(ਸਮਾਜ ਵੀਕਲੀ)
ਤਕਦੀਰਾਂ ਵਿੱਚ ਤਦਬੀਰਾਂ ਸਾਥੋਂ ਨਾ ਹੋਈਆਂ
ਅੱਗ ਹਿੱਜਰ ਦੀ ਵਿੱਚ ਅੱਜ ਅੱਖੀਆਂ ਰੋਈਆਂ।
ਪੰਧ ਵਿਜੋਗ ਦਾ ਸਰੀਰਾਂ ਸਣੇ ਰੂਹਾਂ ਮੋਈਆਂ
ਯਾਦਾਂ ਦਾ ਕਾਫਲਾ ਲੁੱਟਿਆ ਤੇ ਤਨ ਚਿਣਗਾਂ ਪਰੋਈਆਂ।।
ਕੀ ਨਾਮ ਧਰਾ ਇਸ ਰਿਸ਼ਤੇ ਅਲ਼ਬੇਲੇ ਦਾ
ਉਮਰਾਂ ਦਾ ਵਕਫ਼ਾ ਸਾਥ ਜਿਉਂ ਮੇਲੇ ਦਾ।
ਅਨਮੋਲ ਸਮਾਂ ਨਾਲ ਤੇਰੇ ਉਂਝ ਧੇਲੇ ਦਾ
ਕਰਤਾਰ ਦੇ ਰੰਗ ਵਰਗਾ ਰੰਗ ਜਿਉਂ ਤਰੇਲੇ ਦਾ।।
ਅਜਬ ਹੁੰਦੀ ਹੈ ਖੇਡ ਦੁਨੀਆਂਦਾਰੀ ਦੀਆਂ ਰੀਤਾਂ ਦੀ
ਕੀਮਤ ਹੁਣ ਘੱਟਦੀ ਜਾਂਦੀ ਸੱਚੀਆਂ ਜੋ ਪ੍ਰੀਤਾਂ ਦੀ।
ਹਿੱਜਰਾਂ ਦੇ ਪੰਧ ਤੇ ਸਾਹ ਹੁਣ ਟੁੱਟਣ ਕਿਨਾਰੇ
ਸੱਜਣਾਂ ਰੂਹ ਮੁੱਕਦੀ ਜਾਂਦੀ ਤਨ ਕਿੱਦਾਂ ਕੋਈ ਸੁਆਰੇ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।