ਪ੍ਰਸਿੱਧ ਗੀਤਕਾਰ ਬੌਬੀ ਧੰਨੋਵਾਲੀ ਦਾ ਕੋਕਰੀ ਕਲਾਂ ਟੂਰਨਾਮੈਂਟ ‘ਚ ਵਿਸ਼ੇਸ਼ ਸਨਮਾਨ

(ਸਮਾਜ ਵੀਕਲੀ)-ਵੈਨਕੂਵਰ (ਕੈਨੇਡਾ) ਕੁਲਦੀਪ ਚੁੰਬਰ -ਪ੍ਰਸਿੱਧ ਗੀਤਕਾਰ ਬੌਬੀ ਧੰਨੋਵਾਲੀ ਦਾ ਕੋਕਰੀ ਕਲਾਂ ਕਬੱਡੀ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਬੌਬੀ ਧੰਨੋਵਾਲੀ ਦੇ ਪੰਜਾਬ ਦੇ ਵੱਖ ਵੱਖ ਸੁਪਰਸਟਾਰ ਗਾਇਕਾਂ ਨੇ ਗੀਤ ਰਿਕਾਰਡ ਕਰਵਾਏ। ਜਿਨ੍ਹਾਂ ਵਿੱਚ ‘ਸੋਹਣਾ ਨਹੀਂ ਆਇਆ, ‘ਨਜ਼ਰਾਂ ਨਾ ਲੱਗ ਜਾਣ ਨੂਰੀ ਮੁਖ ਨੂੰ, ‘ਇੱਕੋ ਤੇਰਾ ਲੱਖ ਵਰਗਾ’, ‘ਤੈਨੂੰ ਬੋਤਲ ਵਰਗੀ ਨੂੰ ਤੱਕ ਕੇ ਹੋਏ ਸ਼ਰਾਬੀ, ਆਦਿ ਗੀਤ ਹਿੱਟ ਹੋਏ।

ਯੂਕੇ ਦੀ ਟੀਨ ਏਜਰ ਬੇਲਜ਼ ਕਬੱਡੀ ਕਲੱਬ ਵੱਲੋਂ ਇਹ ਸਨਮਾਨ ਵਿਸ਼ੇਸ਼ ਤੌਰ ਤੇ ਸੱਭਿਆਚਾਰਕ ਸ਼ਖ਼ਸੀਅਤਾਂ ਦੀ ਚੋਣ ਕਰ ਕੇ ਹਰ ਸਾਲ ਦਿੱਤਾ ਜਾਂਦਾ ਹੈ ਅਤੇ ਇਸ ਵਾਰ ਇਹ ਸਨਮਾਨ ਬੌਬੀ ਧੰਨੋਵਾਲੀ ਨੂੰ ਪ੍ਰਦਾਨ ਕਰ ਕੇ ਸਮੁੱਚੀ ਕਲੱਬ ਅਤੇ ਪ੍ਰਬੰਧਕਾਂ ਨੇ ਖੁਸ਼ੀ ਮਹਿਸੂਸ ਕੀਤੀ । ਇਸ ਮੌਕੇ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਨੇ ਕਿਹਾ ਕਿ ਬੌਬੀ ਧੰਨੋਵਾਲੀ ਦੀ ਕਲਮ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਕਾਰਜਸ਼ੀਲ ਹੈ । ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਚਰਨ ਸੂਜਾਪੁਰ ਯੂ ਕੇ , ਪਰਮਿੰਦਰ ਸੂਜਾਪੁਰ ਯੂ ਕੇ , ਜੱਗਾ ਚਕਰ ਯੂ ਕੇ, ਰਣਜੀਤ ਮੱਲੀ ਐਡਮਿੰਟਨ, ਜੁਗਰਾਜ ਧਾਲੀਵਾਲ ਯੂ ਕੇ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਗਰਿਕਾਂ ਨੂੰ ਕੱਢਣ ਲਈ ਰਣਨੀਤਕ ਯੋਜਨਾ ਦੀ ਲੋੜ: ਰਾਹੁਲ
Next articleRussia seizes strategically important city of Kherson