HOME ਐਫ.ਸੀ. ਖਾਲਸਾ ਲੈਸਟਰ ਨੇ ਵਾਲਸਾਲ ਫੁਟਬਾਲ ਟੂਰਨਾਮੈਂਟ 2025 ਜਿੱਤਿਆ

ਐਫ.ਸੀ. ਖਾਲਸਾ ਲੈਸਟਰ ਨੇ ਵਾਲਸਾਲ ਫੁਟਬਾਲ ਟੂਰਨਾਮੈਂਟ 2025 ਜਿੱਤਿਆ

1
FC KHALSA LEICESTER WINNERS UNDER 9 WALSALL TOURNAMENT 2025

ਵਾਲਸਾਲ (ਸਮਾਜ ਵੀਕਲੀ)– ਇਸ ਸਾਲ ਦਾ ਪਹਿੱਲਾ ਫੁੱਟਬਾਲ ਟੂਰਨਾਮੈਂਟ ਐਸਟਨ ਯੂਨੀਵਰਸਿਟੀ ਪਲੇਇੰਗ ਫੀਲਡਜ, ਬਰਮਿੰਘਮ ਰੋਡ, ਵਾਲਸਾਲ ਵਿਖੇ ਸਨਿਚਰਵਾਰ 24 ਮਈ ਅਤੇ ਐਤਵਾਰ 25 ਮਈ ਨੂੰ ਸਵੇਰੇ 8.00 ਵਜੇ ਤੋਂ ਸ਼ਾਮ ਦੇ 6.00 ਵਜੇ ਵਾਲਸਾਲ ਏਸ਼ੀਅਨ ਸਪੋਰਟਸ ਅਸੋਸੀਏਸ਼ਨ ਅਤੇ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਸਿਹਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਤਕਰੀਬਨ 70 ਟੀਮਾ ਨੇ ਭਾਗ ਲਿਆ ਅਤੇ ਹਜਾਰਾਂ ਹੀ ਫੁੱਟਬਾਲ ਖੇਡ ਪ੍ਰੇਮੀਆਂ ਨੇ ਅਨੰਦ ਮਾਣਿਆ।

FC KHALSA LEICESTER WINNERS OF WALSALL FOOTBALL TOURNAMENT 2025

ਪਰੈਮੀਅਰ ਡਿਵਿਯਨ ਦਾ ਫਾਈਨਲ ਲੈਸਟਰ ਦੀਆਂ ਜਾਣੀਆਂ ਪਿਹਛਾਣੀਆ ਬਹੁੱਤ ਹੀ ਵਧੀਆ ਫੁਟਬਾਲ ਖੇਡਣ ਵਾਲੀਆਂ ਟੀਮਾਂ ਜੀ.ਐਨ.ਜੀ ਲੈਸਟਰ ਅਤੇ ਐਫ.ਸੀ.ਖਾਲਸਾ ਲੈਸਟਰ ਵਿਚਕਾਰ ਐਤਵਾਰ 25 ਮਈ ਨੂੰ ਖੇਡਿਆ ਗਿਆ ਜਿਸ ਨੂੰ ਦੇਖਣ ਲਈ ਦੋਨਾ ਹੀ ਟੀਮਾਂ ਦੀਆਂ ਮੈਨਜਮਿੰਟ ਅਤੇ ਸਪੋਰਟਰਜ ਬਹੁੱਤ ਹੀ ਚਾਅ ਨਾਲ ਦੇਖਣ ਲਈ ਇਕੱਠੇ ਹੋਏ ਸੀ ਅਤੇ ਆਸ ਰੱਖਦੇ ਸੀ ਕਿ ਉਨ੍ਹਾ ਦੀ ਟੀਮ ਨੇ ਹੀ ਪ੍ਰੈਮੀਅਰ ਡਿਵਿਯਨ ਦਾ ਕੱਪ ਜਿੱਤਣਾ ਹੈ।

ਫਾਈਨਲ ਵਿੱਚ ਦੋਨੋ ਟੀਮਾ ਵਲੋਂ ਬਹੁੱਤ ਹੀ ਵਧੀਆ ਫੁੱਟਬਾਲ ਖੇਡਿਆ ਗਿਆ ਅਤੇ ਗੋਲ ਤੋਂ ਬਾਅਦ ਗੋਲ ਹੁੰਦੇ ਗਏ। ਦੇਖਣ ਵਾਲਿਆਂ ਨੇ ਅੱਠ ਗੋਲ ਹੁੰਦੇ ਦੇਖੇ। ਆਖੀਰ ਵਿੱਚ ਐਫ.ਸੀ.ਖਾਲਸਾ ਲੈਸਟਰ ਫਾਈਨਲ 5-3 ਤੇ ਜਿੱਤ ਗਈ। ਰੈਫਰੀ ਦੇ ਫਾੲਨਿਲ ਵਿਸਲ ਤੇ ਐਫ.ਸੀ.ਖਾਲਸਾ ਦੇ ਖਿਡਾਰੀ, ਸਪੋਰਟਰਜ ਅਤੇ ਮੈਨੇਜਮੈਂਟ ਸਾਰੇ ਹੀ ਇੱਕ ਦੂਜੇ ਨੂੰ ਘੁੱਟ ਘੁੱਟ ਕੇ ਜੱਫੀਆਂ ਪਾਉਣ ਲੱਗ ਪਏ ਅਤੇ ਨੱਚਣ ਟੱਪਣ ਲੱਗ ਪਏ।
ਐਫ.ਸੀ ਖਾਲਸਾ ਲੈਸਟਰ ਦੇ ਸਰਦਾਰ ਸੰਤੋਖ ਸਿੰਘ ਜੀ ਨੇ ਕਿਹਾ “ਇਸ ਟੂਰਨਾਮੈਂਟ ਵਿੱਚ ਬਹੁੱਤ ਹੀ ਉਚੇ ਮਿਆਰ ਦਾ ਫੁਟਬਾਲ ਖੇਡਿਆ ਗਿਆ ਅਤੇ ਐਫ.ਸੀ ਖਾਲਸਾ ਲੈਸਟਰ ਸੱਚ ਮੁੱਚ ਹੀ ਵਾਲਸਾਲ ਟੂਰਨਾਮੈਂਟ ਜਿੱਤਣ ਦੇ ਹੱਕਦਾਰ ਸਨ।“

ਬੱਚਿਆਂ ਅਤੇ ਨੌਜਵਾਨਾ ਦਾ ਫੁਟਬਾਲ
ਅੰਡਰ 8
ਨਨੀਟੰਨ 4
ਬਲੂ ਟਾਈਗਰਜ ਡਰਬੀ 1
ਤੀਜੇ ਨੰਬਰ ਨੌਟਿੰਘਮ ਸਿੱਖ ਲਾਓਨਜ

ਅੰਡਰ 9

ਨੌਟਿੰਘਮ ਸਿੱਖ ਲਾਓਨਜ 0
ਐਫ.ਸੀ.ਖਾਲਸਾ ਲ਼ੈਸਟਰ 2
ਤੀਜੇ ਨੰਬਰ ਜੀ.ਐਨ.ਜੀ ਲੈਸਟਰ ਫਾਲਕਨ

ਅੰਡਰ 11
ਸਿੰਘ ਸਭਾ ਸਲੋਅ 2
ਸਿੰਘ ਬਰੌਦਰਜ ਡਰਬੀ 0

ਤੀਜੇ ਨੰਬਰ ਬਲੂ ਟਾਈਗਰਜ ਡਰਬੀ

ਅੰਡਰ 13

ਜੀ.ਐਨ.ਜੀ ਲੈਸਟਰ ਈਗਲਜ 0
ਸਪੋਰਟਿੰਗ ਖਾਲਸਾ ਵਾਲਸਾਲ 4

ਤੀਜੇ ਨੰਬਰ ਸਮੈਦਿੱਕ ਰੇਡਰਜ

ਅੰਡਰ 17-18

1 ਜੀ.ਐਨ.ਜੀ.ਲੈਸਟਰ
2 ਸਮੈਦਿੱਕ ਰੇਡਰਜ
3 ਜੀ.ਐਨ.ਜੀ ਵਾਲਸਾਲ

ਕਈ ਸਾਲਾਂ ਤੋਂ ਫੁਟਬਾਲ ਟੂਰਨਮੈਂਟ ਵਿੱਚ ਖੇਡਦਾ ਆ ਰਿਹਾ ਹਰਜੀਵ ਸਿੰਘ ਜੀ ਨੇ ਆਪਣੇ ਵਿਚਾਰ ਦਿੰਦਿਆ ਹੋਇਆ ਕਿਹਾ “ ਮੈਂ ਟੂਰਨਾਮੈਂਟ ਦੇ ਦੋਨੋ ਹਿਸਿਆਂ ਵਿੱਚ ਭਾਗ ਲਿਆ । ਸੀਨੀਅਰ ਟੀਮ ਵਿੱਚ ਖੇਡਿਆ ਅਤੇ ਜੂਨੀਅਰ ਟੀਮ ਦਾ ਕੋਚ ਰਿਹਾ। ਹਮੇਸ਼ਾ ਦੀ ਤਰਾਂ ਵਾਲਸਾਲ ਫੁੱਟਬਾਲ ਟੂਰਨਾਮੈਂਟ ਬਹੁੱਤ ਹੀ ਕਾਮਯਾਬ ਰਿਹਾ।“

ਖਾਲਸਾ ਫੁਟਬਾਲ ਫੈਡਰੇਸ਼ਨ ਦੇ ਸਰਦਾਰ ਰਸ਼ਪਾਲ ਸਿੰਘ ਜੀ ਨੇ ਕਿਹਾ “ਵਾਲਸਾਲ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨਾ੍ਹ ਨੇ ਬੇ-ਹੱਦ ਮਿਹਨਤ ਕਰਕੇ ਹਰ ਇੱਕ ਤਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਦਾ ਅਣਗਿਣਤ ਫੁਟਬਾਲ ਖੇਡ ਪ੍ਰੇਮੀਆ ਨੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਆ ਕੇ ਅਨੰਦ ਮਾਣਿਆ।“

REPORT: TARLOCHAN SINGH VIRK, CO ORDINATOR PUNJABI LISTENERS CLUB, LEICESTER,
RESULTS: KHALSA FOOTBALL FEDERATION KFF,

Previous articleਸ਼ਹੀਦ ਥਾਣੇਦਾਰ ਕੁਲਦੀਪ ਸਿੰਘ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਪਿੰਡ ਗੁਣਾਚੌਰ ਵਿਖੇ ਅੱਖਾਂ ਦੀ ਫਰੀ ਜਾਂਚ ਅਤੇ ਫਰੀ ਐਨਕਾਂ ਪ੍ਰਦਾਨ
Next articleਸਟਾਕ ਮਾਰਕੀਟ ਨੇ ਨਿਵੇਸ਼ਕਾਂ ਨੂੰ ਅਮੀਰ ਬਣਾਇਆ, ਇੱਕ ਦਿਨ ਵਿੱਚ 4 ਲੱਖ ਕਰੋੜ ਕਮਾਏ