ਸ਼ਨੀ ਮੰਦਿਰ ਅੱਪਰਾ ਵਿਖੇ “ਤੀਆਂ ਦਾ ਤਿਉਹਾਰ” 23 ਜੁਲਾਈ ਨੂੰ

ਜਲੰਧਰ  ਅੱਪਰਾ (ਜੱਸੀ)-ਸਥਾਨਕ ਮੰਡੀ ਰੋਡ ਅੱਪਰਾ ਵਿਖੇ ਸਥਿਤ ਸੰਕਟ ਮੋਚਨ ਸ਼੍ਰੀ ਸ਼ਨੀ ਮੰਦਿਰ ਅੱਪਰਾ ਵਿਖੇ “ਤੀਆਂ ਦਾ ਤਿਉਹਾਰ ਮੁਖ ਸੇਵਾਦਾਰ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 23 ਜੁਲਾਈ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਮਾਤਾ ਸਵਰਨ ਦੇਵਾ ਜੀ (ਯੂ ਕੇ) ਗੱਦੀਨਸ਼ੀਨ ਦੁੱਖ ਖੰਡਨ ਨਿਵਾਸ ਮਾਂ ਵੈਸ਼ਨੂੰ ਦਰਬਾਰ ਮੋਂਰੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਣਗੇ। ਇਸ ਮੌਕੇ ਬੋਲਦਿਆਂ ਮਾਤਾ ਸਵਰਨ ਦੇਵਾ (ਯੂ ਕੇ) ਨੇ ਕਿਹਾ ਕਿ ਸੱਭਿਆਚਾਰ ਸਾਡੇ ਸਮਾਜ ਦਾ ਸ਼ੀਸ਼ਾ ਹੈ ਤੇ ਇਕ ਅਨਿਖੜਵਾ ਅੰਗ ਹੈ। ਉਨਾਂ ਕਿਹਾ ਕਿ ਸੱਭਿਆਚਾਰ ਨੂੰ ਸੰਭਾਲਣ ਲਈ ਤੀਆਂ ਜਿਹੇ ਤਿਉਹਾਰ ਮਨਾਉਣੇ ਸਮੇਂ ਦੀ ਮੁੱਖ ਲੋੜ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 343
Next articleਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਕਰ ਸਕਣਗੇ ਬੀਜ