HOME ਕਿਸਾਨ ਸਰਕਾਰਾਂ ਦੇ ਜ਼ਬਰ ਤੇ ਕਹਿਰ ਦਾ ਮੰਡੀਆਂ ਵਿੱਚ ਸਾਹਮਣਾ ਕਰ ਰਿਹਾ...

ਕਿਸਾਨ ਸਰਕਾਰਾਂ ਦੇ ਜ਼ਬਰ ਤੇ ਕਹਿਰ ਦਾ ਮੰਡੀਆਂ ਵਿੱਚ ਸਾਹਮਣਾ ਕਰ ਰਿਹਾ ਹੈ- ਜਥੇਦਾਰ ਨਿਮਾਣਾ

2

ਜੇਕਰ ਕਣਕ ਖ੍ਰੀਦ ਦਾ ਇਹੋ ਹਾਲ ਰਿਹਾ ਤਾਂ ਏ.ਕੇ.ਐਮ ਪੰਜਾਬ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਂਗਾ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਆਜ਼ਾਦ ਕਿਸਾਨ ਮੋਰਚਾ ਪੰਜਾਬ ਤੇ ਸੀਨੀਅਰ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਮੁੱਖ ਦਫਤਰ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਕਿਸਾਨੀ ਮਸਲਿਆਂ ਬਾਰੇ ਵਿਚਾਰਿਆ ਗਿਆ ਅਤੇ ਅੱਜ 17 ਅਪ੍ਰੈਲ ਜਿਹੜਾ ਐਸਕੇਐਮ, ਕੇਕੇਐਮ ਤੇ ਏਕੇਐਮ ਵੱਲੋਂ ਸਾਂਝੇ ਤੌਰ ਤੇ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਸੱਦਾ ਸੀ, ਉਸ ਨੂੰ ਤਿੰਨ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਹੈ । ਕਿਸਾਨਾਂ ਦੀ ਤ੍ਰਾਸਦੀ 1 ਅਪ੍ਰੈਲ ਤੋਂ ਚਾਲੂ ਹੋਣ ਵਾਲੀ ਕਣਕ ਦੀ ਖਰੀਦ ਅੱਜ 16ਵੇਂ ਦਿਨ ਬੀਤ ਜਾਣ ਤੇ ਪੰਜਾਬ ਸਰਕਾਰ ਰਹੀ ਫੇਲ, ਪਹਿਲਾਂ ਗਰਮੀ ਅਤੇ ਲੰਮਾ ਸਮਾਂ ਬਾਰਿਸ਼ ਪੈਣ ਕਰਕੇ ਕੁਦਰਤੀ ਆਫਤਾਂ ਤੋਂ ਨਿਕਲਿਆ ਕਿਸਾਨ ਸਰਕਾਰਾਂ ਦੇ ਜ਼ਬਰ, ਕਹਿਰ ਦਾ ਮੰਡੀਆਂ ਵਿੱਚ ਸਾਹਮਣਾ ਕਰ ਰਿਹਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਜ਼ਾਦ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕੀਤਾ। ਕਿਸਾਨ ਆਗੂ ਜਥੇਦਾਰ ਨਿਮਾਣਾ ਨੇ ਕਿਹਾ ਪੰਜਾਬ ਸਰਕਾਰ ਦੀਆਂ ਆਪਣੀਆਂ ਏਜੰਸੀਆਂ ਹੀ ਕਣਕ ਨਹੀਂ ਖਰੀਦ ਰਹੀਆਂ । ਕਿਸੇ ਨਾ ਕਿਸੇ ਆਨੇ-ਬਹਾਨੇ ਨਵੀ ਦਾ ਕਾਰਨ, ਬਰੀਕ ਦਾਣੇ ਦਾ ਕਾਰਨ, ਦਾਣਾ ਬਦਰੰਗ ਦਾ ਕਾਰਨ, ਜਿਹੜੀ ਕਣਕ ਸਰਕਾਰ ਦੇ ਮਾਪਦੰਡ 12 ਮੁਆਚਰ ਵਾਲੀ ਵੀ ਸਰਕਾਰ ਦੇ ਇੰਸਪੈਕਟਰ ਨਹੀਂ ਖਰੀਦ ਰਹੇ।  