(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਇਹ ਤਾਂ ਆਪਾਂ ਸਭ ਨੂੰ ਹੀ ਪਤਾ ਹੈ ਕਿ ਡੱਲੇਵਾਲ ਤੇ ਪੰਧੇਰ ਕਿਸਾਨ ਯੂਨੀਅਨ, ਦੋਵਾਂ ਕਿਸਾਨ ਯੂਨੀਅਨਾਂ ਵੱਲੋਂ ਸਾਂਝਾ ਕਿਸਾਨ ਮੋਰਚਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਚੱਲ ਰਿਹਾ ਹੈ। ਇਸ ਕਿਸਾਨ ਮੋਰਚੇ ਨੂੰ ਸ਼ੁਰੂ ਹੋਇਆ ਤਕਰੀਬਨ ਦਸ ਕੁ ਮਹੀਨੇ ਹੋ ਚੁੱਕੇ ਹਨ। ਇਨਾਂ ਕਿਸਾਨਾਂ ਨੇ ਦਿੱਲੀ ਜਾਣ ਦੀ ਗੱਲ ਕੀਤੀ ਤਾਂ ਹਰਿਆਣਾ ਪੁਲਿਸ ਨੇ ਜੋ ਕੁਝ ਕੀਤਾ ਉਹ ਸਭ ਨੂੰ ਪਤਾ ਹੀ ਹੈ। ਇਸ ਰੋਸ ਦੇ ਵਿੱਚ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠ ਗਏ ਤੇ ਅੱਜ ਉਹਨਾਂ ਦਾ ਜੋ ਮਰਨ ਵਰਤ ਹੈ ਮੇਰਾ ਖਿਆਲ 35ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਅੱਜ ਹੀ ਕਿਸਾਨ ਆਗੂ ਡੱਲੇਵਾਲ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਬੈਠਕ ਜਿਸ ਨੂੰ ਕਿਸਾਨਾਂ ਨੇ ਮਹਾਂ ਪੰਚਾਇਤ ਦਾ ਨਾਮ ਦਿੱਤਾ ਉਹ ਅੱਜ ਚਾਰ ਜਨਵਰੀ ਨੂੰ ਖਨੌਰੀ ਵਿਖੇ ਰੱਖੀ ਗਈ ਸੀ। ਜਿੱਥੇ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹਨ ਦੇਖਿਆ ਜਾਵੇ ਤਾਂ ਡੱਲੇਵਾਲ ਦੇ ਮਰਨ ਵਰਤ ਤੋਂ ਬਾਅਦ ਰੋਜ਼ਾਨਾ ਹੀ ਕਿਸਾਨ ਉਸ ਪਾਸੇ ਵੱਲ ਨੂੰ ਵੱਡੀ ਗਿਣਤੀ ਵਿੱਚ ਆ ਜਾ ਰਹੇ ਹਨ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪੁੱਜੇ। ਆਪਾਂ ਸਭ ਕੁਝ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹਾਂ ਪਰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਅੱਜ ਇੱਕ ਹੋਰ ਕਿਸਾਨ ਪੰਚਾਇਤ ਹਰਿਆਣਾ ਦੇ ਟੋਹਾਣਾ ਵਿੱਚ ਹੋਈ ਜਿਸ ਨੂੰ ਇਕੱਠ ਵਜੋਂ ਮਹਾ ਪੰਚਾਇਤ ਦਾ ਨਾਮ ਦਿੱਤਾ ਗਿਆ ਇਸ ਦੀਆਂ ਤਸਵੀਰਾਂ ਤੇ ਲਾਈਵ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਹੈ ਤੇ ਉਧਰ ਖਨੌਰੀ ਵਿਚਲੀ ਕਿਸਾਨ ਪੰਚਾਇਤ ਦਾ ਸਭ ਕੁਝ ਵੀ ਸੋਸ਼ਲ ਮੀਡੀਆ ਤੋਂ ਇਲਾਵਾ ਵੱਡੇ ਵੱਡੇ ਨਿਊ ਚੈਨਲ ਉੱਪਰ ਆ ਰਿਹਾ ਹੈ। ਅੱਜ ਕੁਝ ਕਿਸਾਨ ਆਗੂਆਂ ਕਿਸਾਨਾਂ ਤੇ ਆਮ ਲੋਕਾਂ ਦੇ ਨਾਲ ਇਸ ਮਸਲੇ ਬਾਰੇ ਗੱਲਬਾਤ ਕੀਤੀ ਤਾਂ ਬਹੁਤਿਆਂ ਨੇ ਦੁਚਿੱਤੀ ਵਿੱਚ ਪੈਂਦੇ ਹੋਇਆ ਇਹੀ ਕਿਹਾ ਕਿ ਅੱਜ ਵਿਸ਼ੇਸ਼ ਦਿਨ ਦੇ ਉੱਪਰ ਦੋ ਦੋ ਪੰਚਾਇਤਾਂ ਕਿਉਂ ਜੇ ਹਰਿਆਣਾ ਦੇ ਕਿਸਾਨਾਂ ਨੇ ਮਹਾਂ ਪੰਚਾਇਤ ਬੁਲਾਉਣੀ ਹੀ ਸੀ ਤਾਂ ਫਿਰ ਉਹ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਹੋ ਸਕਦਾ ਸੀ। ਜਿਸ ਦਿਨ ਪੰਜਾਬ ਦੇ ਵਿੱਚ ਮਹਾਂ ਕਿਸਾਨ ਪੰਚਾਇਤ ਉਸੇ ਦਿਨ ਹੀ ਹਰਿਆਣਾ ਦੇ ਵਿੱਚ ਵੀ ਕਿਸਾਨ ਪੰਚਾਇਤ ਤੇ ਇਸ ਦੇ ਵਿੱਚ ਸਵਾਲ ਉੱਠਣੇ ਲਾਜ਼ਮੀ ਹਨ, ਇਹਨਾਂ ਸਵਾਲਾਂ ਦਾ ਜਵਾਬ ਕੌਣ ਦੇਊਗਾ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj