(ਸਮਾਜ ਵੀਕਲੀ)
ਦੱਸਦੇ ਕਿੱਥੇ ਰਹਿਨੈ , ਕਦੇ ਤਾਂ ਗੇੜਾ ਮਾਰ ਲੈ ਬਾਪੂ,
ਬਾਝੋਂ ਤੇਰੇ ਕਿੱਦਾ ਜਿਉਂਦੇ, ਕਦੇ ਤਾਂ ਲੈਜਾ ਸਾਰ ਵੇ ਬਾਪੂ ।
ਰੱਬ ਨੇ ਕੀਤੀ ਮੇਹਰ, ਬਣ ਗਿਐ ਘਰ-ਬਾਰ ਵੀ ਮੇਰਾ
ਵਿਹਲਾ ਨਹੀਂ ਹੁਣ ਮੈ, ਮਿਲ ਗਿਆ ਰੁਜ਼ਗਾਰ ਵੇ ਬਾਪੂ।
ਵਿਆਹ ਵੀ ਹੋਇਆ ਤੇ , ਨੰਨੀ ਪਰੀ ਵੀ ਆ ਗਈ,
ਵਧੀਆ ਜ਼ਿੰਮੇਵਾਰੀਆਂ,ਹੋ ਗਿਆਂ ਕਬੀਲਦਾਰ ਮੈ ਬਾਪੂ।
ਰੋ ਨਹੀਂ ਸਕਦਾ ਆਉਂਦੀ ਯਾਦ, ਜਜ਼ਬਾਤ ਲਕੋਵਾਂ ਸੀਨੇ,
ਝੱਲਣੀ ਸਿੱਖ ਗਿਆ ਹੌਲੀ ਹੌਲੀ, ਮੈਂ ਦੁੱਖਾਂ ਦੀ ਮਾਰ ਵੇ ਬਾਪੂ।
ਭੋਰਾ ਸਮਝ ਨਹੀਂ ਮੈਨੂੰ, ਕੀ ਹੈ ਦੁਨੀਆ-ਦਾਰੀ,
ਆਪ ਸਿਖਾਉਂਦਾ ਉਂਗਲ ਫੜਕੇ, ਬਣ ਪਹਿਰੇਦਾਰ ਵੇ ਬਾਪੂ।
ਹੱਲ ਵੀ ਕੱਢਦੇ , ਕੀ ਸੀ ਦਿਲ ਵਿਚ , ਸਾਨੂੰ ਦੱਸਦਾ
ਮਾੜੀ ਕੀਤੀ ਛੱਡ ਗਿਓਂ, ਅੱਧ ਵਿਚਕਾਰ ਵੇ ਬਾਪੂ।
ਖੜਨ ਬਰਾਬਰ ਚਾਚੇ ਮੇਰੇ, ਪਿਆਰ ਵੀ ਦਿੰਦੇ ਪੂਰਾ,
ਘਾਟ ਨਾ ਹੁੰਦੀ ਤੇਰੀ ਪੂਰੀ, ਨਾਲ ਤੇਰੇ ਸੀ ਸੰਸਾਰ ਵੇ ਬਾਪੂ।
ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly