ਪ੍ਰਸਿੱਧ ਗਾਇਕ ਹੈਰੀ ਸੰਧੂ ਨੂੰ ਸਦਮਾ, ਪਿਤਾ ਦਾ ਦੇਹਾਂਤ

ਹੁਸ਼ਿਆਰਪੁਰ/ ਜਲੰਧਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਕੈਨੇਡਾ ਟੋਰਾਂਟੋ ਵਸਦੇ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਸੂਬੇਦਾਰ ਅਜੈਬ ਸਿੰਘ ਸੰਧੂ ਮਾਣੂਕੇ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ । ਉਹ ਪਿਛਲੇ ਅੱਠ ਮਹੀਨੇ ਤੋਂ ਪੀਡ਼ਤ ਦੌਰ ਵਿੱਚੋਂ ਲੰਘ ਰਹੇ ਸਨ। ਕੈਨੇਡਾ ਟੋਰਾਂਟੋ ਤੋਂ ਆਪਣੇ ਪੇਜ਼ ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸਪੁੱਤਰ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਅਤੇ ਇੰਦਰਜੀਤ ਸਿੰਘ ਸੰਧੂ ਮਾਣੂਕੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੂਬੇਦਾਰ ਅਜੈਬ ਸਿੰਘ ਸੰਧੂ ਮਾਣੂੰਕੇ ਬਹੁਤ ਹੀ ਸਾਫ਼ ਸੁਥਰੀ ਤਬੀਅਤ ਦੇ ਮਾਲਕ ਸਨ ਅਤੇ ਹਮੇਸ਼ਾ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਨਿਵਾਜਦੇ ਰਹੇ ।

ਹੇਰਾਫੇਰੀਆਂ ਤੋਂ ਰਹਿਤ ਸੇਵਾ ਭਾਵਨਾ ਨਾਲ ਲੱਦੀ ਇਸ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਇਹੀ ਉਨ੍ਹਾਂ ਦੇ ਸਮੁੱਚੇ ਪਰਿਵਾਰ ਦੀ ਅਰਦਾਸ ਹੈ। ਇਸ ਗਹਿਰੇ ਸਦਮੇ ਕਾਰਨ ਗਾਇਕ ਹੈਰੀ ਸੰਧੂ ਨਾਲ ਪ੍ਰਸਿੱਧ ਗੀਤਕਾਰ ਮੰਗਲ ਹਠੂਰ , ਏ ਆਈ ਜੀ ਸ੍ਰੀ ਨਿਰਮਲਜੀਤ ਸਿੰਘ ਸਹੋਤਾ, ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ , ਗੁਣਗੀਤ ਮੰਗਲ , ਹਰਜਿੰਦਰ ਧਾਰੀਵਾਲ ,ਕੁਲਦੀਪ ਚੁੰਬਰ ਕੁਲਵਿੰਦਰ ਕਿੰਦਾ ,ਤਾਜ ਨਗੀਨਾ, ਸੋਹਣ ਸ਼ੰਕਰ ਸਮੇਤ ਕਈ ਹੋਰ ਗਾਇਕ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੰਨਾ ਸ਼ੇਰ ਸਿੰਘ ਸਕੂਲ ਵੱਲੋਂ ਲਾਇਬਰੇਰੀ ਲੰਗਰ ਲਗਾਇਆ ਗਿਆ
Next articleਅਗਲੀਆਂ ਚੋਣਾਂ ’ਚ ਵੀ ਪਾਰਟੀ ਦੀ ਅਗਵਾਈ ਕਰਾਂਗਾ: ਕੈਪਟਨ