ਇਹ ਕਿਸਾਨਾਂ ਦੇ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ । ਕਿਉਂਕਿ ਪੁੱਤਾਂ ਵਾਂਗ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ, ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ।  ਸਿਰਫ਼ ਇੱਕ ਢੇਰੀ ਤੇ ਖੜ ਕੇ ਸਰਕਾਰ ਦੇ ਐਮ.ਐਲ.ਏ ਸਾਹਿਬਾਨ ਨੇ ਫੋਟੋਆਂ ਖਿਚਵਾ ਕੇ, ਵਾਹਵਾ ਖੱਟ ਕੇ ਹੁਣ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਜਾ ਵੜੇ ਫਿਰ ਵੀ ਢੰਡੋਰਾ ਪਿੱਟਿਆ ਜਾਂਦਾ ਹੈ ਅਸੀਂ ਕਿਸਾਨ ਪੱਖੀ ਹਾਂ, ਅਸੀਂ ਕਿਸਾਨਾਂ ਦੇ ਵੱਡੇ ਹਮਦਰਦੀ ਹਾਂ । ਸਰਕਾਰਾਂ ਕਿਸ ਲਈ ਬਣਦੀਆਂ ਹਨ, ਸਰਕਾਰਾਂ ਦੇ ਕੀ ਫਰਜ਼ ਹਨ, ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਕਿਉਂਕਿ ਸਰਕਾਰਾਂ ਤੇ ਅਫਸਰਸ਼ਾਹੀ ਬੜੀ ਭਾਰੂ ਹੋ ਚੁੱਕੀ ਹੈ । ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕੁਰਪਸ਼ਨ ਦਾ ਬੋਲ-ਬਾਲਾ ਹਰ ਮਹਿਕਮੇ ਵਿੱਚ ਘਰ ਕਰ ਚੁੱਕਿਆ ਹੈ । ਇਹ ਪੰਜਾਬ ਅਤੇ ਕਿਸਾਨਾਂ ਲਈ ਬਰਬਾਦੀ ਦਾ ਕਾਰਨ ਬਣ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਜਦੋਂ ਉਹਨਾਂ ਦੀ ਪਾਲੀ ਫਸਲ ਮੰਡੀਆਂ ਵਿੱਚ ਰੁਲੇ, ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਤੇ ਫਿਰ ਕਿਸਾਨ ਦਾ ਰੱਬ ਰਾਖਾ ਕਿਉਕਿ ਪਿਛਲੇ ਸੀਜ਼ਨ ਝੋਨੇ ਦਾ ਕਾਫੀ ਝਾੜ ਘੱਟ ਗਿਆ ਸੀ।  ਉਸ ਤੋਂ ਬਾਅਦ ਗੰਨਾ ਪ੍ਰਤੀ ਏਕੜ 70 ਤੋਂ 100 ਕੁਇੰਟਲ ਘੱਟ ਨਿਕਲਿਆ ਅਤੇ ਡਾਵਰਸੀਕੇਸ਼ ਵਾਲੀਆਂ ਫਸਲਾਂ ਜਿਵੇਂ ਕਿ ਆਲੂ ਸਰਕਾਰਾਂ ਦੀ ਅਣਗਹਿਲੀਆਂ ਕਾਰਨ 70 ਸਾਲਾਂ ਤੋਂ ਕੋਈ ਪੋਲਸੀ ਨੀਤੀ ਤਿਆਰ ਨਹੀਂ ਹੋਈ, ਆਲੂ ਦੀ ਵੀ ਮੰਡੀਆਂ ਵਿੱਚ ਜੋ ਦੁਰਦਸ਼ਾ ਹੋਈ ਉਹ ਕਿਸੇ ਤੋਂ ਲੁਕੀ ਨਹੀਂ।  ਕਿਸਾਨ ਨੂੰ ਹੁਣ ਤੱਕ ਦੀ ਕਣਕ ਫਸਲ ਤੇ ਆਸਾਂ ਉਮੀਦਾਂ ਸਨ ਜਿਸ ਤੇ ਵੀ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਜਿਸਦਾ ਪਹਿਲਾਂ ਕੁਦਰਤੀ ਕਰੋਪੀ ਨਾਲ ਗੜੇ ਮਾਰੀ ਨਾਲ ਫਾਜ਼ਿਲਕਾ. ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਮੋਗਾ, ਮਾਝੇ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਫਸਲ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ । ਸਰਕਾਰਾਂ ਵੱਲੋਂ ਗਿਰਦਾਵਰੀ ਦੇ ਆਰਡਰ ਜਾਂ ਕਿਸਾਨਾਂ ਨੂੰ ਰਾਹਤ ਦੇਣ ਦੇ ਫੋਕੇ ਦਾਅਵੇ ਹੀ ਨਜ਼ਰ ਆ ਰਹੇ ਹਨ । ਜਿਹੜੀ ਕੁਝ ਰਹਿੰਦੀ ਖੁੰਦੀ ਕਣਕ ਨੂੰ ਮੰਡੀਆਂ ਵਿੱਚ ਨਹੀਂ ਪੁੱਛਿਆ ਜਾ ਰਿਹਾ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਇਹੀ ਹਾਲਾਤ ਰਹੇ ਜਿੱਥੇ ਜਿੱਥੇ ਵੀ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਬਣਦਾ ਮੁਆਵਜ਼ਾ ਜਲਦੀ ਤੋਂ ਜਲਦੀ ਪਾਉਣਾ ਚਾਹੀਦਾ ਹੈ। ਜੇਕਰ ਕਣਕ ਦੀ ਖਰੀਦ ਦਾ ਇਹੋ ਹਾਲ ਰਿਹਾ ਤਾਂ ਐਸ.ਕੇ.ਐਮ, ਕੇ.ਕੇ.ਐਮ ਤੇ ਏ.ਕੇ.ਐਮ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਸੀਨੀਅਰ ਆਗੂ ਸਾਹਿਬਾਨ ਸਰਪੰਚ ਨਿਰਮਲ ਸਿੰਘ ਬੇਰਕਲਾਂ, ਅਮਰਜੀਤ ਸਿੰਘ ਭੱਟੀ, ਪਰਮਜੀਤ ਸਿੰਘ ਨੱਤ, ਜਥੇਦਾਰ ਬਲਦੇਵ ਸਿੰਘ ਸੰਧੂ, ਭੁਪਿੰਦਰ ਸਿੰਘ ਸ਼ਹਿਰੀ ਪ੍ਰਧਾਨ, ਪ੍ਰਭਦੀਪ ਸਿੰਘ ਸੇਖੋਂ ਦਿਹਾਤੀ ਪ੍ਰਧਾਨ, ਰਾਣਾ ਸਿੰਘ ਗਰੇਵਾਲ ਦਾਦ, ਜੁਝਾਰ ਸਿੰਘ, ਗੁਰਦੀਪ ਸਿੰਘ ਗਰੇਵਾਲ, ਮਲਵਿੰਦਰ ਸਿੰਘ, ਚਰਨਜੀਤ ਸਿੰਘ, ਧਰਮ ਸਿੰਘ, ਗੁਰਵਿੰਦਰ ਸਿੰਘ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
Next articleਪਿੰਡ ਸਾਹਿਬਾਜ਼ਪੁਰ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਿਟੀ ਸੈਂਟਰ ਦਾ ਉਦਘਾਟਨ