(ਸਮਾਜ ਵੀਕਲੀ) ਮੂੰਗਫਲੀ ਦੀ ਬੋਰੀ ਨੂੰ ਖੋਲ ਕੇ ਜ਼ਮੀਨ ਤੇ ਵਿਛਾਈ ਪੱਲੀ ਤੇ ਹਾਸ਼ਮ ਢੇਰੀ ਕਰ ਰਿਹਾ ਸੀ ਤਾਂ ਨਜ਼ਦੀਕ ਖੜੀ ਹਾਸ਼ਮ ਦੀ ਬੀਵੀ ਨੂਰੀ ਨੇ ਹਾਸ਼ਮ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ਖ਼ਾਦਿਮ ਹੁਣ ਤੁਸੀਂ ਬਜ਼ੁਰਗ ਹੋ ਗਏ ਓ, ਇਕੱਲੇ ਜ਼ੋਰ ਨਾ ਲਗਾਇਆ ਕਰੋ। ਹਾਸ਼ਮ ਬੋਰੀ ਵਿਚ ਬੱਚੀ ਮੂੰਗਫਲੀ ਨੂੰ ਬੰਨਦਿਆਂ ਬੋਲਿਆ ਬੇਗਮ ਮੈਨੂੰ ਤਾਂ ਇੰਜ ਲਗਦਾ ਕਿ ਮਜ਼ਦੂਰ ਤੋਂ ਬੁਢਾਪਾ ਬਹੁਤ ਡਰਦਾ ਏ। ਤੇ ਹਾਸ਼ਮ ਉੱਚੀ ਦੇਣੀ ਹਸ ਪਿਆ। ਡਰ ਸ਼ਬਦ ਸੁਣ ਕੇ ਹਾਸ਼ਮ ਦੀ ਬੇਗਮ ਨੂਰ ਨੂੰ ਜਿਵੇਂ ਝੁਣਝੁਣੀ ਜਿਹੀ ਆ ਗਈ ਸੀ। ਉਹ ਯਾਦਾਂ ਦੇ ਅਤੀਤ ਵਿਚ ਗੁਵਾਚ ਗਈ ਹਾਸ਼ਮ ਇਕ ਸਮੇਂ ਵਿਉਪਾਰੀ ਹੋਇਆ ਕਰਦਾ ਸੀ। ਇਕ ਵੱਡੀ ਹਵੇਲੀ, ਨੋਕਰ ਚਾਕਰ, ਤੇ ਬੇਗਮ ਨੂਰ ਦੀ ਦੇਖਭਾਲ ਲਈ ਦਾਸੀ ਜੋਂ ਹਰ ਸਮੇਂ ਬੇਗਮ ਸਾਹਿਬਾ ਬੇਗ਼ਮ ਸਹਿਬਾਂ ਆਖਦੀ ਨਾ ਥਕਦੀ ਅਚਾਨਕ ਹਾਸ਼ਮ ਦਾ ਸਭ ਕੁਝ ਇਕ ਦਿਨ ਸ਼ਹਿਰ ਵਿਚ ਹੋਏ ਦੰਗਿਆਂ ਦੀ ਭੇਟਾ ਚੜ ਗਿਆ। ਇਨਸਾਨ ਨੇ ਹੈਵਾਨ ਬਣਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿਤਾ ਧਰਮਾਂ ਦੇ ਨਾਮ ਤੇ ਲਗ ਰਹੇ ਜਹਾਦ ਦੇ ਨਾਹਰਿਆਂ ਵਿਚ ਧਰਮ ਕਰਮ ਨੂੰ ਤਹਿਸ ਨਹਿਸ਼ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਹਾਸ਼ਮ ਜਿਨ੍ਹਾਂ ਨੂੰ ਆਪਣੇ ਸਮਝਦਾਂ ਜੀ ਅਖ ਝਪਕਦੇ ਬੈਗਾਨੇ ਹੋ ਗਏ । ਹਾਸ਼ਮ ਦੀ ਹਵੇਲੀ ਨੂੰ ਲੁੱਟ ਲਿਆ ਗਿਆ ਤੇ ਬਾਅਦ ਵਿਚ ਅੱਗ ਲਗਾ ਦਿੱਤੀ ਹਾਸ਼ਮ ਕਿਸੇ ਤਰ੍ਹਾਂ ਇਕ ਸਾਲ ਦੀ ਇਕਲੌਤੀ ਬੱਚੀ ਨੂੰ ਲੈ ਕੇ ਬੀਵੀ ਨਾਲ ਜਾਨ ਬਚਾਉਣ ਵਿਚ ਕਾਮਯਾਬ ਹੋ ਗਿਆ ਸੀ। ਹਾਸ਼ਮ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਸੀ ਤੇ ਸਿਰ ਤੇ ਅਸਮਾਨ ਫਟ ਗਿਆ ਸੈਂਕੜੇ ਲੋਕਾਂ ਨੂੰ ਸਹਾਰਾ ਦੇਣ ਵਾਲਾ ਵਿਉਪਾਰੀ ਹਾਸ਼ਮ ਖੁਦ ਬੇ ਸਹਾਰਾ ਹੋ ਗਿਆ ਸੀ । ਇਸ ਤੋਂ ਮਾੜੀ ਕਿਸਮਤ ਕੀ ਹੋ ਸਕਦੀ ਹੈ ਕਿ ਬੇ ਘਰ ਖੁੱਲੇ ਅਸਮਾਨ ਥੱਲੇ ਥੱਕੇ ਹਾਰੇ ਤੇ ਕਿਸਮਤ ਨੂੰ ਕੋਸ ਰਹੇ ਹਾਸ਼ਮ ਤੇ ਬੈਗਮ ਨੂਰ ਤੇ ਕਹਿਰ ਨਾਜਲ ਹੋ ਗਿਆ ਸੀ ਉਨ੍ਹਾਂ ਦੀ ਅੱਖ ਲੱਗੀ ਦੇਖ ਕਿਸੇ ਪਾਪੀ ਵੱਲੋਂ ਉਨਾ ਦੀ ਬੇਟੀ ਨੂੰ ਵੀ ਚੁਰਾ ਲਿਆ। ਬਹੁਤ ਤਲਾਸ਼ ਕੀਤੀ, ਦੋਨੋਂ ਜਣੇ ਗਲੀ ਗਲੀ ਵਿਚ ਪਾਗਲਾਂ ਵਾਂਗ ਘੁਮਦੇ ਰਹੇ, ਫਰਿਆਦਾ ਵੀ ਕੀਤੀਆਂ ਪਰ ਕਿਸੇ ਪਾਸੇ ਕੋਈ ਖ਼ੈਰ ਨਾ ਪੈਂਦੀ ਦੇਖ ਖੁਦਾ ਦਾ ਭਾਣਾ ਮੰਨ ਬਾਕੀ ਜ਼ਿੰਦਗੀ ਕੱਟਣ ਲਈ ਮਜਬੂਰ ਹਾਸ਼ਮ ਤੇ ਨੂਰ ਅੱਜ ਬੁਢਾਪੇ ਵਿਚ ਪੁਜ ਗਏ ਸਨ। ਸੱਚ ਹੀ ਤਾਂ ਹੈ ਮਨੁੱਖ ਬੁਢਾ ਨਹੀਂ ਹੁੰਦਾ ਉਸ ਨੂੰ ਉਸ ਤੇ ਬੀਤੀਆਂ ਹਡ ਬੀਤੀਆਂ ਬੁੱਢਾ ਕਰ ਦਿੰਦੀਆਂ ਹਨ। ਬੈਗਮ ਨੂਰ ਅਜੇ ਯਾਦਾਂ ਦੇ ਝਰੋਖੇ ਵਿੱਚੋਂ ਨਹੀਂ ਨਿਕਲੀ ਸੀ ਕਿ ਸਾਮਣੇ ਖੜੀ ਇਕ ਔਰਤ ਨੇ ਹਾਸ਼ਮ ਨੂੰ ਦੋ ਕਿਲੋ ਮੂੰਗਫਲੀ ਦੇਣ ਲਈ ਕਿਹਾ। ਹਾਸ਼ਮ ਧੁਖਦੀ ਧੂਣੀ ਧੱਲਿਓ ਗਰਮ ਗਰਮ ਮੂੰਗਫਲੀ ਲਫਾਫੇ ਵਿੱਚ ਪਾ ਕੇ ਤੋਲਦਾ ਬੋਲਿਆ ਬੇਟੀ 200 ਰੁਪਏ ਔਰਤ ਨੇ ਪਰਸ ਖੋਲਿਆ 200 ਰੁਪਏ ਹਾਸ਼ਮ ਨੂੰ ਦਿਤੇ ਤੇ ਚਲੇਗੀ। ਅਚਾਨਕ ਬੇਗਮ ਦਾ ਧਿਆਨ ਮੂੰਗਫਲੀ ਦੀ ਬੋਰੀ ਤੇ ਪਿਆ ਤਾਂ ਬੇਗਮ ਚਿਲਾਈ ਹਾਸਮ ਉਹ ਔਰਤ ਜੋਂ ਮੂੰਗਫਲੀ ਲੈ ਕੇ ਗਈ ਆਪਣਾ ਬੈਗ ਮੂੰਗਫਲੀ ਦੀ ਬੋਰੀ ਤੇ ਭੁੱਲ ਗਈ ਹੈ । ਇਸ ਤੋਂ ਪਹਿਲਾਂ ਹਾਸ਼ਮ ਅਵਾਜ਼ ਦਿੰਦਾ ਔਰਤ ਦੀ ਤੇਜ਼ ਕਾਰ ਦੇਖਦੇ ਦੇਖਦੇ ਅੱਖਾਂ ਤੋਂ ਓਹਲੇ ਹੋ ਗਈ ਸੀ। ਹਾਸ਼ਮ ਤੇ ਬੈਗਮ ਨੂਰ ਦਾ ਰੋਲਾ ਸੁਣਕੇ ਨਜ਼ਦੀਕ ਦੇ ਦੁਕਾਨਦਾਰ ਵੀ ਇਕੱਠੇ ਹੋ ਗਏ ਸਨ। ਇਕ ਨੇ ਕਿਹਾ ਹਾਸ਼ਮ ਬੈਗ ਖੋਲ੍ਹ ਕੇ ਦੇਖ ਸ਼ਹਿਦ ਕੋਈ ਸੁਰ ਪਤਾ ਟਿਕਾਣਾ ਲਗ ਜਾਵੇ। ਹਾਸ਼ਮ ਬੇਗਾਨਾ ਬੈਗ ਖੋਹਲਣ ਦੇ ਹਕ ਵਿਚ ਨਹੀਂ ਸੀ ਪਰ ਇਕ ਦੁਕਾਨਦਾਰ ਵੱਲੋਂ ਬੈਗ ਦੀ ਜਿਪ ਨੂੰ ਖੋਲ ਲਿਆ ਕੁਝ ਕਾਗਜ਼ਾਤ, ਇਕ ਪਾਸਪੋਰਟ, ਕੁਝ ਵਿਦੇਸ਼ੀ ਕਰੰਸੀ ਤੇ ਇਕ ਪੁਰਾਣਾ ਲਾਕਟ। ਅਚਾਨਕ ਬੇਗਮ ਨੂਰ ਦੀ ਨਿਗਾਹ ਲਾਕਟ ਤੇ ਪਈ ਉਹ ਜੋਰ ਦੀ ਚੀਖੀ ਹਾਸ਼ਮ ਇਹ ਲੋਕਟ ਨੂੰ ਪਹਿਚਾਣੋ, ਹਾਸ਼ਮ ਬੋਲਿਆ ਖੁਦ ਨੂੰ ਸੰਭਾਲੋ ਬੈਗਮ ਲੋਕਟ ਇਸ ਤਰਾਂ ਦੇ ਬਹੁਤ ਮਿਲ ਜਾਣਗੇ, ਬੈਗਮ ਨੂਰ ਫਿਰ ਚਿਲਾਈ ਹਾਸਮ ਮੈਂ ਲਾਕਟ ਨਹੀਂ ਮੰਗ ਰਹੀ ਇਸ ਲਾਕਟ ਨੂੰ ਧਿਆਨ ਨਾਲ ਦੇਖੋ ਇਸ ਤਰਾਂ ਦਾ ਲੋਕਟ ਜੈਸਮੀਨ ਦੇ ਗਲ ਵਿਚ ਪਾਇਆ ਸੀ ਆਪਣੀ ਜੈਸਮੀਨ ਜੋ ਬਹੁਤ ਵਰ੍ਹੇ ਪਹਿਲਾਂ ਕਿਸੇ ਵੱਲੋਂ ਚੁਰਾ ਲਈ ਗਈ ਸੀ। ਅਚਾਨਕ ਹਾਸ਼ਮ ਦੀ ਨਿਗ੍ਹਾ ਲਾਕਟ ਤੇ ਪਈ ਤਾਂ ਉਸ ਨੇ ਲਾਕਟ ਨੂੰ ਖੋਲਿਆ ਤਾਂ ਹਾਸ਼ਮ ਦੇ ਹੋਸ਼ ਉੱਡ ਗਏ ਸਚਮੁੱਚ ਇਸ ਵਿਚ ਜੈਸਮੀਨ ਦੀ ਤਸਵੀਰ ਸੀ । ਹਾਸ਼ਮ ਨੇ ਹਉਕਾ ਭਰਦਿਆਂ ਕਿਹਾ ਹਾਏ ਮੇਰੀ ਬੱਚੀ ਮੇਰੀ ਜੈਸਮੀਨ ਹਾਸ਼ਮ ਤੇ ਨੂਰ ਬੇਗਮ ਨੂੰ ਸ਼ੁਧ ਬੁਧ ਭੁੱਲ ਗਈ ਸੀ ਬਜਾਰ ਵਿਚ ਸੁੰਨ ਪਸਰ ਗਈ ਸੀ। ਅਚਾਨਕ ਹੁਣ ਕਾਰ ਆਣ ਰੁਕੀ ਵਿਚੋਂ ਇਕ ਔਰਤ ਵਿਚੋਂ ਉਤਰੀ ਤੇ ਆਪਣੇ ਪਰਸ ਬਾਰੇ ਪੁੱਛਣ ਲਈ ਤਾਂ ਭੀੜ ਵਿਚੋਂ ਬਜ਼ੁਰਗ ਬਾਬਾ ਆਦਮ ਚਲਾ ਕੇ ਬੋਲਿਆ ਬੇਟੀ ਅੱਜ ਪਰਸ ਨਹੀਂ ਖੁਦਾ ਮਿਹਰਬਾਨ ਹੋਇਆ ਹੈ ਅਜ ਤਰਸ ਦਾ ਦਿਨ ਹੈ ਖ਼ੁਦਾ ਨੇ ਆਪਣੇ ਬੰਦਿਆਂ ਤੇ ਤਰਸ ਖਾਦਾ ਹੈ। ਔਰਤ ਬੋਲੀ ਮੈਂ ਕੁਝ ਸਮਝੀ ਨਹੀਂ ਬਾਬਾ, ਆਦਮ ਬੋਲਿਆ ਬੇਟੀ ਇਹ ਤਬੀਤ ਤੇਰਾ ਹੈ। ਔਰਤ ਬੋਲੀ ਹਾਂ ਬਾਬਾ, ਇਸ ਵਿਚ ਤਸਵੀਰ ਕਿਸਦੀ ਹੈ ਔਰਤ ਨੇ ਕਿਹਾ ਮੇਰੀ ਤਾਂ ਬਾਬਾ ਆਦਮ ਬੋਲਿਆ ਬੇਟੀ ਜੇ ਲੋਕਟ ਵਿਚ ਤੇਰੀ ਤਸਵੀਰ ਹੈ ਤਾਂ ਇਹ ਹਾਸ਼ਮ ਤੇ ਇਸਦੀ ਬੈਗਮ ਨੂਰ ਤੇਰੀ ਤਕਦੀਰ ਹੈ। ਤੂੰ ਇਨ੍ਹਾਂ ਦੀ ਔਲਾਦ ਹੈ ਬੱਚੇ। ਬਹੁਤ ਸਮਾਂ ਪਹਿਲਾਂ ਇਨ੍ਹਾਂ ਨੇ ਤੈਨੂੰ ਖੋਹ ਦਿੱਤਾ ਸੀ । ਔਰਤ ਨੇ ਕਿਹਾ ਬਾਬਾ ਮੇਰੇ ਪਿਤਾ ਹਾਸ਼ਮ ਵਿਉਪਾਰੀ ਸਨ ਅਤੇ ਨੂਰ ਬੈਗਮ ਮੇਰੀ ਮਾਂ , ਬਹੁਤ ਸਮਾਂ ਪਹਿਲਾਂ ਮੈਂ ਇਹ ਲਾਕਟ ਲੈ ਕੇ ਤਲਾਸ਼ ਕਰਦੀ ਕਰਦੀ ਇਕ ਸੁਨਿਆਰੇ ਪਾਸ ਗਈ ਤਾਂ ਮੈਨੂੰ ਉਸ ਤੋਂ ਪਤਾ ਲਗਿਆ ਸੀ ਕਿ ਇਹ ਲਾਕਟ ਵਿਉਪਾਰੀ ਹਾਸ਼ਮ ਨੇ ਆਪਣੀ ਬੇਟੀ ਦੇ ਜਨਮ ਦਿਨ ਤੇ ਜਾਨੀ ਮੇਰੇ ਲਈ ਬਣਵਾਇਆ ਸੀ। ਅਬੂ ਮੈਂ ਬਹੁਤ ਸਮੇਂ ਤੋਂ ਤੁਹਾਡੀ ਤਲਾਸ਼ ਕਰ ਰਹੀ ਸੀ ਪਰ ਮੇਰੇ ਕੋਲ ਤੁਹਾਡੀ ਕੋਈ ਤਸਵੀਰ ਨਹੀਂ ਸੀ ਪਰ ਅਜ ਤਕਦੀਰ ਨੇ ਮੈਨੂੰ ਮੇਰੇ ਅਬੂ ਤੇ ਮਾਂ ਨਾਲ ਮਿਲਾ ਦਿੱਤਾ ਔਰਤ ਦੀਆਂ ਅੱਖਾਂ ਵਿਚੋਂ ਅਥਰੂਆਂ ਦੀ ਝੜੀ ਲਗ ਗਈ ਸੀ। ਔਰਤ ਬੋਲੀ ਅੱਜ ਮੈ ਬਹੁਤ ਖੁਸ਼ ਹਾਂ ਤੇ ਪਰ ਖ਼ੁਦਾ ਅਗੇ ਫਰਿਆਦ ਕਰਦੀ ਹਾਂ ਕਿ ਉਹ ਹਰ ਔਲਾਦ ਦੇ ਮੱਥੇ ਵਿੱਚ ਮੇਰੇ ਵਰਗੀ ਤਕਦੀਰ ਨਾ ਲਿਖੇ।
ਤਕਦੀਰ (ਪੰਜਾਬੀ ਕਹਾਣੀ)
ਕਹਾਣੀਕਾਰ – ਹਰਜਿੰਦਰ ਸਿੰਘ ਚੰਦੀ ਮਹਿਤਪੁਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



