ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਵਲੋਂ ਮੋਰਿੰਡਾ ਫਤਿਹ ਦਿਵਸ ਮੌਕੇ ਸਥਾਨਕ ਗੁਰਦੁਆਰਾ ਸਹੀਦ ਗੰਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਸ਼ਵਕਰਮਾ ਸਭਾ ਮੋਰਿੰਡਾ ਦੇ ਵਾਈਸ ਪ੍ਰਧਾਨ ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਇਹ ਫੈਸਲਾ ਸਭਾ ਦੀ ਮੀਟਿੰਗ ਵਿੱਚ ਲਿਆ ਗਿਆ। ਉਹਨਾਂ ਦੱਸਿਆ ਕਿ 1762 ਵਿੱਚ ਖਾਲਸਾਈ ਫੌਜ ਨੇ ਮੋਰਿੰਡਾ ਦੇ ਕਿਲ੍ਹੇ ਨੂੰ ਢਹਿਢੇਰੀ ਕਰਕੇ ਮੋਰਿੰਡਾ ਨੂੰ ਮੁਗਲਾਂ ਤੋਂ ਅਜ਼ਾਦ ਕਰਵਾਇਆ ਸੀ। ਸਿੰਘਾਂ ਨੇ ਕਿਲ੍ਹੇ ਨੂੰ ਢਹਿਢੇਰੀ ਕਰਕੇ , ਜਾਨੀ ਖਾਂ ਤੇ ਮਾਨੀ ਖਾਂ (ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਨ ਵਾਲੇ) ਨੂੰ ਕਤਲ ਕਰਕੇ ਰੋਸ ਵਜੋਂ ਮੋਰਿੰਡਾ ਫਤਿਹ ਕੀਤਾ ਗਿਆ ਸੀ । ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਇਸ ਮੌਕੇ ਜਿਥੇ ਮੁਗ਼ਲ ਫੌਜਾਂ ਅਤੇ ਖਾਲਸਾਈ ਫੌਜਾਂ ਦਰਮਿਆਨ ਜੰਗ ਹੋਈ ਉਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਸ਼ਸ਼ੋਭਿਤ ਹੈ। ਬਾਬਾ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਵੱਲੋਂ ਮੋਰਿੰਡਾ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 12 ਫਰਵਰੀ ਨੂੰ ਸੰਗਰਾਂਦ ਵਾਲੇ ਦਿਨ ਸਾਰੀਆਂ ਸੰਗਤਾਂ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਪਹੁੰਚ ਕੇ ਇਤਿਹਾਸ ਬਾਰੇ ਜਾਣੂ ਹੋਈਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰੀਏ। ਇਸ ਮੀਟਿੰਗ ਵਿੱਚ ਗੁਰਿੰਦਰ ਸਿੰਘ ਗੋਗੀ ਰੀਹਲ, ਅਵਤਾਰ ਸਿੰਘ ਏਐਸ, ਹਰਜੀਤ ਸਿੰਘ, ਦਰਸ਼ਨ ਸਿੰਘ, ਅਮਰੀਕ ਸਿੰਘ ਡੱਫੂ, ਗੁਰਦੀਪ ਸਿੰਘ ਕਾਲਾ, ਸੁਖਵਿੰਦਰ ਸਿੰਘ ਧੰਨਾ, ਗੁਰਬਚਨ ਸਿੰਘ ਰੀਹਲ, ਰਵਿੰਦਰ ਸਿੰਘ , ਗੋਪਾਲ ਚੰਦ ਜਾਂਗੜਾ, ਦਰਸ਼ਨ ਸਿੰਘ, ਸੰਗਤ ਸਿੰਘ ਭਾਮੀਆਂ, ਸੋਨੂੰ ਖੁਰਲ, ਗੁਰਇੰਦਰ ਸਿੰਘ ਸੋਨੀ, ਬਲਵਿੰਦਰ ਸਿੰਘ ਰੀਹਲ, ਗੁਰਚਰਨ ਸਿੰਘ ਬਿੰਬਰਾ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



