HOME ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ

2
ਪੰਜਾਬੀ ਗਾਇਕ ਰਾਜਵੀਰ ਜਵੰਦਾ
ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਚੰਡੀਗੜ੍ਹ,  (ਸਮਾਜ ਵੀਕਲੀ)   ਗੁਰਭਿੰਦਰ ਗੁਰੀ: ਪੰਜਾਬੀ ਸੰਗੀਤ ਮੰਚ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਖੇਤਰ ਵਿੱਚ ਸ਼ਨੀਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਜਦੋਂ ਉਹ ਆਪਣੀ ਟੀਮ ਸਮੇਤ ਸ਼ਿਮਲਾ ਵੱਲ ਰਵਾਨਾ ਹੋ ਰਹੇ ਸਨ, ਅਚਾਨਕ ਉਨ੍ਹਾਂ ਦੀ ਮੋਟਰਸਾਈਕਲ ਸਾਹਮਣੇ ਕੁਝ ਅਵਾਰਾ ਪਸ਼ੂ ਆ ਗਏ। ਬੁਰੀ ਤਰ੍ਹਾਂ ਟਕਰਾਉਣ ਨਾਲ ਗਾਇਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮੋਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਸੂਤਰਾਂ ਅਨੁਸਾਰ, ਰਾਜਵੀਰ ਜਵੰਦਾ ਦੇ ਸਿਰ ਵਿਚ ਗੰਭੀਰ ਸੱਟਾਂ ਹਨ ਅਤੇ ਉਨ੍ਹਾਂ ਦੀ ਹਾਲਤ ਇਸ ਵੇਲੇ ਬਹੁਤ ਹੀ ਨਾਜ਼ੁਕ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਹਾਲਾਤ ਸਬੰਧੀ ਕੋਈ ਵੱਡੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੰਡਸਟਰੀ ਵਿਚ ਚਿੰਤਾ ਦਾ ਮਾਹੌਲ ,ਜਿਵੇਂ ਹੀ ਹਾਦਸੇ ਦੀ ਖ਼ਬਰ ਫੈਲੀ, ਪੰਜਾਬੀ ਸੰਗੀਤ ਤੇ ਫ਼ਿਲਮ ਇੰਡਸਟਰੀ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਨੇੜਲੇ ਦੋਸਤ ਅਤੇ ਸਾਥੀ ਕਲਾਕਾਰ – ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਨਿਰਦੇਸ਼ਕ ਅਵਤਾਰ ਸਿੰਘ ਸਮੇਤ ਕਈ ਹੋਰ ਹਸਪਤਾਲ ਲਈ ਰਵਾਨਾ ਹੋ ਗਏ ਹਨ। ਪ੍ਰਸ਼ੰਸਕ ਅਤੇ ਸਹਿਯੋਗੀ ਰਾਜਵੀਰ ਦੀ ਚੜਦੀ ਕਲਾ ਲਈ ਅਰਦਾਸਾਂ ਕਰ ਰਹੇ ਹਨ।
ਰਾਜਵੀਰ ਜਵੰਦਾ ਦਾ ਸੰਗੀਤਕ ਸਫਰ
ਰਾਜਵੀਰ ਜਵੰਦਾ ਪੰਜਾਬੀ ਸੰਗੀਤ ਦੇ ਉਹਨਾਂ ਗਾਇਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਸੁਰੀਲੇ ਗੀਤਾਂ ਨਾਲ ਛੋਟੀ ਉਮਰ ਵਿੱਚ ਹੀ ਵੱਡਾ ਮਕਾਮ ਹਾਸਿਲ ਕੀਤਾ।
ਉਨ੍ਹਾਂ ਦੇ ਕਈ ਸੁਪਰਹਿੱਟ ਗੀਤ – “ਅੱਜ ਕੱਲ੍ਹ ਕਮਲੇ ਨਹੀਂ ਲੱਭਦੇ”, “ਕੰਗਣੀ ਉੱਪਰ ਤੇਰਾ ਮੇਰਾ ਨਾਮ” ਅਤੇ ਹੋਰ ਕਈ ਗੀਤ ਲੋਕਾਂ ਦੀ ਜ਼ਬਾਨ ‘ਤੇ ਚੜ੍ਹੇ ਹੋਏ ਹਨ।
ਰਾਜਵੀਰ ਜਵੰਦਾ ਬਾਰੇ ਕੁਝ ਜਾਣਕਾਰੀ
ਜਨਮ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਪੋਨਾ (ਜਗਰਾਓਂ)
ਪੜਾਈ – ਡੀਏਵੀ ਕਾਲਜ ਤੋਂ ਬੀ.ਏ. ਅਤੇ ਥੀਏਟਰ ਤੇ ਟੀਵੀ ਵਿੱਚ ਮਾਸਟਰ ਡਿਗਰੀ
ਸੰਗੀਤ ਸਿੱਖਿਆ – ਮਸ਼ਹੂਰ ਉਸਤਾਦ ਲਾਲੀ ਖਾਨ ਤੋਂ ਤਾਲੀਮ
ਸ਼ੁਰੂਆਤ – ਆਪਣੇ ਪਿੰਡ ਦੇ ਨਗਰ ਕੀਰਤਨ ਵਿੱਚ ਗਾਉਣ ਨਾਲ ਕੀਤੀ
ਸਾਥੀ ਕਲਾਕਾਰ – ਕਮਲ ਗਰੇਵਾਲ, ਜੋਬਨ ਸੰਧੂ, ਕੁਲਵਿੰਦਰ ਬਿੱਲਾ
ਪ੍ਰਸ਼ੰਸਕਾਂ ਵੱਲੋਂ ਦੁਆਵਾਂ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਦੀ ਲੜੀ ਜਾਰੀ ਹੈ। ਪੰਜਾਬੀ ਸੰਗੀਤ ਦੇ ਪ੍ਰੇਮੀ ਉਨ੍ਹਾਂ ਦੀ ਚੜਦੀ ਕਲਾ ਲਈ ਅਰਦਾਸ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਾਣਾ ਮੰਡੀ ਮਹਿਤਪੁਰ ਵਿਖੇ ਝੋਨੇ ਦੀ ਖਰੀਦ ਪਿੰਦਰ ਪੰਡੋਰੀ ਨੇ ਸ਼ੁਰੂ ਕਰਵਾਈ
Next articleHow Trump’s Tariffs Hurt McDonald’s Sales in India