ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਹੱਕੀ ਮੱਗਾਂ ਲਈ ਕਈ ਦਿਨ ਪਹਿਲਾਂ ਤੋਂ ਹੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ | ਇਸ ਨੂੰ ਸਫਲ ਬਣਾਉਣ ਲਈ ਸਮੂਹ ਕਿਸਾਨ ਜੱਥੇਬੰਦੀਆਂ ਨੇ ਇਲਾਕੇ ਦੀਆਂ ਦੁਕਾਨਾਂ, ਜਲੰਧਰ ਤੇ ਗੋਰਾਇਆ ਰੇਲਵੇ ਫਾਟਕ ਤੇ ਜਲੰਧਰ ਹਾਈਵੇਅ ਨੂੰ ਬੜੇ ਹੀ ਸ਼ਾਂਤਮਈ ਢੰਗ ਨਾਲ ਬੰਦ ਕਰਵਾਇਆ ਗਿਆ | ਇਸ ਮੌਕੇ ਇਲਾਕੇ ਦੀਆਂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੇ ਮੋਹਤਬਰਾਂ ਨੇ ਕਿਹਾ ਕਿ ਦੁਕਾਨਦਾਰਾਂ ਨੇ ਵੀ ਬੰਦ ਨੂੰ ਸਫਲ ਬਣਾਉਣ ‘ਚ ਕਿਸਾਨ ਵੀਰਾਂ ਦਾ ਭਰਪੂਰ ਸਹਿਯੋਗ ਦਿੱਤਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਮੂਹ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ, ਜੋ ਕਿ ਦੇਸ਼ ਦੇ ਹਿੱਤ ‘ਚ ਹੋਵੇਗਾ | ਇਸ ਮੌਕੇ ਪ੍ਰਧਾਨ ਤਵਿੰਦਰ ਸਿੰਘ, ਕੁਲਦੀਪ ਸਿੰਘ ਜੌਹਲ ਪੰਚਾਇਤ ਮੈਂਬਰ, ਅਮਰਜੀਤ ਸਿੰਘ ਕਟਾਣਾ, ਜਸਵਿੰਦਰ ਸਿੰਘ ਪੀਟਾ, ਅਮਰਜੀਤ ਸਿੰਘ ਬੰਸੀਆਂ, ਬਲਤੇਜ ਸਿੰਘ, ਦਾਰਾ ਸਿੰਘ ਸਮਰਾੜੀ, ਇੰਦਰਪਾਲ ਸਿੰਘ ਜੌਹਲ, ਸੁਖਪ੍ਰੀਤ ਸਿੰਘ ਜੌਹਲ ਤੇ ਹੋਰ ਕਿਸਾਨ ਵੀਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj