*ਸਰਪੰਚ ਵਿਨੈ ਅੱਪਰਾ ਨੇ ਸਰਵੈ ਟੀਮ ਨੂੰ ਮਿਲਕੇ ਉਨਾਂ ਦੇ ਕੰਮ ਦੀ ਕੀਤੀ ਸਰਾਹਨਾ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ‘ਤੇ ਅਨੁਸਾਰ ਡਾ. ਕਿਰਨ ਕੌਸ਼ਲ ਐੱਸ. ਐੱਮ. ਓ. ਅੱਪਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਦੀ ਅਗਵਾਈ ਹੇਠ ਇੱਕ ਟੀਮ ਨੇ ਅੱਪਰਾ ਵਿਖੇ ਡੇਂਗੂ ਤੋਂ ਰੋਕਥਾਮ ਲਈ ‘ਫੀਵਰ ਸਰਵੈ ਅਭਿਆਨ’ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਭਾਈ ਮਤੀ ਦਾਸ ਨਰਸਿੰਗ ਇੰਸਟੀਚਿਊਟ ਅੱਟਾ ਦੇ ਵਿਦਿਆਰਥੀ ਵੀ ਉਨਾਂ ਦੇ ਨਾਲ ਸਨ | ਇਸ ਮੌਕੇ ਘਰਾਂ ਦੇ ਗਮਲਿਆਂ, ਫਰਿੱਜਾਂ, ਛੱਤਾਂ ‘ਤੇ ਪਏ ਟਾਇਰਾਂ, ਕੂਲਰਾਂ, ਟੁੱਟੇ ਹੋਏ ਬਰਤਨਾਂ ਆਦਿ ‘ਚ ਖੜੇ ਪਾਣੀ ਨੂੰ ਖਤਮ ਕੀਤਾ ਗਿਆ ਤੇ ਡੇਂਗੂ ਦਾ ਲਾਰਵਾ ਲੱਭ ਕੇ ਨਸ਼ਟ ਕੀਤਾ ਗਿਆ | ਇਸ ਮੌਕੇ ਬੋਲਦਿਆਂ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਨੇ ਕਿਹਾ ਕਿ ਸਾਨੂੰ ਹਫਤੇ ‘ਚ ਇੱਕ ਵਾਰ ਡਰਾਈ ਡੇਅ ਮਨਾਉਣਾ ਚਾਹੀਦਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ | ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ ਨੇ ਸਮੂਹ ਟੀਮ ਨੂੰ ਮਿਲ ਕੇ ਉਨਾਂ ਦੇ ਕੰਮ ਦੀ ਸਰਾਹਨਾ ਕੀਤੀ | ਇਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਗਈ | ਸਰਵੈ ਦੌਰਾਨ ਭਾਈ ਮਤੀ ਦਾਸ ਨਰਸਿੰਗ ਇੰਸਟੀਚਿੰਊਟ ਅੱਟਾ ਦੇ ਵਿਿਆਰਥੀ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly