(ਸਮਾਜ ਵੀਕਲੀ)
ਸੋਚ ਸਮਝ ਨੂੰ ਉੱਚਾ ਕਰਲੈ
ਡਰ ਤੇ ਭੈਅ ਸਭ ਕੁੱਝ ਹਰਲੈ
ਉੱਚੀ ਸੋਚ ਕਦੇ ਨਾ ਡਰਦੀ
ਹੱਕ ਸੱਚ ਹੱਥ ਕਰੜਾ ਕਰਲੈ
ਸੱਚ ਨਾ ਡਰਦਾ ਭਾਵੇਂ ਮਰਦਾ
ਝੂਠ ਕੁਫ਼ਰ ਤੋਂ ਓਹਲਾ ਕਰਲੈ
ਨਾਲ਼ ਨਿਤਾਣੇ ਅੜ ਕੇ ਖੜ੍ਹਜਾ
ਸੱਚ ਦੇ ਰਾਹ ਤੇ ਪੈਰ ਤੂੰ ਧਰਲੈ
ਹੱਥ ਜੋੜ ਕਦੇ ਹੱਕ ਨਾ ਮਿਲਦੇ
ਰਾਹ ਸੰਘਰਸ਼ ਦਾ ਤੂੰ ਵੀ ਫੜਲੈ
ਕਿਰਤ ਕਰਨੀ ਕਦੇ ਨਾ ਭੁੱਲੀਂ
ਪੀੜਾਂ ਲੱਖ ਜਿਗ਼ਰ ਤੇ ਜ਼ਰ ਲੈ
ਨਾ਼ਲ਼ ਅਣਖ਼ ਦੇ ਜਿੰਦ ਨੂੰ ਜੀਵੀਂ
ਤੂੰ ਭਾਂਵੇਂ ਵਿੱਚ ਕਿਤਾਬਾਂ ਪੜ੍ਹ ਲੈ
ਡਰ ਨੂੰ ਮਨ ਚੋਂ ਦੂਰ ਭਜਾ ਦੇਈਂ
ਜਿੰਦ ਜਿਉਣ ਦੀ ਹਿੰਮਤ ਕਰਲੈ
ਰਾਹ ਨਾ ਆਪੇ ਪੱਧਰੇ ਹੋਵਣ
ਰੋੜੇ ਰਾਹ ਦੇ ਤੂੰ ਆਪੇ ਫੜਲੈ
ਦੁੱਖ ਸੁੱਖ ਸਭ ਜਿੰਦ ਦਾ ਹਿੱਸਾ
ਭਾਂਵੇਂ ਜਾ ਭਵਸਾਗ਼ਰ ਤਰ ਲੈ
‘ਜੀਤ’ ਨਿਮਾਣਾ ਕਦੇ ਨਾ ਸਮਝੀਂ
ਹਿੱਕ ਉੱਤੇ ਭਾਂਵੇਂ ਪੱਥਰ ਧਰ ਲੈ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044