ਪੁਲੀਸ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਬੂਹੇ ’ਤੇ ਪੁੱਜੇ ਕਿਸਾਨ

Farmers protest.

ਲੰਬੀ (ਸਮਾਜ ਵੀਕਲੀ):  ਤਿੰਨ ਦਿਨਾਂ ਤੋਂ ਮੁਆਵਜ਼ੇ ਦੀ ਮੰਗ ਸਬੰਧੀ ਬਾਦਲ ਪਿੰਡ ਵਿੱਚ ਪੱਕੇ ਮੋਰਚੇ ’ਤੇ ਬੈਠੇ ਵੱਡੀ ਗਿਣਤੀ ਕਿਸਾਨਾਂ ਨੇ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ’ਤੇ ਅੱਜ ਪੁਲੀਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਦੇ ਘਰ ਦਾ ਘਿਰਾਓ ਕੀਤਾ। ਪੁਲੀਸ ਪ੍ਰਸ਼ਾਸਨ, ਜਲ ਤੋਪਾਂ ਤੇ ਵੱਡੇ-ਉੱਚੇ ਬੈਰੀਕੇਡ ਵੀ ਰੋਹ ਵਿੱਚ ਆਏ ਕਿਸਾਨਾਂ ਨੂੰ ਰੋਕ ਨਹੀਂ ਸਕੇ। ਯੂਨੀਅਨ ਨੇ ਦੋ ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਨਾਕਾ ਤੋੜਨ ਦੀ ਚਿਤਾਵਨੀ ਦਿੱਤੀ ਸੀ, ਜਿਸ ਮਗਰੋਂ ਮੌਜੂਦ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲ ਕਰਵਾਉਣ ਦੀ ਗੱਲ ਕਹੀ ਪਰ ਕਿਸਾਨਾਂ ਨੇ ਮੁਆਵਜ਼ੇ ਤੋਂ ਘੱਟ ਕਿਸੇ ਮੁੱਦੇ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਅਤੇ ਕੁਦਰਤੀ ਕਾਰਨਾਂ ਕਰਕੇ ਨਰਮੇ ਸਮੇਤ ਹੋਰ ਸਾਉਣੀ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ, ਜਿਸ ਦੇ ਮੁਆਵਜ਼ੇ ਲਈ 5 ਅਕਤੂਬਰ ਤੋਂ ਕਿਸਾਨ-ਮਜ਼ਦੂਰ ਬਾਦਲ ਪਿੰਡ ਵਿੱਚ ਪੱਕਾ ਮੋਰਚਾ ਲਾਈ ਬੈਠੇ ਹਨ। ਜ਼ਿਲ੍ਹਾ ਮਾਨਸਾ ਦੇ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕਿਸਾਨਾਂ ਦਾ ਸੱਚਾ ਹਿਤੈਸ਼ੀ ਹੈ ਤਾਂ ਨਰਮੇ ਦਾ ਮੁਆਵਜ਼ਾ ਦੇਣ ਦੀ ਉਸ ਕੋਲ ਲੋਕਤੰਤਰਿਕ ਤਾਕਤ ਹੈ, ਉਹ ਇਸ ਬਾਰੇ ਤੁਰੰਤ ਐਲਾਨ ਕਰੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਖਵਾਂ ਦਾ ਪੰਜਾਬ ਦੇ ਹਿਤਾਂ ਲਈ ਲੜੇ ਸੰਘਰਸ਼ਾਂ ਵਿੱਚ ਅਹਿਮ ਯੋਗਦਾਨ: ਬੀਬੀ ਜਗੀਰ ਕੌਰ
Next articleਸਰਕਾਰ ਨੇ ਪੰਚਾਂ-ਸਰਪੰਚਾਂ ਨੂੰ ਨਾ ਮਾਣ ਦਿੱਤਾ, ਨਾ ਮਾਣ ਭੱਤਾ: ਭਗਵੰਤ ਮਾਨ