ਨਵਾਂਸ਼ਹਿਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਖਾਦਾਂ ਦੀ ਕਾਲਾਬਾਜਰੀ, ਟੈਗਿੰਗ, ਸਟੋਕਿੰਗ ਨੂੰ ਰੋਕਣ ਅਤੇ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਖੇਤੀਬਾੜੀ ਇਨਪੁਟਸ ਮੁਹਈਆ ਕਰਵਾਉਣ ਦੇ ਮੰਤਵ ਨਾਲ ਆਨੰਦ ਸੀਡ ਫਾਰਮ, ਨਵਾਂਸਹਿਰ ਅਤੇ ਦਸ਼ਮੇਸ਼ ਖਾਦ ਸਟੋਰ, ਨਵਾਂਸ਼ਹਿਰ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਦਿੱਤੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਅੱਜ ਖਾਦ ਵਿਕਰੇਤਾ ਦੇ ਸਟਾਕ ਰਜਿਸਟਰ, ਬਿਲ ਬੁੱਕ ਅਤੇ ਪੀ ਓ ਐਸ ਮਸ਼ੀਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਖਾਦ ਵਿਕਰੇਤਾ ਨੂੰ ਸਖਤ ਹਦਾਇਤ ਕੀਤੀ ਕਿ ਉਹ ਰੋਜਾਨਾ ਖਾਦ ਦੇ ਸਟਾਕ ਬੋਰਡ ਉਤੇ ਸਟਾਕ ਅਪਡੇਟ ਕਰਨ, ਬਿਲ ਉੱਤੇ ਕਿਸਾਨਾਂ ਦਾ ਪੂਰਾ ਪਤਾ ਸਮੇਤ ਫੋਨ ਨੰਬਰ ਦਰਜ ਕਰਨ, ਖਾਦ ਦੀ ਵਿਕਰੀ ਪੀ ਓ ਐਸ ਰਾਹੀ ਕਰਨ ਖਾਦਾਂ ਨਾਲ ਕਿਸੇ ਤਰਾਂ ਦੀ ਟੈਗਿੰਗ ਕਰਨ ਅਤੇ ਕਿਸਾਨਾਂ ਨੂੰ ਕਿਸ਼ੇ ਵੀ ਤਰ੍ਹਾਂ ਦਾ ਖੇਤੀਬਾੜੀ ਇਨਪੁਟਸ ਦੀ ਵਿਕਰੀ ਸਮੇਂ ਬਿਲ ਜਰੂਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਕਤ ਹਦਾਇਤਾਂ ਦੀ ਉਲਘੰਣਾ ਕਰਨ ਵਾਲੇ ਖਾਦ ਵਿਕਰੇਤਾ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਡਾ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਆਦਿ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



