(ਸਮਾਜ ਵੀਕਲੀ)
ਬੁਰੇ ਬੰਦੇ ਮੈਂ ਲੱਭਣ ਤੁਰਿਆ
ਮੈਨੂੰ ਬੁਰਾ ਨਾ ਮਿਲਿਆ ਕੋਈ।
ਜਦ ਮੈਂ ਅਪਣਾ ਅੰਦਰ ਦੇਖਿਆ,
ਮੈਥੋਂ ਬੁਰਾ ਨਾ ਲੱਭਿਆ ਕੋਈ।
ਫਿਰ ਸੋਚਿਆ ਚੱਲ ਚੰਗਾ ਲੱਭੀਏ,
ਕੋਈ ਲੱਭੀਏ ਸੂਰਤ ਮਨਮੋਹਣੀ।
ਖੱਬੇ ਸੱਜੇ ਮੈਂ ਜਦ ਝਾਤੀ ਮਾਰੀ,
ਮੈਨੂੰ ਲੱਗੀ ਮੇਰੀ ਗੁਆਂਢਣ ਸੋਹਣੀ।
ਦਿਲ ਦੇ ਵਿਚ ਬੜਾ ਪਿਆਰ ਸਮੋ ਕੇ
ਮੈਂ ਉਹਦੀ ਸੋਹਣੀ ਸੂਰਤ ਦੇਖਣ ਲੱਗਿਆ
ਸੋਚਾਂ ਦੀ ਤੰਦ ਟੁੱਟ ਗਈ ਸਾਰੀ,
ਜਦ ਉਸਦਾ ਪਤੀ ਬਾਹਰ ਵੱਲ ਭੱਜਿਆ।
ਜਦ ਦੇਖਿਆ ਧਿਆਨ ਲਗਾ ਕੇ
ਹੋਇਆ ਪਿਆ ਪਤੀ ਲਹੂ ਲੁਹਾਣ
ਹੱਥ ਵਿਚ ਕ੍ਰਿਕਟ ਬੈਟ ਲਈ ਖੜੀ
ਮੈਨੂੰ ਦਿਸੀ ਗੁਆਂਢਣ ਮੁਸਕਾਨ।
ਤੰਦ ਇੱਕ ਵਾਰ ਫਿਰ ਮੇਰੀ ਟੁੱਟੀ
ਜਦ ਪਤਨੀ ਨੇ ਮੈਨੂੰ ਬੁਲਾਇਆ।
ਆਓ ਜੀ ਆ ਕੇ ਰੋਟੀ ਖ਼ਾ ਲਵੋ
ਉਹਨੇ ਬੜੇ ਪਿਆਰ ਨਾਲ ਫ਼ੁਰਮਾਇਆ।
ਦੂਰ ਦੇ ਢੋਲ ਸੁਹਾਵਣੇ ਲਗਦੇ ਲੋਕੋ
ਪਰ ਆਪਣੇ ਘਰ ਜਿਹੀ ਮੌਜ ਨਾ ਕੋਈ।
ਇਹੋ ਸੋਚਾਂ ਸੋਚਦਾ ਵੈਦ ਜੀ ਫਿਰ
ਜਾ ਵੜਿਆ ਘਰ ਵਾਲੀ ਕੋਲ ਵਿਚ ਰਸੋਈ।
ਵੈਦ ਬਲਵਿੰਦਰ ਸਿੰਘ ਢਿੱਲੋ