(ਸਮਾਜ ਵੀਕਲੀ)
ਕਿੱਧਰ ਰੱਬਾ,ਜਾਏ ਕਿਸਾਨੀ,ਵੈਰੀ ਬਣ ਗਈ ਰੁੱਤ ਤੂਫ਼ਾਨੀ।
ਬਾਪੂ ਹੋਰਾਂ ਦੋ ਖੁੱਡ ਬੀਜੇ, ਕਰਜੇ ਵਿੱਚ ਪਈ ਘਿਰੀ ਕਿਸਾਨੀ
ਕਰਜ਼ ਘਰਾਂ ਦੇ, ਲਾਵਣ ਪੁੱਤਰ, ਵਿੱਚ ਵਿਦੇਸ਼ਾ ਰੁਲੇ ਜਵਾਨੀ।
ਗੜੇਮਾਰੀ ਝੱਟ ਫਸਲ ਉਜਾੜੇ,ਗੋਡਿਆਂ ਤੇ ਆ ਜਾਏ ਕਿਸਾਨੀ।
ਫ਼ੂਕ ਜਾਏ ਸਾਡੀ ਫ਼ਸਲ ਹੀ ਸਾਰੀ,ਅੱਗ ਵੀ ਭੈੜੀ ਕਰੇ ਸ਼ੈਤਾਨੀ,
ਫ਼ਸਲ ਛੜੀ ਤੋਂ ਬਚਦਾ ਕੁਝ ਨਹੀਂ,ਅੱਗ ਵਿੱਚ ਸੜ ਜਾਏ ਉਦੋਂ ਕਿਸਾਨੀ।
ਪਾਣੀ ਚੁ ਰੁੜ੍ਹ ਗਈ ਫ਼ਸਲ ਹੀ ਸਾਰੀ,ਕੈਸਾ ਆਇਆ ਮੀਂਹ ਤੂਫ਼ਾਨੀ।
ਰੋਜ਼ ਸਰਕਾਰਾਂ ਕਹਿਰ ਢਾਹੁੰਦੀਆਂ,ਧਰਨਿਆਂ ਵਿੱਚ ਪਈ ਰੁਲੇ ਕਿਸਾਨੀ।
ਵਪਾਰੀ ਵੀ ਪੂਰਾ ਮੁੱਲ ਨਾ ਲਾਉਂਦੇ, ਭੋਲਿਆ ਦੇ ਸੰਗ ਕਰਨ ਸ਼ੈਤਾਨੀ।
ਕੋਲ ਕਿਸਾਨ ਦੇ ਘੱਟਾ ਘੋਰਾ, ਵਸ ਆੜ੍ਹਤੀਏ ਦੇ ਹੱਥ ਕਿਸਾਨੀ।
ਮਰ-ਖਪ ਕੇ ਦੋ ਸੰਦ ਹੀ ਜੁੜਦੇ, ਹੈ ਕਿੱਡੀ ਚੰਦਰੀ ਜੂਨ ਕਿਸਾਨੀ।
ਔਖੇ ਧੀਆਂ ਪੁੱਤ ਵਿਆਹਵੇ,ਦਿਨ ਭਰ ਡੁੱਬਦੀ ਜਾਏ ਕਿਸਾਨੀ।
ਸੰਦੀਪ ਇਹ ਰੁੱਖੀ ਮਿੱਸੀ ਖਾਵੇ, ਸਰਲ ਸਿੱਧੀ ਹੈ ਵੇਖ ਕਿਸਾਨੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017