ਮਹਿਤਪੁਰ (ਸਮਾਜ ਵੀਕਲੀ) ( ਚੰਦੀ ) -ਕਿਰਤੀ ਕਿਸਾਨ ਯੂਨੀਅਨ ਦੀਆਂ ਵੱਖ ਵੱਖ ਟੀਮਾਂ ਨੇ ਅੱਜ ਤਹਿਸੀਲ ਮਹਿਤਪੁਰ ਅਤੇ ਨੂਰਮਹਿਲ ਨਾਲ ਸੰਬੰਧਿਤ ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ਵਿੱਚ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕੀ ਕੱਲ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਸ ਸੀਨੀਅਰ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ, ਕਟਾਰੂਚੱਕ , ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਮੰਡੀਆਂ ਵਿੱਚੋ ਝੋਨੇ ਦੀ ਲਿਫਟਿੰਗ ਦਾ ਮਾਮਲਾ ਹੱਲ ਕਰਨ ਦੇ ਭਰੋਸਾ ਤੇ ਜੇ ਪੰਜਾਬ ਸਰਕਾਰ ਪੂਰੀ ਨਹੀਂ ਉਤਰਦੀ ਤਾਂ ਕਿਸਾਨਾਂ ਨੂੰ ਤਿੱਖੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਮਹਿਤਪੁਰ ਮੰਡੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੰਤੋਖ ਸਿੰਘ ਸੰਧੂ ਅਤੇ ਜਿਲਾ ਆਗੂ ਰਜਿੰਦਰ ਸਿੰਘ ਮੰਡ ਨੇ ਕਿਹਾ ਕੀ ਉਹਨਾਂ ਨੇ ਅੱਜ ਤਹਿਸੀਲ ਮਹਿਤਪੁਰ ਅਤੇ ਨੂਰਮਹਿਲ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਿਸਾਨ ਕਿਰਤੀ ਕਿਸਾਨ ਯੂਨੀਅਨ ਦੀਆਂ ਟੀਮਾਂ ਨੇ ਦੌਰਾ ਤੋਂ ਬਾਅਦ ਪਾਇਆ ਹੈ ਕਿ ਮੰਡੀਆਂ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਮੰਡੀਆਂ ਵਿੱਚ ਰੁਲ ਰਹੇ ਹਨ। ਅੱਜ ਮੰਡੀਆਂ ਚੋਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਸਭ ਤੋਂ ਵੱਡਾ ਮਾਮਲਾ ਬਣਿਆ ਹੋਇਆ ਹੈ। ਸਰਕਾਰ ਨੇ ਚੰਡੀਗੜ੍ਹ ਮੀਟਿੰਗ ਵਿੱਚ ਖੁਦ ਮੰਨਿਆ ਹੈ, ਕਿ ਹੁਣ ਤੱਕ 16.37 ਲੱਖ ਮੈਟਰਿਕ ਟਨ ਝੋਨੇ ਦੀ ਮੰਡੀਆਂ ਚ ਖਰੀਦ ਹੋ ਚੁੱਕੀ ਹੈ । ਜੇ ਸਰਕਾਰ ਖਰੀਦੇ ਹੋਏ ਝੰਨੇ ਦੀ ਲਿਫਟਿੰਗ ਦਾ ਫੌਰੀ ਹੱਲ ਨਹੀਂ ਕਰਦੀ ਤੇ ਵੱਡਾ ਸੰਕਟ ਖੜਾ ਉਹ ਜਾਵੇਗਾ ।ਇਹ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਨੂੰ ਹੀ ਨਹੀਂ ਪੂਰੇ ਪੰਜਾਬ ਦੇ ਪ੍ਰਬੰਧ ਨੂੰ ਅਸਤ ਵਿਅਸਤ ਕਰਕੇ ਰੱਖ ਦੇਵੇਗਾ। ਕਿਉਂਕਿ ਰੁਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਕੋਲ ਤਿੱਖੇ ਸੰਘਰਸ਼ ਤੋਂ ਸਿਵਾ ਹੋਰ ਕੋਈ ਰਾਸਤਾ ਨਹੀਂ ਬਚਦਾ। ਉਨਾਂ ਨੇ ਆਸ ਪ੍ਰਗਟ ਕੀਤੀ ਕਿ ਸਰਕਾਰ ਸੰਯੁਕਤ ਮੋਰਚੇ ਨਾਲ ਹੋਈ ਮੀਟਿੰਗ ਤੇ ਪੂਰਾ ਉਤਰੇਗੀ। ਇਸ ਮੌਕੇ ਮਹਿਤਪੁਰ ਤਹਿਸੀਲ ਦੇ ਪ੍ਰਧਾਨ ਸਾਬਕਾ ਸਰਪੰਚ ਬਚਨ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕੰਮ ਕਰਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਕੱਲ ਮਹਿਤਪੁਰ ਵਿੱਚ ਇਕੱਠੀਆਂ ਹੋਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਘਰਸ਼ ਦਾ ਸੱਦਾ ਦੇਣ ਲਈ ਮਾਰਚ ਕਰਨਗੀਆਂ। ਇਸ ਮੌਕੇ ਮੰਡੀਆਂ ਦਾ ਦੌਰਾ ਕਰਨ ਵਾਲੀ ਟੀਮ ਵਿੱਚ ਗੁਰਕਮਲ ਸਿੰਘ, ਸੁਖਵਿੰਦਰ ਸਿੰਘ ਖੇਲਾ, ਤਰਨਜੀਤ ਸਿੰਘ, ਰਤਨ ਸਿੰਘ, ਅਮਰ ਸਿੰਘ ਮਾਨ, ਜਗਤਾਰ ਸਿੰਘ ਤਾਰੀ, ਨਿਰਮਲ ਸਿੰਘ ਉਧੋਵਾਲ, ਗਿਆਨ ਸਿੰਘ, ਮੇਜਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਜੈਬ ਸਿੰਘ ਆਦੀ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly