ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ ਦਾ ਬਹੁਤ ਵੱਡ ਵਰਕਰ ਸੰਮੇਲਨ ਸਨਾਤਨ ਧਰਮ ਸਭਾ ਕਪੂਰਥਲਾ ਵਿਖੇ ਹੋਇਆ । ਜਿਸਦੀ ਪ੍ਰਧਾਨਗੀ ਨਿਰਮਲ ਸਿੰਘ ਨਾਹਰ ਚੇਅਰਮੈਨ ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ ਨੇ ਕੀਤੀ। ਇਸ ਵਿਸ਼ਾਲ ਸੰਮੇਲਨ ਵਿਚ ਪੰਜਾਬ ਦੇ ਵੱਖ ਵੱਖ ਜਿਲਿਆ ਵਿਚੋਂ ਖੇਤ ਮਜਦੂਰ ਅਤੇ ਮਜਦੂਰ ਸੰਘ ਦੇ ਆਹੁਦੇਦਾਰ ਹਾਜਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਪੂਰਥਲਾ ਦੇ ਉਘੇ ਸਮਾਜ ਸੇਵਕ ਸ੍ਰੀ ਅਸ਼ੋਕ ਗੁਪਤਾ ਅਤੇ ਖੇਤ ਮਜਦੂਰ ਅਤੇ ਮਜਦੂਰ ਸੰਘ ਦੇ ਪੰਜਾਬ ਪ੍ਰਧਾਨ ਸ਼੍ਰੀ ਬਿਕਰਮਜੀਤ ਸਿੰਘ ਸੱਭਰਵਾਲ ਨੇ ਦੀਪਕ ਜਲਾ ਕੇ ਇਸਦੀ ਸ਼ੁਰੂਆਤ ਕੀਤੀ। ਇਸ ਵਿਸ਼ੇਸ਼ ਮੌਕੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਸੰਜੋਜਕ ਸ੍ਰੀ ਵਿਨੈ ਕੁਮਾਰ ਨੇ ਸਵਾਬਲੰਬੀ ਭਾਰਤ ਅਭਿਆਨ ਪ੍ਰੋਗਰਾਮ ਬਾਰੇ ਆਏ ਹੋਏ ਵਰਕਰਾਂ ਨੂੰ ਸੰਬੋਧਿਤ ਕੀਤਾ। ਉਹਨਾਂ ਆਪਣੇ ਭਾਸ਼ਨ ਵਿੱਚ ਕਿਹਾ ਕਿ ਕਿਸ ਤਰਾਂ ਪਿੰਡਾਂ ਦੇ ਬੇਰੁਜ਼ਗਾਰ ਵਿਅਕਤੀ ਛੋਟੇ ਛੋਟੇ ਧੰਦੇ ਸਰਕਾਰ ਦੀਆਂ ਸਕੀਮਾਂ ਦੁਆਰਾ ਸ਼ੁਰੂ ਕਰਕੇ ਪੰਜਾਬ ਵਿਚ ਵੱਧ ਰਹੀ ਬੇਰੁਜਗਾਰੀ ਨੂੰ ਦੂਰ ਕੀਤਾ ਜਾ ਸਕਦਾ ।
ਇਸਦੇ ਨਾਲ ਨਾਲ ਛੋਟੇ ਕੰਮਕਾਜ ਸ਼ੁਰੂ ਹੋਣਗੇ ਤਾਂ ਪੰਜਾਬ ਅਤੇ ਭਾਰਤ ਦੀ ਅਰਥਵਿਵਸਥਾ ਹੋਰ ਮਜਬੂਤ ਹੋਵੇਗੀ । ਪ੍ਰੋਗਰਾਮ ਵਿਚ ਜਿਲਾ ਕਪੂਰਥਲਾ ਪ੍ਰਧਾਨ ਕਪੂਰਥਲਾ ਖੇਤ ਮਜਦੂਰ ਅਤੇ ਮਜਦੂਰ ਸੰਘ ਡਾ. ਜਸਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਕਪੂਰਥਲਾ ਜਿਲੇ ਦੇ ਪਿੰਡਾਂ ਵਿੱਚ ਵਰਕਰ ਇਸ ਪ੍ਰੋਗਰਾਮ ਵਿਚ ਹੁਮ ਹਮਾ ਕੇ ਪਹੁੰਚੇ। ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲਿਆਂ ਵਿੱਚ ਸ. ਮਹਿੰਦਰ ਸਿੰਘ ਬਲੋਰ ਮੁੱਖ ਬੁਲਾਰਾ ਖੇਤ ਮਜ਼ਦੂਰ ਅਤੇ ਮਜਦੂਰ ਸੰਘ ਪੰਜਾਬ,ਸ਼੍ਰੀ ਮਾਨਵ ਸ਼ਰਮਾਂ ਜਰਨਲ ਸਕੱਤਰ ਸੰਗਠਨ ਖੇਤ ਮਜਦੂਰ ਅਤੇ ਮਜਦੂਰ ਸਿੰਘ ਪੰਜਾਬ, ਜਸਵਿੰਦਰ ਸਿੰਘ ਉੱਗੀ ਸਲਾਹਕਾਰ ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ, ਸ. ਜਗਤਾਰ ਸਿੰਘ ਰੁਪਾਣਾ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ, ਰਾਜ ਕੁਮਾਰ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਪੰਜਾਬ, ਨਵਜੀਤ ਸਿੰਘ ਭੱਟੀ ਸਕੱਤਰ ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ, ਸ਼੍ਰੀ ਰਾਜ ਕਮਲ ਮੀਡੀਆਂ ਇੰਚਾਰਜ ਅਤੇ ਸਕੱਤਰ ਰਿਸਰਚ ਖੇਤ ਮਜਦੂਰ ਅਤੇ ਮਜਦੂਰ ਸੰਘ ਪੰਜਾਬ, ਸ੍ਰੀ ਸੇਮ ਲਾਲ ਜਿਲਾ ਪ੍ਰਧਾਨ ਜਲੰਧਰ ਨੌਰਥ ਖੇਤ ਮਜਦੂਰ ਅਤੇ ਮਜਦੂਰ ਸਿੰਘ, ਸ੍ਰੀ ਠਾਕੁਰ ਸਵਰਨ ਸਿੰਘ ਜਿਲਾ ਪ੍ਰਧਾਨ ਖੇਤ ਮਜਦੂਰ ਅਤੇ ਮਜਦੂਰ ਸੰਘ ਜਿਲਾ ਹੁਸ਼ਿਆਰਪੁਰ, ਬੀਬੀ ਮਨਜੀਤ ਕੌਰ ਜ਼ਿਲਾ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜਦੂਰ ਸੰਘ ਜਿਲਾ ਕਪੂਰਥਲਾ, ਰਸ਼ਪਾਲ ਸਿੰਘ ਜਿਲਾ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਸ. ਸਤਪਾਲ ਸਿੰਘ ਫੌਜੀ ਜਿਲਾ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਅਵਤਾਰ ਸਿੰਘ ਰਮੀਦੀ ਜਿਲਾ ਮੀਤ ਪ੍ਰਧਾਨ ਖੇਤ ਮਜਦੂਰ ਅਤੇ ਮਜਦੂਰ ਸੰਘ ਜਿਲਾ ਕਪੂਰਥਲਾ, ਅਮ੍ਰਿਤ ਕੁਮਾਰ ਜਿਲਾ ਸਕੱਤਰ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਮੇਜਰ ਸਿੰਘ ਜੀ ਜਿਲਾ ਸਕੱਤਰ ਖੇਤ ਮਜਦੂਰ ਅਤੇ ਮਜ਼ਦੂਰ ਸਿੰਘ ਜਿਲਾ ਕਪੂਰਥਲਾ, ਮਲਕੀਤ ਸਿੰਘ ਸ਼ਹਿਰੀ ਪ੍ਰਧਾਨ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਸੋਨੂੰ ਕੁਮਾਰ ਪ੍ਰਧਾਨ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਗਇਆ, ਸਤਨਾਮ ਸਿੰਘ ਜਿਲਾ ਸਕੱਤਰ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਜਿਲਾ ਕਪੂਰਥਲਾ, ਆਪਣੇ ਆਪਣੇ ਵੱਡੇ ਜਥੇ ਲੈ ਕੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਇਸ ਮੌਕੇ ਖਾਦੀ ਬੋਰਡ ਪੰਜਾਬ ਵੱਲੋਂ ਨੁਮਾਇੰਦੇ ਸੰਦੀਪ ਕੁਮਾਰ ਨੇ ਖਾਦੀ ਬੋਰਡ ਦੀ ਯੋਜਨਾਵਾਂ ਤੋਂ ਜਾਣੂ ਕਰਵਾਇਆ । ਅੰਤ ਵਿਚ ਜਿਲਾ ਪ੍ਰਧਾਨ ਡਾ. ਜਸਵਿੰਦਰ ਸਿੰਘ ਪ੍ਰੋਗਰਾਮ ਵਿਚ ਆਏ ਲੋਕਾਂ ਦਾ ਧੰਨਵਾਦ ਕੀਤਾ । ਅਸ਼ੋਕ ਮਾਲਾ ਨੇ ਇਸ ਵਿਸ਼ਾਲ ਪ੍ਰੋਗਰਾਮ ਵਿਚ ਬਤੌਰ ਸਟੇਜ ਸੈਕਟਰੀ ਭੂਮਿਕਾ ਨਿਭਾਈ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly