਖੇਤ ਵਿੱਚ ਦਾਣੇਦਾਰ ਕੀਟ ਨਾਸ਼ਕ ਵਰਤਣ ਦੇ ਲਾਭ ਵੀ ਕਿਸਾਨਾਂ ਨਾਲ ਸਾਂਝੇ ਕੀਤੇ ਗਏ।ਇਸ ਮੌਕੇ ਵਿਭਾਗ ਵੱਲੋਂ ਜਤਿੰਦਰ ਸਿੰਘ ਬੇਲਦਾਰ ਅਤੇ ਅਮਨਦੀਪ ਸਿੰਘ ਏ ਟੀ ਐਮ ਹਾਜ਼ਿਰ ਸਨ।ਕਿਸਾਨ ਵੀਰਾਂ ਵਿੱਚੋ ਸਾਬਕਾ ਸਰਪੰਚ ਗੁਰਮੀਤ ਸਿੰਘ, ਜਸਪਾਲ ਸਿੰਘ, ਜਗਪਾਲ ਸਿੰਘ, ਲਖਵੀਰ ਸਿੰਘ ਨੰਬਰਦਾਰ,ਮੇਜਰ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ,ਸਕਿੰਦਰ ਸਿੰਘ,ਜ਼ੋਰਾ ਸਿੰਘ,ਰਾਜਿੰਦਰ ਸਿੰਘ ਜੰਗ ਸਿੰਘ, ਜਗਮੇਲ ਸਿੰਘ,ਸੁਖਦੇਵ ਸਿੰਘ, ਮਹਿਕਜੋਤ ਸਿੰਘ ਅਤੇ ਪਰਮਿੰਦਰ ਸਿੰਘ ਹਾਜ਼ਿਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly