ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਆਪਣੇ ਚੌਥੇ ਕਾਵਿ ਸੰਗ੍ਰਹਿ ‘ਸੱਚੇ ਸੁੱਚੇ ਹਰਫ਼’ ਜਲਦ ਹੋਵੇਗਾ ਪਾਠਕਾਂ ਦੇ ਸਨਮੁੱਖ

ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਪੰਜਾਬੀ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਚੌਥੇ ਕਾਵਿ ਸੰਗ੍ਰਹਿ ‘ਸੱਚੇ ਸੁੱਚੇ ਹਰਫ਼’ ਨੂੰ ਈ-ਕਿਤਾਬ ਦੇ ਰੂਪ ਵਿੱਚ ਜਲਦ ਹੀ ਲੋਕ ਅਰਪਣ ਕਰਨਗੇ ਅਤੇ ਉਹਨਾਂ ਦੇ ਪਹਿਲੇ ਤਿੰਨ ਕਾਵਿ ਸੰਗ੍ਰਹਿ ਦੀ ਤਰ੍ਹਾਂ ਹੀ ਇਸ ਕਾਵਿ ਸੰਗ੍ਰਹਿ ਦੀ ਸੰਪਾਦਿਕਾ ਵੀ ਕੁਮਾਰੀ ਅਮਨਦੀਪ ਬੱਧਣ ਹੀ ਹੋਣਗੇ। ਸੂਦ ਵਿਰਕ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਪਹਿਲੇ ਤਿੰਨ ਕਾਵਿ ਸੰਗ੍ਰਹਿ, ਪਹਿਲਾ ‘ਸੱਚ ਦਾ ਹੋਕਾ’ ਅਤੇ ਦੂਸਰਾ ‘ਸੱਚ ਕੌੜਾ ਆ’ ਅਤੇ ਤੀਸਰਾ ‘ਸੱਚ ਵਾਂਗ ਕੱਚ’ ਨੂੰ ਪਾਠਕਾਂ ਨੇ ਸਵੀਕਾਰਿਆ ਵੀ ਹੈ ਅਤੇ ਭਰਪੂਰ ਪਿਆਰ ਤੇ ਸਤਿਕਾਰ ਵੀ ਦਿੱਤਾ ਹੈ। ਸੂਦ ਵਿਰਕ ਨੇ ਕਿਹਾ ਕਿ ਲੇਖਕ ਲਈ ਸਰੋਤਿਆਂ ਦਾ ਪਿਆਰ ਹੀ ਉਸ ਦੀ ਅਸਲੀ ਪੂੰਜੀ ਹੁੰਦਾ ਹੈ ਅਤੇ ਇਸ ਪਿਆਰ ਅਤੇ ਸਤਿਕਾਰ ਸਦਕਾ ਹੀ ਉਹ ਇਹ ਚੌਥਾ ਕਾਵਿ ਸੰਗ੍ਰਹਿ ‘ਸੱਚੇ ਸੁੱਚੇ ਹਰਫ਼’ ਤਿਆਰ ਕਰ ਰਹੇ ਹਨ। ਸੂਦ ਵਿਰਕ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜਿੰਨਾ ਯੋਗਦਾਨ ਪੰਜਾਬੀ ਲੇਖਕ ਦਾ ਹੁੰਦਾ ਉਸ ਤੋਂ ਕਈ ਗੁਣਾਂ ਵੱਧ ਯੋਗਦਾਨ ਪਾਠਕਾਂ ਅਤੇ ਸਰੋਤਿਆਂ ਦਾ ਹੁੰਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਮਰੀਕਾ ਬਣੇਗਾ ਇਜ਼ਰਾਈਲ ਦੀ ਸੁਰੱਖਿਆ ਢਾਲ, ਪੱਛਮੀ ਏਸ਼ੀਆ ‘ਚ ਤਾਇਨਾਤ ਹੋਣਗੇ ਲੜਾਕੂ ਜਹਾਜ਼ ਅਤੇ ਜਲ ਸੈਨਾ ਦੇ ਜਹਾਜ਼
Next articleਗੁਰੂ ਤੇਗ ਬਹਾਦਰ ਗੁਰਦਵਾਰਾ ਲੈਸਟਰ ਦੇ ਮੁੱਖ ਗ੍ਰੰਥੀ ਸਿੰਘ ਵਲੋਂ ਸ਼ੁਕਰਾਨਾ ਸਮਾਗਮ