ਪਟਿਆਲਾ (ਸਮਾਜ ਵੀਕਲੀ): ਨਰਸਾਂ ਅਤੇ ਹੋਰ ਸਿਹਤ ਮੁਲਾਜ਼ਮਾਂ ਦਾ ਪੁਲੀਸ ਵੱਲੋਂ ਜਬਰੀ ਚੁੱਕੇ ਜਾਣ ਮਗਰੋਂ ਉਨ੍ਹਾਂ ਦੀ ਹਮਾਇਤ ’ਚ ਕਿਸਾਨ ਅਤੇ ਰੈਗੂਲਰ ਨਰਸਾਂ ਵੀ ਆ ਪੁੱਜੀਆਂ। ਉਨ੍ਹਾਂ ਉਥੇ ਹੀ ਧਰਨਾ ਮਾਰ ਦਿੱਤਾ, ਜਿਥੋਂ ਪੁਲੀਸ ਨੇ ਨਰਸਾਂ ਦਾ ਧਰਨਾ ਚੁਕਵਾਇਆ ਸੀ। ਨਰਸਾਂ ਦੀ ਹਮਾਇਤ ’ਚ ਧਰਨਾ ਦੇਣ ਵਾਲਿਆਂ ਦੀ ਅਗਵਾਈ ਕਰਨ ਵਾਲਿਆਂ ’ਚ ਨਰਸਿੰਗ ਸਟਾਫ਼ (ਰੈਗੂਲਰ) ਐਸੋੋਸੀਏਸ਼ਨ ਦੇ ਸੂਬਾਈ ਪ੍ਰਧਾਨ ਕਰਮਜੀਤ ਕੌਰ ਔਲਖ, ਮਨਪ੍ਰੀਤ ਕੌਰ ਮੋਗਾ, ਮਨਪ੍ਰੀਤ ਕੌਰ ਚੰਦੜ, ਅਮਨਦੀਪ ਸੰਧੂ, ਸੰਦੀਪ ਕੌਰ ਸ਼ਾਹੀ, ਜਸਮੀਤ ਕੌਰ, ਰਮਨਦੀਪ ਕੌਰ ਸਮੇਤ ਕੁਝ ਹੋਰ ਮੁਲਾਜ਼ਮ ਵੀ ਸ਼ਾਮਲ ਹਨ। ਇਥੇ ਕਿਸਾਨਾਂ ਦਾ ਕਾਫਲਾ ਲੈ ਕੇ ਪੁੱਜਣ ਵਾਲਿਆਂ ਵਿਚ ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਸਤਵੰਤ ਲਵਲੀ, ਮਨਿੰਦਰ ਤਰਖਾਣਮਾਜਰਾ, ਹਰਜਿੰਦਰ ਢੈਂਠਲ, ਬੀਕਯੂ ਉਗਰਾਹਾਂ ਦੇ ਆਗੂ ਜਗਦੀਪ ਛੰਨਾ, ਜਗਦੀਪ ਬਾਰਨ, ਜਸਦੇਵ ਨੂਗੀ, ਕਿਰਤੀ ਕਿਸਾਨ ਯੂਨੀਅਨ ਦਵਿੰਦਰ ਪੂਨੀਆਂ ਸਮੇਤ ਨੌਜਵਾਨ ਆਗੂ ਪੰਮਾ ਪਨੌਦੀਆਂ ਅਤੇ ਹਰਵਿੰਦਰ ਕਾਲਵਾ ਆਦਿ ਸ਼ਾਮਲ ਹਨ। ਐੱਸਪੀ ਸਿਟੀ ਹਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਧਰਨਾ ਖ਼ਤਮ ਕਰਾਉਣ ਲਈ ਗੱਲਬਾਤ ਕਰ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly