ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਾਵਰ ਕਾਮ ਉਪ ਮੰਡਲ ਬਲਾਚੌਰ-2 ਅਧੀਨ ਆਉਂਦੇ ਪਿੰਡ ਬੇਲਾ ਤਾਜੋਵਾਲ, ਫਤਿਹਪੁਰ, ਰੈਲ ਮਾਜਰਾ, ਟੌਂਸਾ ਤੇ ਬਣਾਂ ਦੇ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ ਕਿਉਂਕਿ ਬਿਜਲੀ ਦੀ ਘਾਟ ਕਾਰਨ ਝੋਨੇ ਦੀ ਫਸਲ ਸੁੱਕਣ ਲੱਗ ਪਈ ਹੈ। ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਲਈ ਬਿਜਲੀ ਪੂਰੀ ਤਰ੍ਹਾਂ ਬੰਦ ਹੈ ਤੇ ਜੇਕਰ ਕਦੇ ਬਿਜਲੀ ਆਉਂਦੀ ਵੀ ਹੈ ਤਾਂ ਸਿਰਫ 1-2 ਘੰਟੇ ਲਈ ਅਤੇ ਉਸ ਤੋਂ ਬਾਅਦ 2-3 ਦਿਨਾਂ ਦਾ ਲੰਬਾ ਕੱਟ ਲਗਾ ਦਿੱਤਾ ਜਾਂਦਾ ਹੈ। ਮੀਂਹ ਪੈਣ ‘ਤੇ ਵੀ 3 ਦਿਨ ਦਾ ਵਾਧੂ ਕੱਟ ਲਗਾ ਦਿੱਤਾ ਜਾਂਦਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਬੋਰਡ ਵਿਚ ਮੁਲਾਜ਼ਮਾਂ ਦੀ ਘਾਟ ਕਾਰਨ ਪੈਂਦੇ ਨੁਕਸ ਨੂੰ ਸਮੇਂ ਸਿਰ ਠੀਕ ਨਹੀਂ ਕੀਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਕਿਸਾਨ ਕਈ ਵਾਰ ਬਿਜਲੀ ਬੋਰਡ ਦੇ ਐਸਡੀਓ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਨ ਪਰ ਉਹਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ। ਝੋਨੇ ਨੂੰ ਪਾਣੀ ਨਾ ਮਿਲਣ ਕਾਰਨ ਕਈ ਕਿਸਾਨ ਆਪਣੀ ਫਸਲ ਵਾਹੁਣ ਲਈ ਮਜਬੂਰ ਹੋ ਰਹੇ ਹਨ। ਕਿਸਾਨਾਂ ਨੇ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਨੂੰ ਛੇਤੀ ਤੋਂ ਛੇਤੀ ਚਾਲੂ ਕਰਵਾ ਕੇ ਉਨ੍ਹਾਂ ਦੀਆਂ ਫਸਲਾਂ ਨੂੰ ਸੁੱਕਣ ਤੋਂ ਬਚਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੇ ਹਾਲਾਤਾਂ ‘ਚ ਸੁਧਾਰ ਨਾ ਹੋਇਆ ਤਾਂ ਉਹ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਐਸਡੀਓ ਬਲਾਚੌਰ ਦਫਤਰ ਦਾ ਘਰਾਓ ਕੀਤਾ ਜਾਵੇਗਾ।ਜਦੋਂ ਬਿਜਲੀ ਦੇ ਲੰਬੇ ਕੱਟਾ ਸਬੰਧੀ ਬਲਾਚੌਰ ਦੇ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਬਿਜਲੀ ਦੀ ਸਪਲਾਈ ਸਾਡੇ ਵੱਲੋਂ ਬੰਦ ਨਹੀਂ ਕੀਤੀ ਜਾਂਦੀ ਸਗੋਂ ਕੀ ਇਹਨਾਂ ਕਿਸਾਨਾਂ ਵੱਲੋਂ ਲਗਾਏ ਗਏ ਤਾਰਾਂ ਦੇ ਨਾਲ ਦਰਖਤਾ ਕਾਰਨ ਸਾਡੀਆਂ ਬਿਜਲੀ ਦੀ ਸਪਲਾਈ ਵਿੱਚ ਨੁਕਸ ਪੈ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਕਈ ਵਾਰ ਦੱਸਿਆ ਹੈ ਕਿ ਬਿਜਲੀ ਦੀਆਂ ਤਾਰਾਂ ਦੇ ਨਜ਼ਦੀਕ ਵਾਪਰਲ ਦੇ ਦਰਖਤ ਨਾ ਲਗਾਏ ਜਾਣ ਪਰ ਉਸ ਦੇ ਬਾਵਜੂਦ ਵੀ ਦਰਖਤ ਤਾਰਾਂ ਦੇ ਨਜਦੀਕ ਲੱਗਣ ਕਾਰਨ ਬਿਜਲੀ ਦੀ ਸਪਲਾਈ ਵਿੱਚ ਨੁਕਸ ਪੈ ਜਾਂਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






