ਨਵੀਂ ਦਿੱਲੀ— ਦਿੱਲੀ ਦੇ ਰੰਗਪੁਰੀ ਇਲਾਕੇ ‘ਚ ਇਕ ਪਿਤਾ ਨੇ ਆਪਣੀਆਂ 4 ਬੇਟੀਆਂ ਸਮੇਤ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਬੇਟੀਆਂ ਅਪਾਹਜ ਸਨ। ਪੁਲਸ ਨੇ ਸ਼ੁੱਕਰਵਾਰ ਨੂੰ ਘਰ ‘ਚੋਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ। ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ 50 ਸਾਲਾ ਹੀਰਾਲਾਲ ਆਪਣੇ ਪਰਿਵਾਰ ਨਾਲ ਪਿੰਡ ਰੰਗਪੁਰੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪੁਲੀਸ ਅਨੁਸਾਰ ਹੀਰਾਲਾਲ ਕਾਰਪੇਂਟਰ ਦਾ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿੱਚ 18 ਸਾਲ ਦੀ ਬੇਟੀ ਨੀਤੂ, 15 ਸਾਲ ਦੀ ਨਿਸ਼ੀ, 10 ਸਾਲ ਦੀ ਨੀਰੂ ਅਤੇ 8 ਸਾਲ ਦੀ ਬੇਟੀ ਨਿਧੀ ਸੀ। ਬੇਟੀਆਂ ਦੇ ਅਪਾਹਜ ਹੋਣ ਕਾਰਨ ਉਹ ਤੁਰਨ-ਫਿਰਨ ਤੋਂ ਅਸਮਰੱਥ ਸਨ, ਜਿਸ ਕਾਰਨ ਹੀਰਾਲਾਲ ਚਿੰਤਤ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਚਿੰਤਤ ਰਹਿਣ ਲੱਗਾ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੀਸੀਟੀਵੀ ਫੁਟੇਜ ਵਿੱਚ ਵਿਅਕਤੀ 24 ਤਰੀਕ ਨੂੰ ਘਰ ਦੇ ਅੰਦਰ ਜਾਂਦਾ ਦਿਖਾਈ ਦੇ ਰਿਹਾ ਹੈ। ਉਦੋਂ ਤੋਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਚਾਰ ਬੇਟੀਆਂ ‘ਚੋਂ ਇਕ ਬੇਟੀ ਨੇਤਰਹੀਣ ਸੀ ਅਤੇ ਇਕ ਨੂੰ ਤੁਰਨ-ਫਿਰਨ ‘ਚ ਦਿੱਕਤ ਸੀ। ਇਸ ਮਾਮਲੇ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ ਤੋਂ ਮਿਲੀ ਹੈ। ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਉਸ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ, ਜਿਸ ਤੋਂ ਬਾਅਦ ਦਿੱਲੀ ਫਾਇਰ ਸਰਵਿਸ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਦਰਵਾਜ਼ਾ ਤੋੜਿਆ ਗਿਆ। ਸਾਰੇ ਪੰਜਾਂ ਦੀਆਂ ਲਾਸ਼ਾਂ ਕਮਰੇ ਵਿੱਚ ਪਈਆਂ ਸਨ ਅਤੇ ਨੇੜੇ ਹੀ ਸਲਫਾਸ ਦੇ ਖੁੱਲ੍ਹੇ ਥੈਲੇ ਪਏ ਸਨ, ਇਸ ਤੋਂ ਇਲਾਵਾ ਕਮਰੇ ਦੇ ਡਸਟਬਿਨ ਵਿੱਚੋਂ ਜੂਸ ਦੇ ਟੈਟਰਾ ਪੈਕ ਅਤੇ ਪਾਣੀ ਦੀਆਂ ਬੋਤਲਾਂ ਮਿਲੀਆਂ ਸਨ, ਜਿਸ ਨੂੰ ਦਿੱਲੀ ਪੁਲਿਸ ਨੇ ਦਿੱਲੀ ਐਫਐਸਐਲ, ਸੀ.ਬੀ.ਆਈ ਐੱਫ.ਐੱਸ.ਐੱਲ ਅਤੇ ਸਫਦਰਜੰਗ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਯਕੀਨੀ ਤੌਰ ‘ਤੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਪੁਲਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly