HOME ਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੋਧਰੀ ਰਾਮ ਲਾਲ ਭਾਟੀਆ ਟੌਂਸਾ ਪਰਿਵਾਰ ਨੂੰ ਸਦੀਵੀਂ...

ਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੋਧਰੀ ਰਾਮ ਲਾਲ ਭਾਟੀਆ ਟੌਂਸਾ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ

1

ਰਾਜਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਵਲੋਂ ਉਹਨਾਂ ਦੇ ਪਰਿਵਾਰ ਨਾਲ ਕੀਤਾ ਜਾ ਰਿਹਾ ਹੈ ਦੁੱਖ ਸਾਂਝਾ 

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੋਧਰੀ ਰਾਮ ਲਾਲ ਭਾਟੀਆ ਵਾਸੀ ਟੌਂਸਾ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦੇ ਅਚਾਨਕ ਵਿਛੋੜੇ ਨਾਲ ਕੇਵਲ ਇੱਕ ਪਰਿਵਾਰ ਨੂੰ ਹੀ ਨਹੀਂ ਬਲਕਿ ਪੂਰੇ ਇਲਾਕੇ ਨੂੰ ਕਦੀ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਸਪੁੱਤਰਾ ਹੰਸ ਰਾਜ ਭਾਟੀਆ ਟੌਂਸਾ ਅਤੇ ਬਿਕਰਮ ਭਾਟੀਆ ਟੌਂਸਾ  ਦੇ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਰਾਣਾ ਗੁਰਜੀਤ ਸਿੰਘ ਐਮ ਐਲ ਏ ਕਪੂਰਥਲਾ ਅਤੇ ਉਨ੍ਹਾਂ ਦਾ ਭਤੀਜਾ ਪ੍ਰਭ ਸਿੰਘ ਰਾਣਾ ਉੱਚੇਚੇ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਟੌਂਸਾ ਵਿਖੇ ਪਹੁੰਚੇ ਇਸ ਮੌਕੇ ਉਨ੍ਹਾਂ ਨਾਲ ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਕਿਸ਼ਨ ਲਾਲ ਸਾਬਕਾ ਸਰਪੰਚ ਟੌਂਸਾ, ਸੋਨੂੰ ਵਾਈਸ ਪ੍ਰਧਾਨ ਕਾਂਗਰਸ, ਸੇਠੀ ਜਨਰਲ ਸੈਕਟਰੀ ਨਵਾਂਸ਼ਹਿਰ , ਮਨੀਸ਼ ਸਰਪੰਚ ਬਨਾਂ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ।
Next articleਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮੀਟਿੰਗ ਮੁਲਤਵੀ ਕਰਨ ਦਾ ਲਿਆ ਗੰਭੀਰ ਨੋਟਿਸ