‘ਕਿਸਾਨ ਦੀ ਅਰਜ’

ਸਰਿਤਾ ਦੇਵੀ

(ਸਮਾਜ ਵੀਕਲੀ)

ਅੱਸੂ,ਕੱਤੇ ਨੂੰ ਵਾਹ ਕੇ ਪੈਲੀ,
ਪੱਧਰੀ ਕਰ ਫਿਰ ਰੌਣੀ ਕੀਤੀ।
ਮਿੱਟੀ ਨਾਲ ਮਿੱਟੀ ਹੋ ਕੇ ਮੈਂ,
ਬਹੁਤ ਸਿ਼ੰਗਾਰੀ, ਉੱਜਵਲ ਕੀਤੀ।

ਹੱਥਾਂ ਨਾਲ ਮੈਂ ਕੇਰਾ ਕੀਤਾ,
ਉਂਗਰੇ ਬੀਜਾਂ ਨੂੰ ਮੈਂ,
ਪੋਹ ਦੀਆਂ ਠੰਢੀਆਂ ਰਾਤਾਂ ਨੂੰ,
ਨੱਕੇ ਮੋੜ ਮੈਂ ਸਿੰਜਦਾ ਕੀਤਾ।

ਸਮੇਂ ਸਮੇਂ ਮੈਂ ਬੰਨੇਂ ਬੰਨੇਂ ਜਾਕੇ
ਪੁਚਕਾਰ ਮੈਂ ਬੱਚਿਆਂ ਵਾਂਗੂੰ ਕੀਤਾ।
ਲਹਿਲਹਾਉਂਦੀਆਂ ਫਸਲਾਂ ਨੂੰ ਵੇਖ ਕੇ,
ਸੁਪਨਿਆਂ ਨੂੰ ਸੱਚ ਕਰਾੳਣ ਦਾ ਹੀਆ ਕੀਤਾ।

ਬੱਚਿਆਂ ਨੂੰ ਸੋਹਣੇ ਕੱਪੜੇ ਲੈ ਦੇਣੇ,
ਨਾਲ ਸਕੂਟਰ ਲੈ ਕੇ ਵਧੀਆ,
ਛੱਡਣ ਰੋਜ਼ ਸਕੂਲੇ ਜਾਣਾ।
ਪਰ ਇਹ ਛੱਡ ਹੁਣ ਵਰਤਿਆ ਭਾਣਾਂ ,
ਤੇਜ਼ ਹਵਾਵਾਂ, ਨਾਲ ਬੇਮੋਸਮੀ ਵਰਖਾ,
ਗੜਿਆਂ ਨੇ ਸਭ ਕੁੱਝ ਫ਼ਨਾਹ ਕਰਤਾ।
ਸੁਪਨੇ ਚੂਰੋ ਚੂਰ ਹੋ ਗਏ,
ਸੱਥਰਾਂ ਦੇ ਸੱਥਰ ਜ਼ਮੀਂ ਤੇ ਵਿਛ ਗਏ।

ਰੋਵਾਂ ਹੁਣ ਬੰਨੇਂ ਬੰਨੇਂ ਜਾਕੇ,
ਰੋਟੀ ਨਾ ਹੁਣ ਸੰਘ ਚੋਂ ਉਤਰੇ।
ਨਾ ਕੋਈ ਦਰਦੀ ਸੁਣਦਾ ਦੁੱਖੜੇ।
ਦੱਸੋ ਹੁਣ ਮੈਂ ਕਿਧਰੇ ਨੂੰ ਜਾਵਾਂ।
ਕਰਜ਼ੇ ਦੀ ਪੰਡ ਹੁਣ ਕਿੱਦਾਂ ਲਾਵਾਂ।

ਸਰਿਤਾ ਦੇਵੀ (ਪੰਜਾਬੀ ਮਿਸਟੈ੍ਸ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂਘਰ
Next articleਪੱਪੂ ਹੀ ਪਾਸ ਹੈ…