ਕਿਸਾਨ ਆਗੂਆਂ ਵਲੋਂ ਨਕਲੀ ਡੀ. ਏ. ਪੀ ਖਾਦ ਵੇਚਣ ਵਾਲੇ ਵਪਾਰੀਆਂ ਖਿਲਾਫ਼ ਕਾਰਵਾਈ ਦੀ ਮੰਗ

*ਧੋਖਾਧੜੀ ਦੀ ਸ਼ਿਕਾਰ ਕਿਸਾਨਾਂ ਨੂੰ  ਦਿੱਤਾ ਜਾਵੇ ਮੁਆਵਜ਼ਾ-ਕਿਸਾਨ ਆਗੂ ਸੰਧੂ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਜੱਜਾ ਖੁਰਦ ਵਿਖੇ ਇਲਾਕੇ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਹੋਈ | ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ ਇੰਡੀਅਨ ਫਾਰਮਰ ਐਸੋਸ਼ੀਏਸ਼ਨ, ਨਰਿੰਦਰ ਸਿੰਘ ਰਾਏਪੁਰ ਮੀਤ ਪ੍ਰਧਾਨ ਜਿਲਾ ਜਲੰਧਰ, ਹਰਮਨਪ੍ਰੀਤ ਸਿੰਘ ਪ੍ਰਧਾਨ ਸਰਕਲ ਫਿਲੌਰ, ਗੁਰਮੇਲ ਸਿੰਘ ਹਰਨਿੰਦਰ ਸਿੰਘ ਲਸਾੜਾ, ਰਣਜੀਤ ਸਿੰਘ, ਬਾਵਾ ਸਿੰਘ ਮੱਲੀ, ਅਵਤਾਰ ਸਿੰਘ ਗਰਚਾ, ਕੈਪਟਨ ਹਰਦੇਵ ਸਿੰਘ, ਗਿਆਨ ਸਿੰਘ, ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਸਮਰਾੜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਜਾਣਕਰਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਔੜ ਇਲਾਕੇ ‘ਚ ਵੱਡੇ ਪੱਧਰ ‘ਤੇ ਇੱਕ ਵਪਾਰੀ ਵਲੋਂ ਨਕਲੀ ਡੀ. ਏ. ਪੀ ਖਾਦ ਵੇਚੀ ਜਾ ਰਹੀ ਹੈ | ਜਿਸ ਕਾਰਣ ਸਾਰੇ ਕਿਸਾਨ ਚਿੰਤਤ ਹਨ, ਕਿਉਂਕਿ ਅੱਪਰਾ ਇਲਾਕੇ ਦੇ ਵੀ ਬਹੁਤ ਸਾਰੇ ਕਿਸਾਨਾਂ ਨੇ ਉੱਥੋਂ ਖਾਦ ਖਰੀਦ ਕੇ ਕਣਕ ਦੀ ਬਿਜਾਈ ਕਰ ਲਈ ਹੈ | ਨਕਲੀ ਖਾਦ ਹੋਣ ਕਾਰਣ ਕਿਸਾਨ ਘੱਟ ਝਾੜ ਨਿਕਲਣ ਲਈ ਹੁਣ ਤੋਂ ਹੀ ਭਵਿੱਖ ਲਈ ਚਿੰਤਤ ਹਨ | ਕਿਸਾਨ ਆਗੂ ਸਤਨਾਮ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਉਕਤ ਵਪਾਰੀ ਦੇ ਖਿਲਾਫ਼ ਅਣਅਧਿਕਾਰਤ ਢੰਗ ਨਾਲ ਖਾਦ ਸਟੋਰ ਕਰਨ ਸੰਬੰਧੀ ਥਾਣਾ ਔੜ ਵਿਖੇ ਖਾਦ ਕੰਟਰੋਲ ਆਰਡਰ 1985 ਤੇ ਜਰੂਰੀ ਵਸਤਾਂ ਐਕਟ 1955 ਦੀ ਉਲੰਘਣਾ ਤਹਿਤ ਮੁਕੱਦਮਾ ਨੰਬਰ 92 ਦਰਜ ਕਰਕੇ ਖਾਦ ਦੇ ਸੈਂਪਲ ਵੀ ਭਰ ਲਏ ਗਏ ਹਨ | ਉਕਤ ਕਿਸਾਨ ਵੀਰਾਂ ਨੇ ਮੰਗ ਕੀਤੀ ਕਿ ਕਿਸਾਨ ਵੀਰ ਧੋਖਾਧੜੀ ਦੀ ਸ਼ਿਕਾਰ ਹੋਏ ਹਨ, ਇਸ ਲਈ ਉਨਾਂ ਨੂੰ  ਤਰੁੰਤ ਮੁਆਵਜ਼ਾ ਵੀ ਦਿੱਤਾ ਜਾਵੇ ਤੇ ਅਜਿਹੇ ਕਥਿਤ ਦੋਸ਼ੀਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਨਿਜੀ ਪਬਲਿਕ ਸਕੂਲਾਂ ਵਿੱਚ ਵੀ ਪੜ੍ਹਾਈ ਜਾ ਰਹੀ ਹੈ ਪੰਜਾਬੀ, ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਵਿੱਚ ਬੀ.ਸੀ.ਐਮ. ਸਕੂਲ ਲੁਧਿਆਣਾ ਵਿੱਚ ਕਰਵਾ ਗਏ ਤੀਜੇ ਸਮਾਗਮ ਦਾ ਸਿੱਟਾ
Next articleਅੱਪਰਾ ਵਿਖੇ 13ਵੀਂ ਮਹਿਫ਼ਲ-ਏ-ਕੱਵਾਲ ਆਯੋਜਿਤ