ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਲੋਕ ਗਾਇਕ ਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ‘ਗੁਰੂ ਫਤਿਹ’ ਗੀਤ ਨਾਲ਼ ਜਲਦ ਹਾਜ਼ਰੀ ਲਵਾਉਣਗੇ। ਜਿਸ ਬਾਰੇ ਫੌਜੀ ਸਾਹਬ ਨੇ ਦੱਸਿਆ ਕਿ ਰੋਮੀ ਦੇ ਲਿਖੇ ਇਸ ਗੀਤ ਵਿੱਚ ਗੁਰੂ ਫਤਿਹ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਅਤੇ ‘ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ’ ਦੇ ਫਲਸਫੇ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ਼ ਪੇਸ਼ ਕੀਤਾ ਗਿਆ ਹੈ। ਜਿਸ ਦੀ ਰਿਕਾਰਡਿੰਗ ਦਾ ਕੰਮ ਜਾਰੀ ਹੈ ਅਤੇ ਸ਼ੂਟਿੰਗ ਆਦਿ ਦੇ ਬਾਕੀ ਰਹਿੰਦੇ ਕੰਮ ਮੁਕੰਮਲ ਹੁੰਦਿਆਂ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਮਿਊਜ਼ਿਕ ਡਾਇਰੈਕਟਰ ਮਿਊਜ਼ਿਕ ਮਿਸਤਰੀ, ਮਿਕਸ ਮਾਸਟਰ ਹਨੀ ਬੀ., ਸੰਗੀਤ ਵਿਦਿਆਰਥੀ ਅਰਸ਼, ਲੋਕ ਗਾਇਕ ਜਸਕਰਨ ਸਿੰਘ ਅਤੇ ਬਾਲ ਕਲਾਕਾਰ ਆਹੀਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly