(ਸਮਾਜ ਵੀਕਲੀ) ਪਿਛਲੇ ਦਿਨੀ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਦਿਲ ਕੰਬਾਊ ਅਤੇ ਵਹਿਸ਼ੀਅਨਾ ਬਲਾਤਕਾਰ ਤੇ ਕਤਲ ਦੇ ਰੋਸ ਵਜੋਂ ਬਲਾਕ ਸਿੱਧਵਾਂ ਬੇਟ-2 ਦੀਆਂ ਅਧਿਆਪਕ ਜਥੇਬੰਦੀਆਂ ਨੇ ਹੰਬੜਾਂ ਵਿਖੇ ਰੋਸ ਮੀਟਿੰਗ ਕੀਤੀ ਅਤੇ ਅਧਿਆਪਕਾ ਨੇ ਇਸ ਮੰਦਭਾਗੀ ਘਟਨਾ ਦਾ ਸ਼ਿਕਾਰ ਹੋਈ ਮਹਿਲਾ ਡਾਕਟਰ ਦੀ ਰੂਹ ਦੀ ਸ਼ਾਂਤੀ ਹਿੱਤ ਦੋ ਮਿੰਟ ਦਾ ਮੌਨ ਧਾਰਿਆ ਅਤੇ ਆਗੂ ਅਧਿਆਪਕਾਂ ਨੇ ਦੇਸ਼ ਵਿੱਚ ਔਰਤਾਂ, ਬੱਚਿਆਂ ਉੱਪਰ ਹੋ ਰਹੇ ਅਜਿਹੇ ਅੱਤਿਆਚਾਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੌਜੂਦਾ ਲੋਕਤੰਤਰੀ ਭਾਰਤ ਵਿੱਚ ਇਹਨਾਂ ਘਟਨਾਵਾਂ ਨੂੰ ਦੇਸ਼ ਦੇ ਮੱਥੇ ਤੇ ਕਲੰਕ ਗਰਦਾਨਿਆ। ਸਰਕਾਰ ਵੱਲੋਂ ਮਹਿਲਾ ਡਾਕਟਰ ਦੇ ਕਾਤਲਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਕਰਦਿਆਂ ਪੀੜਤਾ ਨੂੰ ਇਨਸਾਫ ਦਵਾਉਣ ਹਿੱਤ ਦੇਸ਼ ਭਰ ਵਿੱਚ ਲੋਕਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਨੂੰ ਸਹੀ ਠਹਿਰਾਇਆ। ਰੋਸ ਮੀਟਿੰਗ ਵਿੱਚ ਲੈਕਚਰਾਰ ਅਲਬੇਲ ਸਿੰਘ ਪੁੜੈਣ, ਲੈਕਚਰਾਰ ਦਵਿੰਦਰ ਸਿੰਘ ਤਲਵੰਡੀ, ਲੈਕਚਰਾਰ ਭਾਰਤ ਭੂਸ਼ਨ ਮੁੱਲਾਂਪੁਰ,ਲੈਕਚਰਾਰ ਜਸਪਾਲ ਸਿੰਘ, ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਮਾਸਟਰ ਬਲਵੀਰ ਸਿੰਘ ਬਾਸੀਆਂ, ਇੰਦਰਜੀਤ ਸਿੰਘ ਬਾਸੀਆਂ, ਮਾਸਟਰ ਦੇਵਿੰਦਰ ਸਿੰਘ ਮਾਣੀਏਵਾਲ, ਲੈਕਚਰਾਰ ਜਯਾ ਪ੍ਰਵੀਨ, ਲੈਕਚਰਾਰ ਹਰਪ੍ਰੀਤ ਕੌਰ, ਮੈਡਮ ਅਮਰਜੀਤ ਕੌਰ, ਮੈਡਮ ਕਲਪਨਾ ਕੌਸ਼ਲ, ਮੈਡਮ ਸੀਮਾ ਸ਼ਰਮਾ, ਮੈਡਮ ਹਰਮੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਮੰਜੂ, ਮੈਡਮ ਸੁਖਵੰਤ ਕੌਰ ਅਤੇ ਮੈਡਮ ਸੋਨੀਆ ਸਹਿਗਲ ਤੋਂ ਇਲਾਵਾ ਹੋਰ ਵੀ ਅਧਿਆਪਕ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly