ਕਿਸਾਨਾਂ ਨੇ ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਰੁਕਵਾਈ

ਮਾਨਸਾ (ਸਮਾਜ ਵੀਕਲੀ):  ਕਿਸਾਨਾਂ ਨੇ ਇਕੱਠੇ ਹੋ ਕੇ ਮਾਨਸਾ ਦੇ ਗ੍ਰੈਡ ਮਾਲ ਵਿੱਚ ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਵਿਰੋਧ ਕਰਕੇ ਸ਼ੋਅ ਨੂੰ ਰੁਕਵਾਇਆ ਅਤੇ ਫਿਲਮ ਦੇ ਪੋਸਟਰ ਪਾੜ ਸੁੱਟੇ। ਕਿਸਾਨਾਂ ਦਾ ਕਹਿਣਾ ਹੈ ਕਿ ਫਿਲਮ ਅਭਿਨੇਤਾ ਸੰਨੀ ਦਿਓਲ, ਅਕਸ਼ੇ ਕੁਮਾਰ ਅਤੇ ਕੰਗਣਾ ਰਨੌਤ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਹਮਾਇਤ ਕਰਦੇ ਹਨ ਅਤੇ ਇੰਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ। ਇਸ ਕਰਕੇ ਕਿਸਾਨਾਂ ਦਾ ਫੈਸਲਾ ਹੈ ਕਿ ਉਹ ਪੰਜਾਬ ਵਿੱਚ ਇੰਨ੍ਹਾਂ ਦੀਆਂ ਫਿਲਮਾ ਸਿਨੇਮਾਘਰਾਂ ਵਿੱਚ ਨਹੀਂ ਚੱਲਣ ਦੇਣਗੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਪਰਮਜੀਤ ਸਿੰਘ, ਮਲਕੀਤ ਸਿੰਘ ਗਾਗੋਵਾਲ ਸਮੇਤ ਕੁਝ ਨੌਜਵਾਨ ਕਿਸਾਨ ਝੰਡੇ ਲੈ ਕੇ ਮਾਲ ਵਿੱਚ ਪਹੁੰਚੇ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਮਾਲ ਮਾਲਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਇਸ ਫਿਲਮ ਨੂੰ ਨਹੀਂ ਚੱਲਣ ਦੇਣਗੇ। ਇਸ ਦੇ ਬਾਅਦ ਮਾਲ ਮਾਲਕਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਸਿਨੇਮੇ ਵਿੱਚ ਫਿਲਮ ਨਹੀਂ ਚਲਾਉਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਨੇ ਪੰਜਾਬ ਨੂੰ ਨਿਘਾਰ ਵੱਲ ਲਿਆਂਦਾ: ਚੁੱਘ
Next articleਸਰਕਾਰ ਸੂਬੇ ਦੀ ਤਸਵੀਰ ਬਦਲਣ ਲਈ ਯਤਨਸ਼ੀਲ: ਚੰਨੀ